ਭਾਜਪਾ ਨੇ ਪੈਸਿਆਂ ਨਾਲ ਖਰੀਦਿਆ ਜਨਮਤ: ਰਾਹੁਲ ਗਾਂਧੀ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਮਾਰਚ:
ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਆਏ ਚੁਣਾਵੀ ਨਤੀਜਿਆਂ ਨੂੰ ਲੈ ਕੇ ਪਹਿਲੀ ਵਾਰ ਆਪਣੀ ਪ੍ਰਤੀਕ੍ਰਿਆ ਰੱਖੀ ਹੈ। ਰਾਹੁਲ ਨੇ ਕਿਹਾ ਕਿ 5 ਵਿੱਚੋੱ ਤਿੰਨ ਰਾਜਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ। ਅਸੀੱ ਵਿਰੋਧੀ ਧਿਰ ਹਾਂ ਅਤੇ ਉਤਾਰ-ਚੜ੍ਹਾਅ ਆਉੱਦੇ ਰਹਿੰਦੇ ਹਨ। ਗੋਆ-ਮਣੀਪੁਰ ਤੇ ਬਿਆਨ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੈਸੇ ਨਾਲ ਜਨਮਤ (ਲੋਕਾਂ ਦੀ ਵੋਟ) ਖਰੀਦਿਆ ਹੈ ਅਤੇ ਭਾਜਪਾ ਦੀ ਇਸੇ ਵਿਚਾਰਧਾਰਾ ਨਾਲ ਸਾਡੀ ਲੜਾਈ ਹੈ। ਉਨ੍ਹਾਂ ਨੇ ਭਾਜਪਾ ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅੱਜ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਗੋਆ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਮਨੋਹਰ ਪਾਰੀਕਰ ਦੇ ਸਹੁੰ ਚੁੱਕਣ ਤੇ ਰੋਕ ਲਾਉਣ ਤੋੱ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਵਿਧਾਨ ਸਭਾ ਵਿੱਚ ਭਾਜਪਾ ਦੇ ਸ਼ਕਤੀ ਪ੍ਰੀਖਣ ਲਈ 16 ਮਾਰਚ ਦੀ ਤਰੀਕ ਤੈਅ ਕੀਤੀ। ਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਪਾਰੀਕਰ ਦੇ ਸਹੁੰ ਚੁੱਕ ਸਮਾਰੋਹ ਤੇ ਰੋਕ ਨਹੀੱ ਲਾਏਗੀ। ਅਦਾਲਤ ਨੇ ਗੋਆ ਵਿਧਾਨ ਸਭਾ ਵਿੱਚ 16 ਮਾਰਚ ਨੂੰ 11 ਵਜੇ ਸ਼ਕਤੀ ਪ੍ਰੀਖਣ ਕਰਵਾਉਣ ਦਾ ਆਦੇਸ਼ ਦਿੱਤਾ। ਅਦਾਲਤ ਨੇ 15 ਮਾਰਚ ਤੱਕ ਸ਼ਕਤੀ ਪ੍ਰੀਖਣ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ ਵੀ ਨਿਰਦੇਸ਼ ਦਿੱਤਾ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…