Share on Facebook Share on Twitter Share on Google+ Share on Pinterest Share on Linkedin ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਆਪ ਦੇ ਸੰਜੇ ਸਿੰਘ ਨੇ ਕੀਤਾ ਬੇਇੱਜਤ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 13 ਮਾਰਚ, ( ਕੁਲਜੀਤ ਸਿੰਘ ): ਆਮ ਆਦਮੀ ਪਾਰਟੀ ਜਿਸਨੂੰ ਪੰਜਾਬ ਦੀ ਵਿਧਾਨਸਭਾ ਵਿਚ ਪੂਰਣ ਰੂਪ ਵਿੱਚ ਬਹੁਮੱਤ ਲੈ ਕੇ ਸਰਕਾਰ ਬਣਾਉਣ ਦੀ ਆਸ ਸੀ।ਪਰ ਨਤੀਜੇ ਆਉਂਦੀਆਂ ਹੀ ਉਹਨਾਂ ਦੀ ਆਸ਼ਾ ਨਿਰਾਸ਼ਾ ਵਿੱਚ ਮਿਲ ਗਈ ।ਇਸ ਨਾਲ ਪਾਰਟੀ ਦੀ ਪੰਜਾਬ ਵਿੱਚ ਬਹੁਤ ਕਿਰਕੀਰੀ ਹੋਈ । ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਸੰਜੈ ਸਿੰਘ ਆਪਣੀ ਪਾਰਟੀ ਦੇ ਆਗੂ ਭਗਵੰਤ ਮਾਨ ਜੋ ਕਿ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਖਿਲਾਫ ਚੋਣ ਲੜੇ ਸਨ।ਨੂੰ ਸੰਜੈ ਸਿੰਘ ਫੋਨ ਲਗਾਕੇ ਆਪਣੀ ਪਾਰਟੀ ਅਤੇ ਉੱਮੀਦਵਾਰ ਦਾ ਮਜ਼ਾਕ ਉਡਾ ਰਹੇ ਹਨ।ਉਹ ਵੀਡੀਓ ਵਿੱਚ ਭਗਵੰਤ ਮਾਨ ਨੂੰ ਉਹ ਕਿੱਕਲੀ ਦੁਬਾਰਾ ਗਾਉਣ ਦੇ ਬਾਰੇ ਕਹਿ ਰਹੇ ਸਨ ਜਿਸ ਵਿਚ ਭਗਵੰਤ ਮਾਨ ਕਿੱਕਲੀ ਗਾ ਕੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ,ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਟਿੱਪਣੀ ਕਰਦਾ ਸੀ। ਪਰ ਇਸ ਵੀਡੀਓ ਵਿੱਚ ਸੰਜੈ ਸਿੰਘ ਖੂਬ ਆਪਣੇ ਸਾਥੀਆਂ ਨਾਲ ਹੱਸ ਹੱਸ ਕਰ ਭਗਵੰਤ ਮਾਨ ਅਤੇ ਆਮ।ਆਦਮੀ।ਪਾਰਟੀ ਦਾ ਮਜ਼ਾਕ।ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ ਵੀਡੀਓ ਨੂੰ ਲੈ ਕੇ ਲੋਕਾਂ ਵਿੱਚ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉੱਥੇ ਦੂਜੇ ਪਾਸੇ ਪਤਰਕਾਰ ਵੱਲੋ ਜਦੋਂ ਇਸ ਇਸ ਵੀਡੀਓ ਬਾਰੇ ਭਗਵੰਤ ਮਾਨ ਅਤੇ ਗੁਰਪ੍ਰੀਤ ਸਿੰਘ ਘੁੱਗੀ ਨਾਲ ਉਨ੍ਹਾਂ ਦੇ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾ ਉਹਨਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ ।ਜਦਕਿ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਬਾਰ ਬਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ