Share on Facebook Share on Twitter Share on Google+ Share on Pinterest Share on Linkedin ਧਾਰਮਿਕ ਤੇ ਰਾਜਨੀਤਕ ਹੋਂਦ ਬਚਾਉਣ ਲਈ ਕੌਮ ਨੂੰ ਅੱਗੇ ਆਉਣਾ ਪਏਗਾ: ਬੜੌਦੀ ਭੁਪਿੰਦਰ ਸਿੰਗਾਰੀਵਾਲ ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 9 ਫਰਵਰੀ: ਪੰਥ ਦੀ ਰਹਿਨੁਮਾ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗੁਰਮਤਿ ਸਿਧਾਤਾਂ ਅਤੇ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਸੰਸਾਰ ਭਰ ਦੇ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਈ ਹੈ। ਇਸ ਲਈ ਆਪਣੀ ਪ੍ਰੰਪਰਾਂ ਨੂੰ ਬਚਾਉਣ ਲਈ ਹੁਣ ਸਿੱਖਾਂ ਕੌਮ ਨੂੰ ਇੱਕਜੁੱਟ ਹੋ ਕੇ ਆਪ ਫੈਸਲਾ ਲੈਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ਼ ਹਰਮੇਸ਼ ਸਿੰਘ ਬੜੌਦੀ ਨੇ ਆਪਣੇ ਜਾਰੀ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਗਠਨ ਧਾਰਮਿਕ ਤੌਰ ’ਤੇ ਸਿੱਖੀ ਸਿਧਾਤਾਂ ਦੀ ਕਾਇਮੀ ਅਤੇ ਸਿੱਖਾਂ ਦੇ ਰਾਜਨੀਤਿਕ ਅਧਿਕਾਰਾਂ ਦੀ ਪੈਰਵਾਈ ਲਈ ਹੀ ਹੋਇਆ ਸੀ, ਪਰ ਅਜੇਕੇ ਅਕਾਲੀ ਆਗੂਆਂ ਨੇ ਆਪਣੇ ਮਨੋਰਥ ਲਈ ਇਸਦੇ ਅਸਲ ਸਿਧਾਤਾਂ ਨੂੰ ਰੋਲਕੇ ਰੱਖ ਦਿੱਤਾ ਹੈ। ਜਿਸ ਦੀ ਪ੍ਰਤੱਖ ਮਿਸਾਲ ਡੇਰਾ ਸਿਰਸਾ ਆਦਿ ਪੰਥ ਵਿਰੋਧੀ ਸ਼ਕਤੀਆਂ ਅੱਗੇ ਪੰਥਕ ਰਵਾਇਤਾਂ ਨੂੰ ਵੇਚਣ ਤੋਂ ਬਿਲਕੁੱਲ ਸਾਫ਼ ਹੋ ਕੇ ਸਾਹਮਣੇ ਆ ਗਈ ਹੈ। ਸ੍ਰੀ ਬੜੌਦੀ ਨੇ ਕਿਹਾ ਕਿ ਸਿੱਖੀ ਪ੍ਰਤੀ ਸੁਹਰਿਦ ਸਿੱਖਾਂ ਨੂੰ ਹੁਣ ਆਪਣੀ ਧਾਰਮਿਕ ਅਤੇ ਰਾਜਨੀਤਿਕ ਹੋਂਦ ਬਚਾਉਣ ਲਈ ਅਖੌਤੀ ਆਗੂਆਂ ਤੋਂ ਕਿਨਾਰਾ ਕਰਕੇ ਪੰਥ ਦੀ ਵਾਂਗਡੋਰ ਆਪ ਸੰਭਲਣੀ ਪਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ