ਰਿਆਤ ਬਾਹਰਾ ਗਰੁੱਪ ਦਾ ਯੂ.ਕੇ ਦੀ ਸੰਸਥਾ ਨਾਲ ਅਕਾਦਮਿਕ ਸਮਝੌਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 16 ਅਪਰੈਲ:
ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ (ਆਰਬੀਜੀਆਈ) ਨੇ ਅੱਜ ਯੂਕੇ ਸਥਿੱਤ ਕਵਾਲੀਫਿਕੇਸ਼ਨ ਐਂਡ ਅਸੈਸਮੈਂਟਸ ਇੰਟਰਨੇਸ਼ਨਲ (ਕਿਯੁਏਆਈ) ਦੇ ਨਾਲ ਅਕਾਦਮਿਕ ਸਹਿਯੋਗ ਸਮਝੌਤੇ ’ਤੇ ਦਸਤੱਖਤ ਕੀਤੇ। ਨਵੀਂ ਦਿੱਲੀ ਸਥਿੱਤ ਏਅਰਫੋਰਸ ਆਡਿਟੋਰਿਅਮ ਵਿਚ ਆਯੋਜਿਤ 9ਵੇਂ ਐਜੂ ਕਾਨਵਕੇਸ ਵਿਚ ਇਸ ਸਮਝੌਤੇ ਦੇ ਦਸਤੱਖਤ ਕੀਤੇ ਗਏ। ਇਸ ਐਜੂ ਕਾਨਵੇਕਸ ਵਿਚ 200 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਲਜਾਂ ਨੇ ਹਿੱਸਾ ਲਿਆ ਸੀ। ਸਮਝੌਤੇ ਦੇ ਤਹਿਤ ਰਿਆਤ ਬਾਹਰਾ ਗਰੁੱਪ ਬਿਜਨੈਸ ਮੈਨੇਜਮੈਂਟ, ਫੈਸ਼ਨ ਡਿਜਾਇਨ, ਇੰਟੀਰਿਅਰ ਡਿਜਾਇਨ ਅਤੇ ਗੇਮ ਡਿਜਾਇਨ ਅਤੇ ਡਿਵਲੈਪਮੈਂਟ ਦੇ ਲਈ ਡਿਪਲੋਮਾ ਅਤੇ ਐਡਵਾਂਸਡ ਡਿਪਲੋਮਾ ਪ੍ਰੋਗਰਾਮ ਸ਼ੁਰੂ ਕਰੇਗਾ। ਇਨ੍ਹਾਂ ਪ੍ਰੋਗਰਾਮਾਂ ਦੇ ਮੁਤਾਬਿਕ ਰਿਆਤ ਬਾਹਰਾ ਗਰੁੱਪ ਦੇ ਵਿਦਿਆਰਥੀਆਂ ਨੂੰ ਦੋ ਸਾਲ ਦੇ ਸਮੇਂ ਤੋਂ ਬਾਅਦ ਯੂਕੇ ਦੇ ਵੇਲਸ ਸਥਿੱਤ ਕਾਰਡਿਫ ਮੈਟਰੋਪਾਲਿਟਨ ਯੂਨੀਵਰਸਿਟੀ ਜਾਕੇ ਆਪਣੀ ਅੰਡਰ ਗ੍ਰੇਜੂਏਟ ਡਿਗਰੀ ਪੂਰਾ ਕਰਨ ਦਾ ਮੌਕਾ ਮਿਲੇਗਾ। ਇਥੇ ਉਹ ਆਪਣੀ ਪੋਸਟ ਗਰੈਜੂਏਟ ਡਿਗਰੀ ਵੀ ਪੂਰਾ ਕਰ ਸਕਣਗੇ।
ਸਮਝੌਤੇ ਦੇ ਮੁਤਾਬਿਕ ਜੀ.ਐਸ.ਟੀ.ਐਸ. ਹਾਈਰ ਪ੍ਰੋਗਰਾਮ ਵੀ ਲਾਗੂ ਕੀਤਾ ਜਾਵੇਗਾ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਅੰਗਰੇਜੀ ਭਾਸ਼ਾ ਵਿਚ ਸੁਧਾਰ ਅਤੇ ਆਂਕਲਨ ਦਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ਨੂੰ ਵਿਸ਼ਵ ਪੱਧਰ ਦੇ ਮੁਤਾਬਿਕ ਤਿਆਰ ਕੀਤਾ ਗਿਆ ਹੈ, ਜੋ ਸੀ.ਈ.ਐਫ.ਆਰ (ਕਾਮਨ ਯੁਰੋਪਿਅਨ ਫ੍ਰੇਮਵਰਕ ਆਫ ਰੇਫਰੇਂਸ) ਦੇ ਮਾਪਦੰਡ ’ਤੇ ਅਧਾਰਿਤ ਹੋਵੇਗਾ। ਇਨਂਾਂ ਪ੍ਰੋਗਰਾਮਾਂ ਦੇ ਜਰੀਏ ਵਿਦਿਆਰਥੀਅ ਆਪਣੀ ਅੰਗਰੇਜੀ ਭਾਸ਼ਾ ਨੂੰ ਬਿਹਤਰ ਬਦਾ ਸਕਣਗੇ, ਜੋ ਕਿ ਚੌਥੇ ਵਿਵਸਾਇਕ ਯੁੱਗ ਵਿੱਚ ਸਫਲਤਾ ਪਾਉਣ ਦੇ ਲਈ ਅਹਿਮ ਹੈ। ਇਸ ਮੌਕੇ ’ਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਸਿੰਘ ਕੌਰਾ ਨੇ ਕਿਹਾ ਕਿ ਉਨਂਾਂ ਨੂੰ ਯੂਕੇ ਸਥਿਤ ਕਿਯੁਏਆਈ ਦੇ ਨਾਲ ਹੋਏ ਸਮਝੌਤੇ ਤੋਂ ਕਾਫੀ ਖੁਸ਼ੀ ਹੋਈ ਹੈ, ਕਿਉਂਕਿ ਇਸ ਸਮਝੌਤੇ ਦੇ ਤਹਿਤ ਆਉਣ ਵਾਲੇ ਸਾਰੇ ਪ੍ਰੋਗਰਾਮ ਵਿਸ਼ਵ ਮਾਪਦੰਡ ’ਤੇ ਅਧਾਰਿਤ ਹਨ, ਜੋ ਰਿਆਤ ਬਾਹਰਾ ਦੇ ਵਿਦਿਆਰਥੀਆਂ ਨੂੰ ਸਫਲਤਾ ਦੇ ਨਵੇਂ ਆਯਾਮ ਤੱਕ ਲੈ ਜਾਣਗੇ।
ਉਨ੍ਹਂਾਂ ਕਿਹਾ ਕਿ ਕਾਰਡਿਫ ਮੈਟਰੋਪੋਲਿਟਨ ਯੂਨੀਵਰਸਿਟੀ ਨੇ ਆਪਣੇ ਸਾਰੇ ਆਧੁਨਿਕ ਪ੍ਰੋਗਰਾਮਾਂ ਨੂੰ ਇਸ ਵਿਚ ਸ਼ਾਮਲ ਕੀਤਾ ਹੈ। ਉਨਂਾਂ ਕਿਹਾ ਕਿ ਇਸ ਸਮੌਤੇ ਤੋਂ ਬਾਅਦ ਹੁਣ ਰਿਆਤ ਦੇ ਵਿਦਿਆਰਥੀਆਂ ਨੂੰ ਯੂਕੇ ਵਿੱਚ ਇਕ ਸਾਲ ਬਿਤਾਉਣ ਦਾ ਮੌਕਾ ਮਿਲੇਗਾ, ਜਿਸ ਨਾਲ ਉਨਂਾਂ ਨੂੰ ਦੁਨਿਆ ਦੇ ਦੂਜੇ ਪਹਿਲੂ ਨੂੰ ਜਾਨਣ ਸਮਝਣ ਦਾ ਵੀ ਮੌਕਾ ਮਿਲੇਗਾ ਅਤੇ ਉਹ ਆਪਣੇ ਭਵਿੱਖ ਦੀ ਸਰੰਚਨਾ ਵਿੱਚ ਨਵੀਂ ਉਰਜਾ ਦਾ ਇਸਤੇਮਾਲ ਕਰ ਸਕਣਗੇਂ। ਉੇਥੇ ਹੀ ਕਿਯੂਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਕੇਰ ਨੇ ਕਿਹਾ ਕਿ ਸਾਨੂੰ ਰਿਆਤ ਬਾਹਰਾ ਗਰੁੱਪ ਦੇ ਨਾਲ ਜੁੜ ਕੇ ਕਾਫੀ ਖੁਸ਼ੀ ਹੋ ਰਹੀ ਹੈ। ਅਸੀਂ ਇੱਥੇ ਦੇ ਵਿਦਿਆਰਥੀਆਂ ਨੂੰ ਜੀ.ਐਸ.ਟੀ.ਐਸ ਹਾਈਰ ਅੰਗਰੇਜ਼ੀ ਪ੍ਰੋਗਰਾਮ ਦੀ ਮਦਦ ਨਾਲ ਯੂਕੇ ਅਧਿਅਨ ਦਾ ਮੌਕਾ ਦੇ ਰਹੇ ਹਾਂ, ਜਿਸ ਨਾਲ ਉਹ ਭਵਿੱਖ ਸੰਵਾਰਣ ਵਿਚ ਕਾਮਯਾਬ ਰਹਿਣਗੇ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…