ਚੋਣ ਨਤੀਜਿਆਂ ਦੌਰਾਨ ਆਪ ਵਰਕਰ ਜਿੱਤ ਦੇ ਜਸ਼ਨ ਸਾਦੇ ਢੰਗ ਨਾਲ ਹੀ ਮਨਾਉਣ: ਮਲੋਆ

ਭੁਪਿੰਦਰ ਸ਼ਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 10 ਮਾਰਚ:
ਆਮ ਆਦਮੀ ਪਾਰਟੀ ਯੂਥ ਵਿੰਗ ਦੇ ਹਲਕਾ ਖਰੜ ਦੇ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਭਲਕੇ 11 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਦੌਰਾਨ ਪਾਰਟੀ ਦੀ ਜਿੱਤ ਦਾ ਦਾਅਵਾ ਕਰਦਿਆਂ ਵਰਕਰਾਂ ਸੰਜਮ ’ਚ ਰਹਿੰਦਿਆਂ ਹੀ ਜਸ਼ਨ ਮਨਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਵਿਸ਼ੇਸ ਮੀਟਿੰਗ ਦੌਰਾਨ ਉਨ੍ਹਾਂ ਪਾਰਟੀ ਦੇ ਯੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਖਰੜ ਤੋਂ ਕੰਵਰ ਸਿੰਘ ਸੰਧੂ ਦੀ ਜਿੱਤ ਯਕੀਨੀ ਹੈ। ਇਸ ਲਈ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਜਿੱਤ ਦੇ ਜਸ਼ਨ ਸਾਦਾ ਤੇ ਸਾਂਤਮਈ ਢੰਗ ਨਾਲ ਮਨਾਉਣ ਸਬੰਧੀ ਪਾਰਟੀ ਵੱਲੋਂ ਅਪਣਾਈ ਨੀਤੀ ਨੂੰ ਮੁੱਖ ਰੱਖਦਿਆਂ ਅਤੇ ਸ: ਸੰਧੂ ਦੇ ਪੁੱਤਰ ਦੀ ਮੌਤ ਦੇ ਸੋਗ ਕਾਰਨ ਇਹ ਖੁਸ਼ੀ ਸਾਦੇ ਢੰਗ ਨਾਲ ਹੀ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ‘ਆਪ’ ਹੋਰਨਾਂ ਪਾਰਟੀਆਂ ਦੀਆਂ ਅਜਿਹੀਆਂ ਰਵਾਇਤੀ ਰੀਤਾਂ ਨਾਲੋਂ ਹੱਟਕੇ ਸੂਬੇ ਦੀ ਤਰੱਕੀ ਤੇ ਲੋਕਾਂ ਦੀਆਂ ਸਹੂਲਤਾਂ ਲਈ ਕੰਮ ਕਰਨ ਨੂੰ ਤਰਜ਼ੀਹ ਦੇ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਪਲਹੇੜੀ, ਅੱਛਰ ਸਿੰਘ ਕੰਨਸਾਲਾ, ਜਸਵਿੰਦਰ ਸਿੰਘ ਰਸੂਲਪੁਰ, ਮਲਕੀਤ ਸਿੰਘ ਸ਼ੂੰਕ, ਮੋਨਾ ਰਾਣੀਮਾਜਰਾ ਅਤੇ ਜੱਗੀ ਕਾਦੀਮਾਜਰਾ ਆਦਿ ਪਾਰਟੀ ਵਲੰਟੀਅਰ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…