ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਆਯੋਜਿਤ

ਵੱਖ ਵੱਖ ਮਾਹਰਾਂ ਵੱਲੋਂ ਫਾਰਮਾ ਜਗਤ ਵਿੱਚ ਨਵੇਂ ਸਿਰਿਓਂ ਜ਼ਰੂਰੀ ਸੋਧਾਂ ਕਰਨ ’ਤੇ ਜ਼ੋਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਅਪਰੈਲ:
ਸਮਾਜ ਕਲਿਆਣ ਦੇ ਲਈ ਫਾਰਮਾ ਵਿਗਿਆਨ ਜਗਤ ਵਿਚ ਸ਼ੋਧ ਨੂੰ ਜਰੂਰੀ ਦੱਸਦਿਆਂ ਦਿੱਲੀ ਫਾਰਮਾਸਿਯੂਟਿਕਲ ਸਾਈਂਸਿਜ ਐਂਡ ਰਿਸਰਚ ਯੂਨੀਵਰਸਿਟੀ (ਡੀਪੀਐਸਆਰਯੂ) ਦੇ ਪ੍ਰੋਫੈਸਰ ਰਮੇਸ਼ ਗੋਇਲ ਨੇ ਵਿਦਿਆਰਥੀਆਂ ਨੂੰ ਜਿਆਦਾ ਤੋਂ ਜਿਆਦਾ ਯੋਗਦਾਨ ਦੇ ਲਈ ਪ੍ਰੇਰਿਤ ਕੀਤਾ। ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮਾਸਿਯੁਟਿਕਲ ਸਾਈਂਸਿਜ ਵਿਭਾਗ ਵਿੱਚ ਆਯੋਜਿਤ ਦੋ ਰੋਜ਼ਾ ਕਾਨਫਰੰਸ ਵਿੱਚ ਆਪਣੇ ਵਿਦਾਇਗੀ ਭਾਸ਼ਣ ਵਿਚ ਪ੍ਰੋਫੈਸਰ ਰਮੇਸ਼ ਨੇ ਇਹ ਗੱਲ ਕਹੀ। ਰਾਸ਼ਟਰੀ ਪੱਧਰ ਦਾ ਇਹ ਕਾਨਫਰੰਸ ‘ਅੌਸ਼ਧੀ ਸ਼ੋਧ ਵਿੱਚ ਬਹੁ ਵਿਸ਼ਿਅਕ ਰਿਚਸਰਚ ਪ੍ਰਚਲਨ ’ ਵਿਸ਼ੇ ’ਤੇ ਅਧਾਰਿਤ ਸੀ। ਇਸ ਕਾਨਫਰੰਸ ਦੇ ਪ੍ਰਾਯੋਜਕ ਸਨ ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ, ਬਿਉਰੋ ਆਫ ਫਾਰਮਾ ਪੀ ਐਸ ਯੂ ਆਫ ਇੰਡੀਆ ਅਤੇ ਸਹਾਇਕ ਸਨ ਐਸੋਸਿਏਸ਼ਨ ਆਫ ਫਾਰਮਾਸਿਯੁਟਿਕਲ ਟੀਚਰਸ ਆਫ ਇੰਡੀਆ (ਏਪੀਟੀਆਈ) ਪੰਜਾਬ।
ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ ਫਾਰਮੇਸੀ ਕੌਂਸਿਲ ਆਫ ਇੰਡੀਆ ਦੇ ਪ੍ਰਧਾਨ ਪ੍ਰੋਫੈਸਰ ਬੀ ਸੁਰੇਸ਼ ਜਿਨ੍ਹਾਂ ਆਪਣੇ ਮੁੱਖ ਸੰਬੋਧਨ ਵਿਚ ਫਾਰਮਾਸਿਸਟ ਨੂੰ ਜਰੂਰੀ ਕੌਸ਼ਲ ਵਿਕਾਸ ਦੇ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਯੂ.ਕੇ. ਅਤੇ ਇੰਗਲੈਂਡ ਵਿਚ ਸਥਿੱਤ ਆਪਣੇ ਸਮਕਸ਼ਾ ਦੀ ਤਰ੍ਹਾਂ ਬਣ ਸਕਣ। ਇਸ ਕਾਨਫਰੰਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਰਾਜਸਥਾਨ ਦੇ 35 ਕਾਲਜਾਂ ਤੋਂ ਆਏ 1200 ਨੁਮਾਇੰਦਿਆਂ ਨੇ ਹਿੱਸਾ ਲਿਆ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਅੌਸ਼ਧੀ ਵੱਪਾਰੀਕਰਣ ’ਤੇ ਜ਼ੋਰ ਦਿੱਤਾ। ਉਥੇ ਹੀ ਨਵੀਂ ਦਿੱਲੀ ਸਥਿੱਤ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪਬਲਿਕ ਪਾਲਿਸੀ ਐਂਡ ਸਟ੍ਰੈਟਜਿਜ ਫਾਰ ਬਿਜਨੈਸ ਐਂਡ ਇਕਨਾਮਿਕ ਗ੍ਰੋਥ ਦੇ ਡਾਇਰੈਕਟਰ ਵਿਵੇਕ ਸਹਿਗਲ ਨੇ ਅੌਸ਼ਧੀ ਵਿਗਿਆਨ ਵਿਚ ਪ੍ਰਤਿਪਾਲਨ ਸਬੰਧੀ ਬਿੰਦੁਆਂ ਦੀ ਜਰੂਰਤ ’ਤੇ ਜ਼ੋਰ ਦਿੱਤਾ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਕਾਨਫਰੰਸ ਦਾ ਮੁੱਖ ਮੰਤਵ ਅੌਸ਼ਧੀ ਜਗਤ ਨਾਲ ਜੁੜੇ ਅਕਾਦਮੀ ਵਿਗਿਆਨਿਕਾਂ, ਸ਼ੋਧਕਰਤਾਂ, ਚਿਕਿਤਸਕਾ ਅਤੇ ਵਿਵਸਾਇਕਾਂ ਨੂੰ ਇਕ ਮੰਚ ’ਤੇ ਲਾਕੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਮੌਕਾ ਦਿੱਤਾ ਜਾਣਾ ਸੀ, ਜਿਸ ਨਾਲ ਦਵਾਇਆਂ ਦੇ ਖੋਜ ਅਤੇ ਵਿਕਾਸ ਵਿਚ ਜਰੂਰੀ ਨਵੇਂ ਉਪਾਏ ਅਤੇ ਵਿਚਾਰਾਂ ਦਾ ਜਨਮ ਹੋ ਸਕਣ। ਉਥੇ ਹੀ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮਾਸਿਯੁਟਿਕਲ ਸਾਈਂਸਿਜ ਦੇ ਡੀਨ ਡਾ. ਐਸਐਲ ਹਰਿਕੁਮਾਰ ਨੇ ਵਿਦਿਆਰਥੀਆਂ ਦੇ ਲਈ ਜਰੂਰੀ ਸੁਵਿਧਾਵਾਂ ’ਤੇ ਜੋਰ ਦਿੱਤਾ ਅਤੇ ਸਾਰੇ ਮੌਜੂਦ ਵਿਅਕਤੀਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…