Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਵੱਲੋਂ ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ ਰਵੀਨ ਠੁਕਰਾਲ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਿਯੁਕਤ, ਲੈਫ਼ ਜਨਰਲ ਸ਼ੇਰਗਿੱਲ ਤੇ ਚਾਹਲ ਨੂੰ ਬਣਾਇਆ ਸਲਾਹਕਾਰ ਵਿਮਲ ਸੁੰਬਲੀ ਬਣੇ ਪੈ੍ਰਸ ਸਕੱਤਰ, ਕੈਪਟਨ ਸੰਦੀਪ ਸੰਧੂ, ਮੇਜਰ ਅਮਰਦੀਪ ਤੇ ਕਰਨਪਾਲ ਸੇਖੋਂ ਨੂੰ ਲਾਇਆ ਸਿਆਸੀ ਸਕੱਤਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਮਾਰਚ: ਸੀਨੀਅਰ ਪੱਤਰਕਾਰ ਸ੍ਰੀ ਰਵੀਨ ਠੁਕਰਾਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਰਵੀਨ ਠੁਕਰਾਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਮੁਹਿੰਮ ਸਫਲਤਾ ਪੂਰਵਕ ਚਲਾਈ ਸੀ। ਸ੍ਰੀ ਠੁਕਰਾਲ ਆਪਣੀ ਨਵੀਂ ਜ਼ਿੰਮੇਵਾਰੀ ਦਾ ਕਾਰਜਭਾਰ ਰਸਮੀ ਤੌਰ ’ਤੇ ਬੁੱਧਵਾਰ ਨੂੰ ਸੰਭਾਲਣਗੇ। ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਰ ਟੀਮ ਦੇ ਵੀ ਮੈਂਬਰ ਹਨ ਅਤੇ ਅਕਤੂਬਰ 2016 ਤੋਂ ਉਨ੍ਹਾਂ ਦੀ ਮੀਡੀਆ ਮੁਹਿੰਮ ਸੰਭਾਲ ਰਹੇ ਹਨ। ਸ੍ਰੀ ਠੁਕਰਾਲ ‘ਹਿੰਦੁਸਤਾਨ ਟਾਈਮਜ਼’ ਵਿੱਚ ਸਿਆਸੀ ਸੰਪਾਦਕ ਦੇ ਅਹੁਦੇ ’ਤੇ ਕੰਮ ਕਰ ਚੁੱਕੇ ਹਨ ਤੇ ਉਸ ਉਪਰੰਤ ਉਹਨਾਂ ਨੇ ‘ਦਿ ਟ੍ਰਿਬਿਊਨ’ ਦੇ ਸਹਾਇਕ ਸੰਪਾਦਕ ਵਜੋਂ ਵੀ ਨਾਮਣਾ ਖੱਟਿਆ ਹੈ। ਸ੍ਰੀ ਠੁਕਰਾਲ ਨੇ ਬਾਅਦ ਵਿੱਚ ਆਈ.ਟੀ.ਵੀ. ਗਰੁੱਪ ਦੇ ਟੀ.ਵੀ. ਚੈਨਲ ਅਤੇ ਇੰਡੀਆ ਨਿਊਜ਼, ਨਿਊਜ਼ ਐਕਸ, ਦਿ ਸੰਡੇ ਗਾਰਡੀਅਨ ਅਤੇ ਆਜ ਸਮਾਜ ਦੇ ਨਾਲ ਵੀ ਮੁੱਖ ਸੰਪਾਦਕ ਵਜੋਂ ਜੁੜੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਮੀਡੀਆ ਰਣਨੀਤੀਕਾਰ ਵਜੋਂ ਜੁੜਨ ਤੋਂ ਪਹਿਲਾਂ ਉਹ ਇਸ ਗਰੁੱਪ ਵਿੱਚ ਸੰਪਾਦਕੀ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਸਨ। ਉਧਰ, ਪੰਜਾਬ ਸਰਕਾਰ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਸ੍ਰੀ ਚਾਹਲ ਮੁੱਖ ਮੰਤਰੀ ਦੇ ਬਹੁਤ ਜ਼ਿਆਦਾ ਵਿਸ਼ਵਾਸ ਪਾਤਰ ਹਨ। ਜਿਨ੍ਹਾਂ ਨੇ ਸਾਲ 2002 ਤੋਂ 2007 ਤੱਕ ਕਾਂਗਰਸ ਸਰਕਾਰ ਦੌਰਾਨ ਮੀਡੀਆ ਸਲਾਹਕਾਰ ਦੀ ਸੇਵਾ ਨਿਭਾਈ ਸੀ। ਸ੍ਰੀ ਚਾਹਲ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਲੰਮੇ ਸਮੇਂ ਤੋਂ ਸਾਥ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਬਹੁਤ ਨਜ਼ਦੀਕੀ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਚਾਹਲ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਤ ਪੱਤਰਕਾਰ ਭਾਈਚਾਰੇ ਨਾਲ ਨਿੱਘੇ ਸਬੰਧ ਹਨ। ਪੰਜਾਬ ਸਰਕਾਰ ਨੇ ਅੱਜ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਤਜਿੰਦਰ ਸਿੰਘ ਸ਼ੇਰਗਿੱਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ। ਸ੍ਰੀ ਸ਼ੇਰਗਿਲ ਤੋਂ ਇਲਾਵਾ ਸ੍ਰੀ ਵਿਮਲ ਸੁੰਬਲੀ ਨੂੰ ਮੁੱਖ ਮੰਤਰੀ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੈਪਟਨ ਸੰਦੀਪ ਸਿੰਘ ਸੰਧੂ, ਮੇਜਰ ਅਮਰਦੀਪ ਸਿੰਘ ਅਤੇ ਸ੍ਰੀ ਕਰਨਪਾਲ ਸਿੰਘ ਸੇਖੋਂ ਨੂੰ ਮੁੱਖ ਮੰਤਰੀ ਦਾ ਸਿਆਸੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਖੂਬੀ ਰਾਮ (ਸੇਵਾ-ਮੁਕਤ ਆਈ.ਜੀ.) ਨੂੰ ਮੁੱਖ ਮੰਤਰੀ ਦਾ ਸੁਰੱਖਿਆ ਸਲਾਹਕਾਰ ਬਣਾਇਆ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ