ਬਾਦਲਾਂ ਤੋਂ ਪੰਜਾਬ ਨੂੰ ਮੁਕਤ ਕਰਾਇਆ, ਹੁਣ ਐਸਜੀਪੀਸੀ ਤੋਂ ਵੀ ਲਾਂਭੇ ਕਰਾਂਗੇ: ਰਵੀਇੰਦਰ ਸਿੰਘ ਦੁੱਮਣਾ

ਰਵੀਇੰਦਰ ਦੁੱਮਣਾ ਨੇ ਜਨਤਕ ਇਕੱਠ ਵਿੱਚ ਆਪ ਤੇ ਬਾਦਲ ਦਲ ਨੂੰ ਲਾਏ ਰਗੜੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਮਾਰਚ:
ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਨੇ ਪਿੰਡ ਸਿੰਘਪੁਰਾ ਵਿੱਚ ਯੂਥ ਆਗੂ ਅਰਵਿੰਦਰ ਸਿੰਘ ਪੈਂਟਾ ਦੀ ਅਗਵਾਈ ਵਿਚ ਗੁਰਸੇਵਕ ਸਿੰਘ ਸਿੰਘਪੁਰਾ ਦੀ ਦੇਖ ਰੇਖ ਵਿਚ ਹੋਏ ਇੱਕ ਵਿਸ਼ਾਲ ਇਕੱਠ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਲੋਕਾਂ ਨੇ ਮੁਖ ਮੰਤਰੀ ਬਣਾਕੇ ਸਲਾਘਾਯੋਗ ਕੰਮ ਕੀਤਾ ਹੈ ਤੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਬਾਦਲ ਦਲੀਆਂ ਤੋਂ ਮੁਕਤ ਕਰਾਇਆ ਜਾਵੇਗਾ ਤਾਂ ਜੋ ਸੂਬੇ ਵਿਚੋਂ ਬਾਦਲਾਂ ਦਾ ਸਫਾਇਆ ਹੋ ਜਾਵੇ।
ਇਸ ਦੌਰਾਨ ਸੰਬੋਧਨ ਕਰਦਿਆਂ ਰਵੀਇੰਦਰ ਸਿੰਘ ਦੁੱਮਣਾ ਨੇ ਕਿਹਾ ਕਿ ਬਾਦਲਾਂ ਨੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਇਆ ਜਦਕਿ ਅਕਾਲੀ ਦਲ ਦੀ ਨੀਂਹ ਸਿੱਖੀ ਨੂੰ ਮਜਬੂਤ ਕਰਨ ਲਈ ਕੀਤੀ ਗਈ ਸੀ ਤੇ ਹੁਣ ਸੂਬੇ ਦੇ ਹਾਲਤਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਬਾਦਲ ਦਲ ਨੇ ਸੂਬੇ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਨੇੜੇ ਲਾਇਆ ਜੋ ਉਨ੍ਹਾਂ ਦਾ ਸਾਥ ਸੂਬੇ ਨੂੰ ਲੁੱਟਣ ਵਿਚ ਦੇ ਰਿਹਾ ਸੀ ਜਿਸ ਨਾਲ ਉਨ੍ਹਾਂ ਸੂਬੇ ਦੇ ਹਰੇਕ ਕਾਰੋਬਾਰ ਤੇ ਕਬਜ਼ਾ ਕੀਤਾ ਚਾਹੇ ਉਹ ਕੇਵਲ ਨੈਟਵਰਕ ਸੀ ਜਾਂ ਉਹ ਟਰਾਂਸਪੋਰਟ ਵਰਗੇ ਹੋਰ ਕਾਰੋਬਾਰ ਹਨ ਉਹ ਆਪਣੇ ਕਬਜ਼ੇ ਵਿਚ ਲੈਕੇ ਸੂਬੇ ਨੂੰ ਦੋਹੀਂ ਹੱਥੀਂ ਲੁੱਟ ਕੇ ਲੋਕਾਂ ਤੇ ਸੂਬੇ ਦਾ ਵਿਨਾਸ਼ ਕੀਤਾ ਤੇ ਨਿਊ ਚੰਡੀਗੜ੍ਹ ਦੇ ਨਾਮ ਤੇ ਇਲਾਕੇ ਦੀ 1600 ਕਿੱਲੇ ਜਮੀਨ ਨੂੰ ਕਰੋੜਾਂ ਰੁਪਏ ਵਿੱਚ ਵੇਚ ਕੇ ਸਾਥੀਆਂ ਨੂੰ ਖੁਸ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪਾਸ਼ ਸਾਬ (ਪ੍ਰਕਾਸ਼ ਸਿੰਘ ਬਾਦਲ) ਨੇ ਉਨ੍ਹਾਂ ਲੋਕਾਂ ਨੂੰ ਹਮੇਸ਼ਾਂ ਆਪਣੇ ਦਲ ਤੋਂ ਦੂਰ ਕੀਤਾ ਜੋ ਉਨ੍ਹਾਂ ਦੇ ਗਲਤ ਕੰਮ ਦੀ ਵਿਰੋਧਤਾ ਕਰਦਾ ਹੋਵੇ ਜਿਨ੍ਹਾਂ ਵਿਚੋਂ ਉਹ ਖੁੱਦ ਵੀ ਇੱਕ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ ਮੰਤਰੀ ਬਣਨ ਤੇ ਵਧਾਈ ਦਿੰਦੇ ਹੋਏ ਬਾਦਲ ਦਲ ਦੇ ਗੁੰਡਾਰਾਜ ਦੇ ਅੰਤ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਂਦੇ ਹੋਏ ਆਉਣ ਵਾਲੇ ਸਮੇਂ ਵਿਚ ਅਸਲ ਅਕਾਲੀਆਂ ਨੂੰ ਇੱਕ ਮੰਚ ਤੇ ਲਿਆਕੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ਼ ਕੀਤੀ ਜਾਵੇਗੀ। ਉਨ੍ਹਾਂ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਉਜਵਲ ਭਵਿੱਖ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕੁਰਾਹੇ ਪਈ ਜੁਆਨੀ ਨੂੰ ਬਚਾਅ ਕੇ ਧਰਮ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਹਰਬੰਸ ਸਿੰਘ ਕੰਧੋਲਾ ਅਰਵਿੰਦਰ ਸਿੰਘ ਪੈਂਟਾ, ਜਸ਼ਮਰ ਸਿੰਘ ਚੈੜੀਆਂ, ਜੋਰਾ ਸਿੰਘ ਚੱਪੜਚਿੜੀ ਆਦਿ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਅਤੇ ਬਾਦਲ ਦਲ ਨੂੰ ਜਮਕੇ ਰਗੜੇ ਲਾਉਂਦੇ ਹੋਏ ਉਨ੍ਹਾਂ ਨੂੰ ਪੰਜਾਬ ਦੇ ਵਿਰੋਧੀ ਆਖਦੇ ਹੋਏ ਜਮਕੇ ਨਿਖੇਧੀ ਕੀਤੀ।
ਇਸ ਮੌਕੇ ਜ਼ੋਰਾ ਸਿੰਘ ਭੁੱਲਰ ਸਾਬਕਾ ਸਰਪੰਚ ਚੱਪੜਚਿੜੀ, ਹਰਬੰਸ ਸਿੰਘ ਕੰਧੋਲਾ, ਜਗਵਿੰਦਰ ਸਿੰਘ ਬੰਗੀਆਂ, ਹਰਨੇਕ ਸਿੰਘ ਸਿੱਧੂ, ਜਗਨਾਹਰ ਸਿੰਘ ਸਾਬਕਾ ਸਰਪੰਚ, ਜੈਲਦਾਰ ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਕੰਸਾਲਾ, ਜਗਤਾਰ ਸਿੰਘ ਖੇੜਾ, ਪ੍ਰਬੋਧ ਜੋਸ਼ੀ, ਸੁਖਵਿੰਦਰ ਸਿੰਘ ਮੁੰਡੀਆਂ , ਗੁੱਡੂ ਸਲੇਮਪੁਰ, ਸੁਰਜੀਤ ਸਿੰਘ ਲਖਨੌਰ, ਗੁਰਸੇਵਕ ਸਿੰਘ ਸਿੰਘਪੁਰਾ, ਕਿਰਪਾਲ ਸਿੰਘ ਖਿਜਰਾਬਾਦ, ਨੌਰੰਗ ਸਿੰਘ ਖਿਜਰਾਬਾਦ, ਲੱਕੀ ਕਲਸੀ, ਰਣਜੀਤ ਸਿੰਘ ਕਾਕਾ, ਸਤਨਾਮ ਧੀਮਾਨ, ਬੰਟੀ ਚਨਾਲੋ, ਸਤਨਾਮ ਸਿੰਘ ਸੋਹੀ ਸਮੇਤ ਵੱਡੀ ਗਿਣਤੀ ਵਿਚ ਨੌਜੁਆਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…