ਪਿੱਛਲੇ 2 ਮਹੀਨਿਆਂ ਤੋ ਜਿੱਤ ਹੋਣ ਤੱਕ ਜੁੱਤੀ ਨਾ ਪਾਉਣ ਵਾਲੇ ਅਕਾਲੀ ਵਰਕਰ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 13 ਮਾਰਚ (ਕੁਲਜੀਤ ਸਿੰਘ ):
ਜੰਡਿਆਲਾ ਗੁਰੂ ਦੇ ਇਲਾਕੇ ਬਾਗ ਵਾਲਾ ਖੂਹ ਵਾਰਡ ਨੰਬਰ 13 ਦੇ ਰਹਿਣ ਵਾਲੇ ਰੋਸ਼ਨ ਲਾਲ ਪੁੱਤਰ ਬਲਵੰਤ ਸਿੰਘ ਜੋ ਕਿ ਰੰਗ ਰੋਗਨ ਦਾ ਕੰਮ ਕਰਦਾ ਸੀ।।ਉਹ ਸ਼ਿਰੋਮਣੀ ਅਕਾਲੀ ਦਲ ਬਾਦਲ ਦਾ ਸਮਰਥਕ ਸੀ ।ਉਸਨੇ ਹਲਕਾ ਜੰਡਿਆਲਾ ਗੁਰੂ ਤੋਂ।ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਉੱਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਅਤੇ ਉਸਨੇ ਇਥੋਂ ਤੱਕ ਵਾਅਦਾ ਕੀਤਾ ਸੀ ਕਿਜਦ ਤਕ।ਡਾਕਟਰ ਵੇਰਕਾ ਚੋਣ ਜਿੱਤ ਨਹੀਂ ਜਾਂਦਾ ਉਹ ਜੁੱਤੀ ਨਹੀਂ ਪਹਿਨੇਗਾ ।ਉਸਨੇ ਪਿਛਲੇ ਕਰੀਬ 2 ਮਹੀਨਿਆਂ ਤੋਂ ਪੈਰੀਂ ਜੁੱਤੀ ਪਾਉਣੀ ਛੱਡ ਦਿੱਤੀ । ਹੁਣ ਉਹ ਪਿੱਛਲੇ ਕੁਝ ਦਿਨਾਂ ਤੋਂ ਬਿਮਾਰ ਸੀ ।ਅੱਜ ਤੜਕੇ ਉਸ ਦੀ ਤਬੀਅਤ ਜਿਆਦਾ ਖ਼ਰਾਬ ਹੋ ਗਈ ।ਜਿਸਦੇ ਚਲਦਿਆ ਉਸਨੂੰ ਹਸਪਤਾਲ ਲਿਜਾਣਾ ਪਿਆ ।ਜਿੱਥੇ ਉਸਦੀ ਕੁਝ ਚਿਰ ਬਾਅਦ ਮੌਤ ਹੋ ਗਈ।ਭਾਵੇਂ ਅਕਾਲੀ ਦਲ ਬਾਦਲ ਇਸ ਹਲਕੇ ਤੋ ਸੀਟ ਹਾਰ ਗਿਆ । ਪਰ ਉਹ ਇਸ ਨਾਲ ਇੱਕ ਆਪਣੀ ਪਾਰਟੀ ਦਾ ਵਫ਼ਾਦਾਰ ਵਰਕਰ ਵੀ ਹਮੇਸ਼ਾ ਲਈ ਖੋ ਗਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…