Share on Facebook Share on Twitter Share on Google+ Share on Pinterest Share on Linkedin ਚੋਣਾਂ ਵਿੱਚ ਡੇਰਾ ਸਿਰਸਾ ਤੋਂ ਮਦਦ ਲੈਣ ਵਾਲਿਆਂ ਦੇ ਖ਼ਿਲਾਫ਼ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ ਜਾਂਚ: ਪ੍ਰੋ. ਬਡੂੰਗਰ ਐਸਜੀਪੀਸੀ ਪ੍ਰਧਾਨ ਬਡੂੰਗਰ ਨੇ ਪਿੰਡ ਘੜੂੰਆਂ ਵਿੱਚ ਸਰਬ ਲੋਹ ਦੇ ਬਰਤਨ ਤਿਆਰ ਕਰਨ ਵਾਲੇ ਪਰਿਵਾਰ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਵਿਖੇ ਜਾ ਕੇ ਜਿਸਨੇ ਵੀ ਡੇਰੇ ਦੇ ਹਮਾਇਤੀਆਂ ਤੋਂ ਵੋਟਾਂ ਵਿੱਚ ਹਮਾਇਤ ਮੰਗੀ ਹੈ ਉਨ੍ਹਾਂ ਦੀ ਪੜਤਾਲ ਲਈ ਐਸ.ਜੀ.ਪੀ.ਸੀ. ਦੇ ਅ੍ਰਤਿੰਗ ਕਮੇਟੀ ਵੱਲੋਂ ਨਿਰਪੱਖ ਤੋਂ ਪੜਤਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿੰਤਸਰ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪਿੰਡ ਘੜੂੰਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਿੱਤੀ ਉਹ ਅੱਜ ਇੱਥੇ ਪੁਰਾਤਨ ਸਮੇਂ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਸਰਬ ਲੋਹ ਦੇ ਬਰਤਨ ਤਿਆਰ ਕਰਨ ਵਾਲੇ ਪਰਿਵਾਰਾਂ ਦੇ ਘਰ ਜਾ ਕੇ ਜਾਣਕਾਰੀ ਹਾਸਲ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਵੱਲੋਂ ਚੋਣਾਂ ਤੋਂ ਪਹਿਲਾਂ ਹਮਾਇਤ ਦੇਣ ਦਾ ਐਲਾਨ ਕੀਤਾ ਅਤੇ ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਡੇਰਾ ਸਿਰਸਾ ਦੇ ਮੱੁੱਖੀ ਨੂੰ ਸਾਲ 2007 ਵਿਚ ਪੰਥ ਤੋਂ ਛੇਕਣ ਸਬੰਧੀ ਜਾਰੀ ਕੀਤੇ ਗਏ ਹੁਕਮਨਾਮੇ ਸਮੇਤ ਪੱਤਰ ਦੀ ਕਾਪੀ ਪ੍ਰਾਪਤ ਹੋਈ ਸੀ ਜਿਸ ਤੇ ਕਮੇਟੀ ਨੇ ਕਾਰਵਾਈ ਕਰਦੇ ਹੋਏ ਅੰਤਰਿਗ ਕਮੇਟੀ ਦਾ ਗਠਨ ਕਰਦੇ ਹੋਏ ਪੜਤਾਲ ਆਰੰਭੀ ਗਈ ਹੈ। ਜਾਂਚ ਕਮੇਟੀ ਵਲੋਂ ਆਪਣੀ ਰਿਪੋਰਟ 7 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਪੀ ਜਾਣੀ ਹੈ ਅਤੇ ਜੋ ਦੋਸ਼ੀ ਪਾਏ ਜਾਣਗੇ ਉਨ੍ਹਾਂ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕਿੰਨਾ ਵੀ ਵੱਡਾ ਆਗੂ ਕਿਉਂ ਨਾ ਹੋਵੇ ਪਰ ਜਾਂਚ ਕਮੇਟੀ ਵਲੋਂ ਪੜਤਾਲ ਵਿਚ ਸਹੀ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਬਾਰੇ ਮੀਡੀਆਂ ਰਾਹੀਂ ਛਪੀਆਂ ਖਬਰਾਂ ਤੋਂ ਪਤਾ ਲੱਗਿਆ ਹੈ ਜਿਸ ਕਾਰਨ ਉਹ ਅੱਜ ਇੱਥੇ ਸਰਬ ਲੋਹ ਦੇ ਬਰਤਨ ਤਿਆਰ ਕਰਨ ਵਾਲੇ ਪਰਿਵਾਰਾਂ ਤੋਂ ਜਾਣਕਾਰੀ ਹਾਸਲ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਐਸ.ਜੀ.ਪੀ.ਸੀ. ਵਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਰਾਏ ਜੀ ਦੇ ਮਨਾਏ ਜਾ ਰਹੇ ਜਨਮ ਦਿਵਸ ਮੌਕੇ 14 ਮਾਰਚ ਨੂੰ ਵਿਸੇਸ ਤੌਰ ਤੇ ਸਨਮਾਨ ਕੀਤਾ ਜਾਵੇਗਾ। ਕਮੇਟੀ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬੰਡੂਗਰ ਨੇ ਅੱਗੇ ਆਖਿਆ ਕਿ ਇਨ੍ਹਾਂ ਪਰਿਵਾਰਾਂ ਨੇ ਸਿੱਖੀ ਵਿਰਸੇ ਨੂੰ ਸਾਂਭਿਆ ਹੋਇਆ ਹੈ ਅਤੇ ਪੀੜੀ ਦਰ ਪੀੜੀ ਇਹ ਬਰਤਨ ਤਿਆਰ ਕਰ ਰਹੇ ਹਨ। ਇਸ ਪਿੰਡ ਦੇ ਵਸਨੀਕ ਵਧਾਈ ਦੇ ਪਾਤਰ ਹਨ ਜੋ ਇਤਿਹਾਸ ਨੂੰ ਸਾਂਭੀ ਬੈਠੇ ਹਨ ਅਤੇ ਇਸ ਕੰਮ ਨੂੰ ਪੀੜੀ ਦਰ ਪੀੜੀ ਚਲਾ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਦੱਸਣ ਮੁਤਾਬਿਕ ਇਨ੍ਹਾਂ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੋਂ ਵਰ ਮਿਲਿਆ ਹੈ ਜਿਸਨੂੰ ਲੈ ਕੇ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਬ ਲੋਹ ਦੇ ਬਰਤਨ ਖਰੀਦ ਕਰਨ ਲਈ ਤਿੰਨ ਮੈਂਬਰ ਕਮੇਟੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਸੰਤ ਬੂਟਾ ਸਿੰਘ ਜੀ ,ਐਸ.ਜੀ.ਪੀ.ਸੀ.ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ ਸ਼ਾਮਲ ਕੀਤੇ ਗਏ ਹਨ ਜਦੋਂ ਕਿ ਐਸ.ਜੀ.ਪੀ.ਸੀ ਦੇ ਸਕੱਤਰ ਅਵਤਾਰ ਸਿੰਘ ਸੈਪਲਾ ਕੋਆਰਡੀਨੇਟਰ ਹੋਣਗੇ। ਇਹ ਕਮੇਟੀ ਇਨ੍ਹਾਂ ਪਰਿਵਾਰਾਂ, ਮਲੇਰਕੋਟਲਾ ਵਿਖੇ ਤਿਆਰ ਕੀਤੇ ਜਾਂਦੇ ਸਰਬ ਲੋਹ ਦੇ ਬਰਤਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਆਪਣੀ ਰਿਪੋਰਟ 15 ਦਿਨਾਂ ਵਿਚ ਪੇਸ਼ ਕਰੇਗੀ ਅਤੇ ਉਸ ਤੋਂ ਬਾਅਦ ਇਹ ਰਿਪੋਰਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਰੱਖੀ ਜਾਵੇਗੀ ਅਤੇ ਇਸ ਤੋਂ ਇਲਾਵਾ ਮਲੇਰਕੋਟਲਾ ਵਿੱਚ ਸਰਬ ਲੋਹ ਦੇ ਬਰਤਨ ਤਿਆਰ ਕੀਤੇ ਜਾਂਦੇ ਹਨ ਉਥੇ ਵੀ ਜਾਇਜ਼ਾ ਲੈਣ ਉਪਰੰਤ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਕਰਕੇ ਇਹ ਬਰਤਨ ਖਰੀਦ ਕਰਨ ਲਈ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਨਛੱਤਰ ਸਿੰਘ, ਉਜਾਗਰ ਸਿੰਘ, ਪਾਲ ਸਿੰਘ ਅਤੇ ਹੋਰ ਪਰਿਵਾਰਾਂ ਦੀ ਸ਼ਲਾਘਾ ਕੀਤੀ ਕਿ ਇਨ੍ਹਾਂ ਪਰਿਵਾਰਾਂ ਵਲੋਂ ਸਿੱਖੀ ਵਿਰਸੇ ਨਾਲ ਸਬੰਧਤ ਸਰਬ ਲੋਹ ਦੇ ਬਰਤਨਾਂ ਨੂੰ ਬਣਾਇਆ ਜਾ ਰਿਹਾ ਹੈ। ਸਰਬ ਲੋਹ ਦੇ ਬਰਤਨ ਤਿਆਰ ਕਰਨ ਵਾਲੇ ਨਛੱਤਰ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਗਏ 300 ਸਾਲਾ ਦਿਵਸ ਮੌਕੇ ਵੀ ਇੱਕੋ 200 ਵੱਡੇ ਕੜਾਹੇ ਤਿਆਰ ਕਰਕੇ ਭੇਜੇ ਗਏ ਸਨ ਅਤੇ ਵਿਦੇਸ਼ਾਂ ਵਿਚ ਵੱਸਦੇ ਸਿੱਖ ਪਰਿਵਾਰਾਂ ਵਲੋਂ ਸਰਬ ਲੋਹ ਦੇ ਬਰਤਨਾਂ ਦੀ ਖਰੀਦ ਇੱਥੋ ਹੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 13 ਅਪ੍ਰੈਲ 1699 ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਸੀ ਉਦੋਂ ਵੀ ਇਹ ਸਰਬ ਲੋਹ ਦੇ ਬਰਤਨ ਇੱਥੋ ਹੀ ਲਿਜਾਏ ਗਏ ਸਨ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਇਹ ਬਰਤਨ ਸ੍ਰੀ ਦਮਦਮਾ ਸਾਹਿਬ, ਹੋਲਾ ਮਹੱਲਾ ਨੂੰ ਸ੍ਰੀ ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਵਿਖੇ ਮੇਲਿਆਂ ਤੇ ਲਿਜਾ ਕੇ ਵੇਚਦੇ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਸਰਕਾਰ ਜਾਂ ਕਿਸੇ ਹੋਰ ਸੰਸਥਾ ਨੇ ਮਾਲੀ ਸਹਾਇਤਾ ਨੇ ਕੀਤੀ। ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਹੁਣ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਕੋਈ ਪੁੱਛਣ ਲਈ ਆਇਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਸੰਤ ਬੂਟਾ ਸਿੰਘ, ਐਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ,ਐਸ.ਜੀ.ਪੀ.ਸੀ. ਦੇ ਸਕੱਤਰ ਅਵਤਾਰ ਸਿੰਘ ਸੈਂਪਲਾ, ਸਰਬਜੀਤ ਸਿੰਘ ਗੋਲਾ, ਬਲਬੀਰ ਸਿੰਘ ਰੋੜਾ, ਤੇਜਵਿੰਦਰ ਸਿੰਘ ਤੇਜੀ, ਨਾਹਰ ਸਿੰਘ ਪੰਚ, ਪਰਮਜੀਤ ਸਿੰਘ ਸਰੋਆ ਨਿੱਜੀ ਸਕੱਤਰ, ਪ੍ਰਧਾਨ ਐਸ.ਜੀ.ਪੀ.ਸੀ., ਹਰਜੀਤ ਸਿੰਘ, ਗੁਰਦੀਪ ਸਿੰਘ ਧਨੋਆ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ