ਚੀਨ ਵਿੱਚ ਕੋਲੇ ਦੀ ਖਾਨ ਵਿੱਚ ਫਸੇ 17 ਮਜ਼ਦੂਰ ਮ੍ਰਿਤਕ ਮਿਲੇ

ਨਬਜ਼-ਏ-ਪੰਜਾਬ ਬਿਊਰੋ, ਬੀਜਿੰਗ, 14 ਮਾਰਚ:
ਉਤਰੀ-ਪੂਰਬੀ ਚੀਨ ਦੀ ਇਕ ਕੋਲਾ ਖਾਨ ਵਿਚ ਫਸੇ 17 ਮਜ਼ਦੂਰ ਮ੍ਰਿਤਕ ਮਿਲੇ ਹਨ। ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋੱ ਇਕ ਅਖਬਾਰ ਨੇ ਖਬਰ ਦਿੱਤੀ ਹੈ ਕਿ 9 ਮਾਰਚ ਨੂੰ ਹੇਈਲੋੱਗਜਿਯਾਂਗ ਸੂਬੇ ਵਿਚ ਖਾਨ ਹਾਦਸੇ ਤੋੱ ਬਾਅਦ ਉਥੇ ਫਸ ਗਏ 17 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਣ ਯੋਗ ਹੈ ਕਿ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਲਿਫਟ ਦੇ ਅਚਾਨਕ ਡਿੱਗ ਜਾਣ ਕਾਰਨ ਇਹ ਹਾਦਸਾ ਵਾਪਿਰਆ ਸੀ।
ਲਿਫਟ ਵਿਚ ਬਿਜਲੀ ਦੀ ਤਾਰ ਵਿਚ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਲੋੱਗਮੇ ਮਾਈਨਿੰਗ ਹੋਲਡਿੰਗ ਗਰੁੱਪ ਦੇ ਸ਼ੁਆਂਗਯਸ਼ਨ ਸ਼ਾਖਾ ਦੀ ਡੋੱਗਰੋੱਗ ਸੈਂਕੰਡ ਮਾਈਨ ਵਿਚ ਹੋਇਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 256 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਬਚਾਏ ਗਏ ਮਜ਼ਦੂਰਾਂ ਵਿਚੋੱ ਇਕ ਮਜ਼ਦੂਰ ਨੇ ਦੱਸਿਆ, ‘‘ਹਾਦਸੇ ਦੇ ਸਮੇੱ ਮੈਂ ਅੰਦਰ ਸੀ। ਮੈਂ ਮਹਿਸੂਸ ਕੀਤਾ ਕਿ ਲਿਫਟ ਵਿਚ ਧੂੰਆਂ ਭਰ ਗਿਆ।

Load More Related Articles
Load More By Nabaz-e-Punjab
Load More In International

Check Also

ਕੇਂਦਰ ਸਰਕਾਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਸੰਪਰਕ ਨਾਲ ਜੋੜਨ ਦੀ ਦਿੱਤੀ ਮਨਜ਼ੂਰੀ: ਬਿੱਟੂ

ਕੇਂਦਰ ਸਰਕਾਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਸੰਪਰਕ ਨਾਲ ਜੋੜਨ ਦੀ ਦਿੱਤੀ ਮਨਜ਼ੂਰੀ: ਬਿੱਟੂ ਵੱਡੇ ਬਾਦ…