Share on Facebook Share on Twitter Share on Google+ Share on Pinterest Share on Linkedin ਆਪ ਵੱਲੋਂ ਸਦਨ ਅੰਦਰ ਕਾਂਗਰਸ ਸਰਕਾਰ ’ਤੇ ਭੱਖਦੇ ਮੁੱਦਿਆਂ ਤੋਂ ਭੱਜਣ ਦਾ ਦੋਸ਼: ਫੂਲਕਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਮਾਰਚ: ਪੰਜਾਬ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਉਪਰ ਸਦਨ ਦੇ ਅੰਦਰ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਅੱਜ ਇੱਥੇ ਪੰਜਾਬ ਭਵਨ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਦੇ ਚਾਲੂ ਸ਼ੈਸਨ ਦੌਰਾਨ ਸੱਤਾਧਾਰੀ ਦਲ ਭਖਦੇ ਮੁੱਦਿਆ ਤੋਂ ਭੱਜ ਰਿਹਾ ਹੈ। ਇਸ ਕਰਕੇ ਮਾਨਯੋਗ ਰਾਜਪਾਲ ਦੇ ਭਾਸ਼ਨ ਉਪਰ ‘ਵੋਟ ਆਫ ਥੈਂਕਸ’ (ਧੰਨਵਾਦੀ ਮਤਾ) ਨੂੰ ਅਗਲੇ ਸ਼ੈਸਨ ਤੱਕ ਟਾਲ ਦਿੱਤਾ ਗਿਆ ਹੈ। ਜਿਸ ਦੌਰਾਨ ਆਮ ਆਦਮੀ ਪਾਰਟੀ ਨੇ ਮੁੱਖ ਵਿਰੋਧੀ ਧਿਰ ਦਾ ਫਰਜ਼ ਨਿਭਾਉਂਦੇ ਹੋਏ ਅਹਿਮ ਮੁੱਦੇ ਅਤੇ ਆਪਣਾ ਪੱਖ ਸਦਨ ਵਿਚ ਰੱਖਣਾ ਸੀ। ਜੋ ਸੰਵਿਧਾਨ ਦੀ ਉਲੰਘਣਾ ਅਤੇ ਵਿਰੋਧੀ ਧਿਰ ਦਾ ਗਲਾ ਘੁਟਣ ਦੇ ਸਮਾਨ ਹੈ। ਇਸ ਮੌਕੇ ਖਰੜ ਦੇ ਵਿਧਾਇਕ ਅਤੇ ਸੀਨੀਅਰ ਆਗੂ ਕੰਵਰ ਸੰਧੂ, ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਬਰਨਾਲ ਤੋਂ ਵਿਧਾਇਕ ਗੁਰਮੀਤ ਸਿੰਘ (ਮੀਤ ਹੇਅਰ) ਮੌਜੂਦ ਸਨ। ਸ੍ਰੀ ਫੂਲਕਾ ਨੇ ਕਿਹਾ ਕਿ ਲੋਕਤੰਤਰ ਵਿਚ ਜੇਕਰ ਵਿਰੋਧੀ ਧਿਰ ਦੀ ਅਵਾਜ ਦਬਾਅ ਦਿੱਤੀ ਜਾਵੇ ਤਾਂ ਲੋਕਤੰਤਰ ਨਹੀਂ ਰਹਿੰਦਾ ਬਲਕਿ ਤਾਨਾਸ਼ਾਹੀ ਸ਼ਾਸਨ ‘ਚ ਤਬਦੀਲ ਹੋ ਜਾਂਦਾ ਹੈ, ਬਦਕਿਸਮਤੀ ਨਾਲ ਕੈਪਟਨ ਅਮਰਿੰਦਰ ਸਿੰਘ ਪਹਿਲੇ ਸ਼ੈਸਨ ਦੌਰਾਨ ਹੀ ਤਾਨਾਸ਼ਾਹੀ ਰਵੱਈਏ ‘ਤੇ ਉਤਰ ਆਏ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਪੂਰੇ ਸ਼ੈਸਨ ਦੌਰਾਨ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤੀ ਜਾਵੇ ਕਿਉਂਕਿ ਕੋਈ ਵੀ ਸਵਾਲ ਨਾ ਲੱਗਣ ਦਾ ਬਹਾਨਾ ਲਗਾ ਕਿ ਸਰਕਾਰ ਪ੍ਰਸ਼ਨ ਕਾੱਲ ਤੋਂ ਵੀ ਟਾਲਾ ਵੱਟ ਰਹੀ ਹੈ। ਇਸ ਕਾਰਨ ਸਾਨੂੰ ਖਦਸਾ ਹੈ ਕਿ ਕੈਪਟਨ ਸਰਕਾਰ ਆਪਣੇ ਵਾਅਦਿਆਂ ਨੂੰ ਸਮੇਂ ਸਿਰ ਪੂਰਾ ਕਰਨ ‘ਚ ਲੀਪਾਪੋਚੀ ਕਰ ਰਹੀ ਹੈ। ਲੇਕਿਨ ਆਮ ਆਦਮੀ ਪਾਰਟੀ ਆਪਣਾ ਫਰਜ਼ ਨਿਭਾਉਂਦੇ ਹੋਏ ਉਹ ਸਾਰੇ ਅਹਿਮ ਮੁੱਦੇ ਇਸ ਸਦਨ ਦੌਰਾਨ ਚੁੱਕੇਗੀ, ਜਿੰਨ੍ਹਾ ਬਾਰੇ ਅਗਲੇ ਸੈਸ਼ਨ ਦੀ ਉਡੀਕ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਧਿਰ ਵਜੋਂ ਪੰਜਾਬ ਅਤੇ ਪੰਜਾਬ ਦੀ ਜਨਤਾ ਦੀ ਚੌਂਕੀਦਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵਲੋਂ ਕੀਤੇ ਚੋਣ ਵਾਅਦਿਆਂ ਅਤੇ ਸਾਫ ਸੁਥਰੇ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਤੋਂ ਨਾ ਭੱਜਣ ਦੇਵੇਗੀ ਅਤੇ ਨਾ ਹੀ ਥਿੜਕਨ ਦੇਵੇਗੀ। ਸ੍ਰੀ ਫੂਲਕਾ ਨੇ ਦੱਸਿਆ ਕਿ ਸੋਮਵਾਰ ਨੂੰ ਉਹ ‘ਸ਼ਾਰਟ ਨੋਟਿਸ ਕੁਅਸ਼ਚਨ’ ਪਾ ਰਹੇ ਹਨ। ਇਸ ਤੋਂ ਇਲਾਵਾ ਧਿਆਨ ਦਿਵਾਉ ਪ੍ਰਸਤਾਵ ਰਾਹੀਂ ਉਹ ਭਖਵੇਂ ਮੁੱਦੇ ਸਦਨ ‘ਚ ਉਠਾਵੇਗੀ ਜੋ ਅਗਲੇ ਸਦਨ ਤੱਕ ਲਟਕਾਏ ਨਹੀਂ ਜਾ ਸਕਦੇ। ਇਨ੍ਹਾਂ ਵਿਚ ਪ੍ਰਾਇਵੇਟ ਸਕੂਲਾਂ ਵਲੋਂ ਮਚਾਈ ਜਾ ਰਹੀ ਲੁਟ ਦਾ ਮੁੱਦਾ ਅਹਿਮ ਹੈ, ਕਿਉਂਕਿ ਇਸ ਸਮੇੇਂ ਸਕੂਲਾਂ ਵਿਚ ਦਾਖਲੇ ਸ਼ੁਰੂ ਹੋ ਚੁੱਕੇ ਹਨ ਅਤੇ ਲੱਖਾਂ ਮਾਪੇ ਇਸ ਲੁੱਟ ਤੋਂ ਸਿੱਧੇ ਰੂਪ ਵਿਚ ਪੀੜਿਤ ਹਨ। ਇਸੇ ਤਰ੍ਹਾਂ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਵਾਟਰ ਵਰਕਸਾਂ ਦੇ ਟਿਊਬਵੈਲ ਕਨੈਕਸ਼ਨ ਕੱਟੇ ਪਏ ਹਨ। ਜਦਕਿ ਪੀਣ ਯੋਗ ਪਾਣੀ ਮੁਹੱਇਆ ਕਰਨਾ ਸਰਕਾਰ ਦੀ ਬੁਨਿਆਦੀ ਜਿੰਮੇਵਾਰੀ ਹੈ। ਸ੍ਰੀ ਫੂਲਕਾ ਨੇ ਇਹ ਵੀ ਮੰਗ ਕੀਤੀ ਕਿ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਮੁਫਤ ਮੁਹੱਇਆ ਕੀਤਾ ਜਾਣਾ ਚਾਹੀਦਾ ਹੈ। ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੀ ਗਿਣਤੀ ਵਿਚ ਬਣਾਏ ਜਾ ਰਹੇ ਆਪਣੇ ਸਲਾਹਕਾਰਾਂ ਅਤੇ ਓਐਸਡੀਜ਼ ਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਧਾਰਾ 164 ‘ਚ ਹੋਈ ਸੋਧ ਅਨੁਸਾਰ ਮੰਤਰੀਆਂ ਦੀ ਗਿਣਤੀ ਕੁੱਲ ਵਿਧਾਇਕਾਂ ਦੇ 15 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਲਾਹਕਾਰਾਂ ਨੂੰ ਮੰਤਰੀਆਂ ਅਤੇ ਰਾਜ ਮੰਤਰੀਆਂ ਦੇ ਰੁਤਬੇ ਵੰਡ ਰਹੇ ਹਨ। ਫੂਲਕਾ ਨੇ ਦੱਸਿਆ ਕਿ ਕੈਪਟਨ ਸਰਕਾਰ ਤੋਂ ਕਿਸਾਨਾਂ ਦੇ ਕਰਜ਼ ਮੁਆਫੀ ਬਾਰੇ ਸਮਾਂ ਬੱਧ ਯੋਜਨਾ ਬਾਰੇ ਵੀ ਪੁਛਿਆ ਜਾਵੇਗਾ। ਸ੍ਰੀ ਫੂਲਕਾ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਜਿੰਮੇਦਾਰੀ ਹੈ ਕਿ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਵਾਅਦੇ ਕਰਕੇ ਕਿਸਾਨਾਂ ਨੇ ਬੈਂਕਾਂ ਦੀਆਂ ਕਿਸ਼ਤਾਂ ਮੋੜਨੀਆਂ ਬੰਦ ਕਰ ਦਿੱਤੀਆਂ ਹਨ, ਪਰੰਤੂ ਬੈਂਕ ਵਿਆਜ ਦਰ ਵਿਆਜ ਲਗਾ ਰਹੇ ਹਨ। ਇਸ ਲਈ ਸਰਕਾਰ ਤੁਰੰਤ ਪ੍ਰਭਾਵੀ ਕਦਮ ਚੁੱਕੇ। ਫੂਲਕਾ ਨੇ ਕੈਪਟਨ ਸਰਕਾਰ ਦੇ 30 ਦਿਨਾਂ ‘ਚ ਡਰੱਗ ਦੀ ਸਪਲਾਈ ਬੰਦ ਕਰਨ ਦੇ ਵਾਅਦੇ ਦੇ ਮੱਦੇਨਜ਼ਰ ਨਸ਼ਾ ਛੁਡਾਓ ਕੇਂਦਰਾਂ ਵੱਲ ਤੁਰੰਤ ਧਿਆਨ ਦੇਣ ਦੀ ਜਰੂਰਤ ਹੈ। ਇਸ ਤੋਂ ਇਲਾਵਾ ਕੰਵਰ ਸੰਧੂ ਨੇ ਐਸਵਾਈਐਲ ਦਾ ਮਾਮਲਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਅਵਾਰਾ ਪਸ਼ੂਆਂ ਦਾ ਮੁੱਦਾ ਉਠਾਇਆ। ਜਦਕਿ ਜਗਦੇਵ ਸਿੰਘ ਕਮਾਲੂ ਨੇ ਮੋੜ ਬੰਬ ਕਾਂਡ ਦੇ ਪੀੜਿਤਾਂ ਨੂੰ ਮੁਆਵਜੇ ਅਤੇ ਇਨਸਾਫ ਲਈ ਸੀਬੀਆਈ ਜਾਂਚ ਦੀ ਮੰਗ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ