Share on Facebook Share on Twitter Share on Google+ Share on Pinterest Share on Linkedin ਪੰਜਾਬ ਚੋਣ ਨਤੀਜੇ: ਮੁੱਖ ਪਾਰਟੀਆਂ ਵੱਲੋਂ ਆਪੋ ਆਪਣੀ ਸਰਕਾਰ ਬਣਨ ਦੇ ਦਾਅਵੇ ਤੇ ਨਵੀਂ ਸਰਕਾਰ ਦੀ ਰੂਪ ਰੇਖਾ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ 11 ਮਾਰਚ ਨੂੰ ਆ ਰਹੇ ਹਨ ਅਤੇ ਜਿਵੇਂ ਜਿਵੇਂ 11 ਮਾਰਚ ਦਾ ਦਿਨ ਨੇੜੇ ਆ ਰਿਹਾ ਹੈ, ਉਵੇਂ ਹੀ ਚੋਣ ਲੜ ਚੁਕੇ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਵੀ ਵੱਧ ਰਹੀ ਹੈ। ਦੂਜੇ ਪਾਸੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੀਆਂ ਮੁੱਖ ਪਾਰਟੀਆਂ ਅਕਾਲੀ ਦਲ ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਆਪੋ ਆਪਣੀ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਹਾਲ ਤਾਂ ਇਹ ਹੈ ਕਿ ਇਨ੍ਹਾਂ ਤਿੰਨੇ ਹੀ ਮੁੱਖ ਪਾਰਟੀਆਂ ਨੇ ਚੋਣਾਂ ਵਿਚ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਆਪਣੀ ਬਣਨ ਵਾਲੀ ਸਰਕਾਰ ਦੀ ਰੂਪ ਰੇਖਾ ਵੀ ਬਣਾਉਣੀ ਸ਼ੁਰੂ ਕਰ ਦਿਤੀ ਹੈ। ਇਸ ਤੋਂ ਇਲਾਵਾ ਆਪਣੀ ਜਿੱਤ ਪੱਕੀ ਸਮਝਣ ਵਾਲੇ ਇਨ੍ਹਾਂ ਪਾਰਟੀਆਂ ਦੇ ਅਨੇਕਾਂ ਉਮੀਦਵਾਰਾਂ ਨੇ ਆਪਣੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਆਪਣੇ ਲਈ ਵਿਸੇਸ ਅਹੁਦਾ ਜਾਂ ਮੰਤਰੀ ਦਾ ਦਰਜਾ ਪ੍ਰਾਪਤ ਕਰਨ ਲਈ ਹੁਣੇ ਹੀ ਹਾਈਕਮਾਂਡ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਤਿੰਨੇ ਹੀ ਮੁੱਖ ਪਾਰਟੀਆਂ ਦੇ ਮੋਹਰੀ ਆਗੂ ਇਹ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਸਾਰ ਹੀ ਨਸ਼ਿਆਂ ਦੀ ਸਮੱਸਿਆ ਦਾ ਦਾ ਖਾਤਮਾ ਕਰ ਦਿਤਾ ਜਾਵੇਗਾ ਅਤੇ ਪੰਜਾਬੀਆਂ ਦੇ ਹਰ ਤਰਾਂ ਦੇ ਮਸਲੇ ਹੱਲ ਕਰ ਦਿਤੇ ਜਾਣਗੇ। ਰਾਜਸੀ ਪਾਰਟੀਆਂ, ਚੋਣ ਲੜ ਚੁਕੇ ਉਮੀਦਵਾਰਾਂ ਦੇ ਨਾਲ ਨਾਲ ਆਮ ਲੋਕ ਵੀ ਚੋਣ ਨਤੀਜਿਆਂ ਦੇ ਦਿਨ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਜਿਹੜੇ ਨੌਜਵਾਨਾਂ ਨੇ ਇਨ੍ਹਾਂ ਚੋਣਾਂ ਦੌਰਾਨ ਪਹਿਲੀ ਵਾਰ ਵੋਟ ਪਾਈ ਸੀ, ਉਨ੍ਹਾਂ ਵਿੱਚ ਵੀ ਚੋਣ ਨਤੀਜਿਆਂ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਰ ਪਾਰਟੀ ਦੇ ਸਮਰਥਕ ਹੀ ਆਪੋ ਆਪਣੀ ਪਾਰਟੀ ਦੀ ਸਰਕਾਰ ਬਣਨ ਦੇ ਦਾਅਵੇ ਕਰ ਰਹੇ ਹਨ। ਇਸ ਤੋਂ ਇਲਾਵਾ ਆਮ ਲੋਕ ਵੀ ਖੁੰਢ ਚਰਚਾ ਦੌਰਾਨ ਕਦੇ ਕਿਸੇ ਪਾਰਟੀ ਦੀ ਸਰਕਾਰ ਬਣਨ ਦੇ ਦਾਅਵੇ ਕਰਨ ਲੱਗ ਪੈਂਦੇ ਹਨ ਅਤੇ ਕਦੇ ਦੂਜੀ ਪਾਰਟੀ ਦੀ ਸਰਕਾਰ ਬਣਨ ਦੇ ਦਾਅਵੇ ਕਰਨ ਲੱਗ ਪੈਂਦੇ ਹਨ। ਇਸ ਤਰਾਂ ਹਰ ਪਾਸੇ ਹੀ ਅੱਜ ਕਲ ਪੰਜਾਬ ਦੀ ਬਣਨ ਵਾਲੀ ਨਵੀਂ ਸਰਕਾਰ ਦੀਆਂ ਹੀ ਗੱਲਾਂ ਹੋ ਰਹੀਆਂ ਹਨ। ਘਰਾਂ ਵਿਚ ਰੌਜਾਨਾਂ ਦੇ ਕੰਮ ਕਾਜ ਕਰਦੀਆਂ ਅੌਰਤਾਂ ਵੀ ਇਕ ਦੂਜੀ ਨੂੰ ਮਿਲਣ ਸਮੇੱ ਪੰਜਾਬ ਦੀ ਹੋਣ ਵਾਲੀ ਨਵੀਂ ਸਰਕਾਰ ਬਾਰੇ ਇਕ ਦੂਜੀ ਨਾਲ ਜਰੂਰ ਗੱਲਾਂ ਕਰਦੀਆਂ ਨਜਰ ਆਉਂਦੀਆਂ ਹਨ ਅਤੇ ਉਹ ਇਕ ਦੂਜੀ ਤੋਂ ਪੁੱਛਦੀਆਂ ਹਨ ਕਿ ਭੈਣੇ, ਐੱਤਕੀ ਪੰਜਾਬ ਵਿੱਚ ਕਿਸ ਦੀ ਸਰਕਾਰ ਬਣਾ ਰਹੇ ਹੋ। ਇਸ ਤਰਾਂ ਘਰੇਲੂ ਅੌਰਤਾਂ ਵੀ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਪੰਜਾਬ ਦੀ ਨਵੀਂ ਬਣਨ ਵਾਲੀ ਸਰਕਾਰ ਬਾਰੇ ਪੂਰੀ ਜਾਣਕਾਰੀ ਲੈ ਰਹੀਆਂ ਹਨ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਿਸ਼ੇਸ ਗੱਲ ਇਹ ਰਹੀ ਕਿ ਕਿਸੇ ਵੀ ਪਾਰਟੀ ਦੇ ਪੱਖ ਵਿਚ ਇਸ ਵਾਰ ਹਵਾ ਨਹੀਂ ਚਲੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵੋਟਰਾਂ ਨੇ ਚੋਣਾਂ ਸਬੰਧੀ ਆਪਣੀ ਚੁੱਪ ਹੀ ਨਹੀਂ ਤੋੜੀ ਅਤੇ ਚੁਪ ਚਪੀਤੇ ਹੀ ਆਪੋ ਆਪਣੀ ਪਸੰਦ ਦੀ ਪਾਰਟੀ ਦੇ ਉਮੀਦਵਾਰਾਂ ਨੁੰ ਵੋਟਾਂ ਪਾ ਦਿੱਤੀਆਂ, ਜਿਸ ਕਰਕੇ ਅਜੇ ਕਿਸੇ ਤਰਾਂ ਵੀ ਇਹ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਕਿ ਨਵੀਂ ਸਰਕਾਰ ਕਿਸ ਪਾਰਟੀ ਦੀ ਬਣੇਗੀ। ਇਹ ਜਰੂਰ ਹੈ ਕਿ ਪੰਜਾਬ ਦੀਆਂ ਚੋਣਾਂ ਲੜਨ ਵਾਲੀਆਂ ਮੁੱਖ ਪਾਰਟੀਆਂ ਅਕਾਲੀ ਦਲ ਭਾਜਪਾ ਗਠਜੋੜ,ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੀ ਪਾਰਟੀ ਦੀ ਸਰਕਾਰ ਬਣਨ ਦੇ ਦਾਅਵੇ ਕਰਦਿਆਂ ਨਵੀਂ ਸਰਕਾਰ ਬਣਾਉਣ ਸਬੰਧੀ ਆਪੋ ਆਪਣੀ ਰੂਪ ਰੇਖਾ ਬਣਾਉਣੀ ਜਰੂਰ ਸ਼ੁਰੂ ਕਰ ਦਿਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ