Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਲੋਕਾਂ ਦੇ ਹਰਮਨ ਪਿਆਰੇ ਆਗੂ ਬਲਬੀਰ ਸਿੰਘ ਸਿੱਧੂ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਆਪਣਿਆਂ ਦੀ ਅੰਦਰਖ਼ਾਤੇ ਵਿਰੋਧਤਾ ਕਾਰਨ ਅਕਾਲੀ ਦਲ ਹਾਰਿਆ, ਆਪ ਦਾ ਝਾੜੂ ਵੀ ਹੋਇਆ ਤਿਕਣਾ ਤਿਕਣਾ ਡੇਰਾਬੱਸੀ ਵਿੱਚ ਅਕਾਲੀ ਦਲ ਦੇ ਐਨ.ਕੇ. ਸ਼ਰਮਾ ਅਤੇ ਖਰੜ ਵਿੱਚ ਆਪ ਦੇ ਕੰਵਰ ਸੰਧੂ ਨੇ ਜਿੱਤੀ ਚੋਣ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ: ਪੰਜਾਬ ਦੇ ਲੋਕਾਂ ਨੇ ਭਾਵੇਂ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਹੋਵੇ ਪਰ ਮੁਹਾਲੀ ਜ਼ਿਲ੍ਹੇ ਨੇ ਚੋਣਾਂ ਲੜ ਰਹੀਆਂ ਪਾਰਟੀਆਂ ਵਿੱਚੋਂ ਕਿਸੇ ਵੀ ਪਾਰਟੀ ਨੂੰ ਨਿਰਾਸ਼ ਨਹੀਂ ਕੀਤਾ। ਜਿਲ੍ਹੇ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਤਿੰਨੇ ਹੀ ਮੁੱਖ ਦਾਅਵੇਦਾਰਾਂ ਦੇ ਹਿੱਸੇ ਆਈਆਂ ਹਨ। ਹਲਕਾ ਮੁਹਾਲੀ ਤੋਂ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਲਗਾਤਾਰ ਤੀਜੀ ਵਾਰ ਜੇਤੂ ਰਹੇ ਹਨ। ਡੇਰਾਬੱਸੀ ਤੋਂ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਨਰਿੰਦਰ ਸ਼ਰਮਾ ਚੋਣ ਜਿੱਤ ਗਏ ਹਨ ਜਦੋਂ ਕਿ ਖਰੜ ਤੋਂ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਜੇਤੂ ਰਹੇ ਹਨ। ਪਹਿਲਾਂ ਤੋਂ ਹੀ ਇਨ੍ਹਾਂ ਤਿੰਨਾਂ ਉਮੀਦਵਾਰਾਂ ਦੇ ਜਿੱਤਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਇਨ੍ਹਾਂ ਤਿੰਨਾਂ ਹਲਕਿਆਂ ਵਿੱਚ ਲੋਕਾਂ ਦੀ ਅਵਾਜ਼ ਦੇ ਅਨੁਸਾਰ ਹੀ ਨਤੀਜੇ ਆਏ ਹਨ। ਉਂਜ ਮੁਹਾਲੀ ਅਤੇ ਡੇਰਾਬੱਸੀ ਵਿੱਚ ਆਪ ਦਾ ਝਾੜੂ ਤਿਕਣਾ ਤਿਕਣਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸਿੱਧੂ ਅਤੇ ਨਰਿੰਦਰ ਸ਼ਰਮਾ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਵੀ ਜੇਤੂ ਰਹੇ ਸਨ ਅਤੇ ਮੁਹਾਲੀ ਅਤੇ ਡੇਰਾਬੱਸੀ ਦੇ ਵੋਟਰ ਆਪੋ ਆਪਣੇ ਵਿਧਾਇਕਾਂ ’ਤੇ ਮੁੜ ਭਰੋਸਾ ਕੀਤਾ ਹੈ ਜਦ ਕਿ ਖਰੜ ਹਲਕੇ ਤੋਂ ਪਿਛਲੀ ਵਾਰ ਚੋਣ ਜਿੱਤੇ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਅਤੇ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ ਐਤਕੀਂ ਆਪਣਿਆਂ ਦੀ ਵਿਰੋਧਤਾ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ ਹੈ। ਮੁਹਾਲੀ ਜ਼ਿਲ੍ਹੇ ਦੇ ਵਿਕਾਸ ਦੀ ਗਲ ਕਰੀਏ ਤਾਂ ਹੁਣ ਤਿੰਨੋਂ ਹੀ ਮੁਖ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਜਿਲ੍ਹੇ ਮੁਹਾਲੀ ਦੇ ਵਿਕਾਸ ਲਈ ਮੋਹਰੀ ਰੋਲ ਅਦਾ ਕਰਨਾ ਪਵੇਗਾ ਤਾਂ ਹੀ ਇਹਨਾਂ ਪਾਰਟੀਆਂ ਦੀ ਛਾਪ ਕਾਇਮ ਰਹਿ ਸਕੇਗੀ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਹਾਲੀ ਹਲਕੇ ਤੋਂ ਬਲਬੀਰ ਸਿੰਘ ਸਿੱਧੂ 66844 ਵੋਟਾਂ ਲੈ ਕੇ ਜੇਤੂ ਰਹੇ। ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ 27 ਹਜਾਰ 873 ਵੋਟਾਂ ਦੇ ਫਰਕ ਨਾਲ ਹਰਾਇਆ। ਮੁਹਾਲੀ ਹਲਕੇ ਤੋਂ ਦੂਜੇ ਨੰਬਰ ਉਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਰਹੇ, ਜਿਹਨਾਂ ਨੂੰ 38971 ਵੋਟਾਂ ਪਈਆਂ। ਇਸ ਹਲਕੇ ਤੋੱ ਤੀਜੇ ਨੰਬਰ ਉਪਰ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਰਹੇ, ਜਿਨ੍ਹਾਂ ਨੂੰ 30031 ਵੋਟਾਂ ਪਈਆਂ। ਇਸ ਹਲਕੇ ਵਿਚ ਬਸਪਾ ਦੇ ਸਰਬਜੀਤ ਸਿੰਘ ਨੂੰ 1027 ਵੋਟਾਂ, ਜਸ;ਵਿੰਦਰ ਸਿੰਘ ( ਏ ਆਈ ਟੀ ਸੀ) ਨੂੰ 316 ਵੋਟਾਂ,ਅਮਿਤ ਸ਼ਰਮਾ (ਐਚ ਐਸ ਐਸ) ਨੂੰ 370, ਕ੍ਰਿਸ਼ਨ ਗੋਪਾਲ ਸ਼ਰਮਾ ( ਬੀ ਆਈ ਆਰ ਕੇ) ਨੂੰ 86, ਕਿਸ਼ੋਰ ਕੁਮਾਰ ਪਾਲ (ਬੀ ਐਮ ਯੂ ਪੀ ) ਨੂੰ 100, ਗੁਰਕ੍ਰਿਪਾਲ ਸਿੰਘ ਮਾਨ (ਪੀ ਡੀ ਈ ਐਮ ਪੀ ) ਨੂੰ 264 ਵੋਟਾਂ,ਬਲਵਿੰਦਰ ਸਿੰਘ (ਏਪੀ ਪੀ ਏ) ਨੂੰ 255,ਕਮਲਜੋਤ ਕੌਰ ਆਜਾਦ ਨੂੰ 314 ਵੋਟਾਂ,ਕੁਲਜੀਤ ਸਿੰਘ ਆਜਾਦ ਨੂੰ 230 ਵੋਟਾਂ,ਐਡਵੋਕੇਟ ਪਰਨੀਤ ਸਿੰਘ ਪੰਧੇਰ ਆਜਾਦ ਨੂੰ 340 ਵੋਟਾਂ ਪਰਮਜੀਤ ਸਿੰਘ ਪੱਡਾ ਆਜਾਦ ਨੂੰ 168 ਵੋਟਾਂ ਪਈਆਂ। ਜਦੋੱਕਿ ਇਸ ਹਲਕੇ ਵਿਚ 1139 ਵੋਟਰਾਂ ਨੇ ਨੋਟਾਂ ਦਾ ਬਟਨ ਦਬਾਇਆ। ਇਸੇ ਤਰਾਂ ਖਰੜ ਵਿਧਾਨ ਸਭਾ ਹਲਕੇ ਤੋੱ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ 54171 ਵੋਟਾਂ ਲੈ ਕੇ ਜੇਤੂ ਰਹੇ, ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਜਗਮੋਹਨ ਸਿੰਘ ਕੰਗ ਨੂੰ 2012 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਹਲਕੇ ਵਿਚ ਦੂਜੇ ਨੰਬਰ ਉਪਰ ਕਾਂਗਰਸ ਪਾਰਟੀ ਦੇ ਜਗਮੋਹਨ ਸਿੰਘ ਕੰਗ ਨੂੰ 52159 ਵੋਟਾਂ ਪਈਆਂ। ਇਸ ਹਲਕੇ ਵਿਚ ਤੀਜੇ ਨੰਬਰ ਉਪਰ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਗਿਲ ਨੂੰ 46807 ਵੋਟਾਂ ਪਈਆਂ। ਇਸ ਹਲਕੇ ਵਿਚ ਬਸਪਾ ਦੇ ਹਰਭਜਨ ਸਿੰਘ ਨੂੰ 2619 ਵੋਟਾਂ ਪਈਆਂ। ਇਸੇ ਤਰਾਂ ਸੁਦੇਸ਼ ਕੁਮਾਰ (ਏ ਪੀ ਪੀ ਏ) ਨੂੰ 631 ਵੋਟਾਂ, ਸੁਰਜੀਤ ਸਿੰਘ ( ਜੇ ਜੇ ਜੇ ਕੇ ਪੀ ਨੂੰ 241 ਵੋਟਾਂ,ਗੁਰਜੀਤ ਸਿੰਘ ਪੀ ਡੀ ਈ ਐਮ ਪੀ ਨੂੰ 274 ਵੋਟਾਂ, ਜਗਵਿੰਦਰ ਸਿੰਘ ਅਕਾਲੀ ਦਲ ਮਾਨ ਨੂੰ 818 ਵੋਟਾਂ, ਸੰਜੀਵ ਕੁਮਾਰ ਆਜਾਦ ਨੁੰ 349 ਵੋਟਾਂ ਅਤੇ ਪਰਮਜੀਤ ਸਿੰਘ ਪੱਡਾ ਆਜਾਦ ਨੂੰ 350 ਵੋਟਾਂ ਪਈਆਂ। ਇਸ ਹਲਕੇ ਵਿਚ 1058 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਡੇਰਾਬੱਸੀ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਐਨ ਕੇ ਸ਼ਰਮਾ 70759 ਵੋਟਾਂ ਲੈ ਕੇ ਜੇਤੂ ਰਹੇ। ਇਸ ਹਲਕੇ ਵਿਚ ਦੂਜੇ ਨੰਬਰ ਉਪਰ ਕਾਂਗਰਸ ਦੇ ਦੀਪਇੰਦਰ ਸਿੰਘ ਢਿਲੋੱ ਨੂੰ 68871 ਵੋਟਾਂ ਪਈਆਂ। ਇਸ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਨੂੰ 33150 ਵੋਟਾਂ ਪਈਆਂ। ਇਸ ਹਲਕੇ ਵਿਚ ਬਸਪਾ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 1268 ਵੋਟਾਂ, ਅਮਰੀਕ ਸਿੰਘ ਏ ਪੀ ਪੀ ਏ ਨੁੰ 562 ਵੋਟਾਂ, ਧਰਮਿੰਦਰ ਕੁਮਾਰ (ਐਸ ਐਚ ਐਸ ) ਨੂੰ 892 ਵੋਟਾਂ, ਮਨੋਜ ਕੌਸਲ ( ਐਸ ਏ ਕੇ ਏ ਪੀ ) ਨੂੰ 440ਵੋਟਾਂ, ਮਾਨ ਸਿੰਘ ਆਜਾਦ ਨੂੰ338 ਵੋਟਾਂ, ਵਿਨੋਦ ਸ਼ਰਮਾ ਆਜਾਦ ਨੂੰ 473 ਵੋਟਾਂ ਪਈਆਂ। ਇਸ ਹਲਕੇ ਵਿਚ 1345 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਉਧਰ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ. ਐਸ. ਮਾਂਗਟ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2017 ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ। ਵੋਟਾਂ ਦੀ ਗਿਣਤੀ ਦੇ ਕੰਮ ਨੂੰ ਨੇਪਰੇ ਚੜਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਵੋਟਾਂ ਦੀ ਗਿਣਤੀ ਦੌਰਾਨ ਜ਼ਿਲ੍ਹੇ ਦੇ ਲੋਕਾਂ ਵੱਲੋਂ ਅਮਨ ਅਮਾਨ ਨਾਲ ਬਣਾਈ ਰੱਖਣ ਲਈ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਵੋਟਾਂ ਦੀ ਗਿਣਤੀ ਚੋਣ ਲੜੇ ਉਮੀਦਵਾਰਾਂ ਅਤੇ ਚੋਣ ਏਜੰਟਾਂ ਦੇ ਸਹਾਮਣੇ ਪੁਰੀ ਪਾਰਦਰਸ਼ਤਾ ਨਾਲ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਰੜ, ਐਸ.ਏ.ਐਸ.ਨਗਰ ਅਤੇ ਡੇਰਾਬੱਸੀ ਹਲਕਿਆਂ ਲਈ ਵੱਖਰੇ-ਵੱਖਰੇ ਗਿਣਤੀ ਕੇਂਦਰ ਬਣਾਏ ਗਏ ਸਨ ਅਤੇ ਵੋਟਾਂ ਦੀ ਗਿਣਤੀ ਮੌਕੇ ਮੁੱਖ ਚੋਣ ਕਮਿਸ਼ਨ ਵੱਲੋਂ ਤਾਇਨਾਤ ਅਬਜਰਵਰ ਵੀ ਮੌਜੂਦ ਰਹੇ ਅਤੇ ਵੋਟਾਂ ਦੀ ਗਿਣਤੀ ਦਾ ਸਾਰਾ ਕੰਮ ਸਬੰਧਤ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਮੁਕੰਮਲ ਹੋਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ