Share on Facebook Share on Twitter Share on Google+ Share on Pinterest Share on Linkedin ਵੋਟਾਂ ਦੀ ਰੰਜ਼ਿਸ਼: ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਦੀ ਦੁਕਾਨ ’ਤੇ ਹਮਲਾ, ਨੌਜਵਾਨ ਦੀ ਕੁੱਟਮਾਰ ਕੁਰਾਲੀ 5 ਫਰਵਰੀ (ਰਜਨੀਕਾਂਤ ਗਰੋਵਰ): ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਵਾਰਡ ਨੰਬਰ-9 ਅਤੇ 11 ਵਿੱਚ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਰਿਦਰ ਕੌਰ ਦੀ ਦੁਕਾਨ ’ਤੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਜਿਸ ਕਾਰਨ ਇੱਕ ਨੌਜਵਾਨ ਬੂਰੀ ਤਰ੍ਹਾਂ ਕੁੱਟਮਾਰ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਕੁਰਾਲੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਇਸਤਰੀ ਅਕਾਲੀ ਦਲ ਕੁਰਾਲੀ ਸ਼ਹਿਰੀ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਵੋਟਾਂ ਪੈਣ ਦੇ ਕੰਮ ਉਪਰੰਤ 9 ਵਜੇ ਦੇ ਕਰੀਬ ਉਨ੍ਹਾਂ ਦੀ ਦੁਕਾਨ ਦੇ ਕਿਰਾਏਦਾਰਾਂ ਕੋਲ ਵਿਚ ਨੌਕਰੀ ਕਰਦੇ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਸਾਹਮਣੇ ਘਰ ਵਿਚ ਰਹਿੰਦੇ ਇੱਕ ਨੌਜੁਆਨ ਨੇ ਆਪਣੇ ਸੱਤ ਅੱਠ ਸਾਥੀਆਂ ਸਮੇਤ ਦੁਕਾਨ ਵਿਚੋਂ ਚੁੱਕ ਲਿਆ ਤੇ ਆਪਣੇ ਘਰ ਸਾਹਮਣੇ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਹ ਜਖਮੀ ਹੋ ਗਿਆ। ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਝਗੜੇ ਵਿਚ ਮਾਰਕੁਟਾਈ ਕਰਨ ਵਾਲੇ ਨੌਜਵਾਨਾਂ ਦੀ ਅਗਵਾਈ ਰਣਜੀਤ ਵਾਸ਼ੂ ਕਰ ਰਿਹਾ ਹੈ ਜਿਸ ਨੇ ਉਕਤ ਨੌਜੁਆਨ ਨੂੰ ਕੁੱਟਣ ਉਪਰੰਤ ਆਪਣੇ ਸਾਥੀਆਂ ਸਮੇਤ ਘਰ ਦੀ ਦੁਕਾਨ ਦੇ ਸਾਹਮਣੇ ਸੁੱਟ ਦਿੱਤਾ ਜਦ ਉਹ ਮਾਰਕੁਟਾਈ ਕਰ ਰਹੇ ਸਨ ਤਾਂ ਉਹ ਨੌਜਵਾਨਾਂ ਨੂੰ ਰੋਕਣ ਲਈ ਅੱਗੇ ਵਧੇ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੇ ਹੋਏ ਅਕਾਲੀ-ਭਾਜਪਾ ਪਾਰਟੀ ਖ਼ਿਲਾਫ਼ ਗੰਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਸੁਰਿੰਦਰ ਕੌਰ ਨੂੰ ਸ਼ਹਿਰੀ ਪ੍ਰਧਾਨ ਹੋਣ ਦਾ ਸਬਕ ਸਿਖਾਉਂਦੇ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਸੁਰਿੰਦਰ ਕੌਰ ਅਨੁਸਾਰ ਉਕਤ ਨੌਜਵਾਨ ਉਸ ਨੂੰ ਅਕਾਲੀ-ਭਾਜਪਾ ਦੇ ਖਰੜ ਤੋਂ ਉਮੀਦਵਾਰ ਰਣਜੀਤ ਗਿੱਲ ਦੇ ਹੱਕ ਵਿੱਚ ਪ੍ਰਚਾਰ ਕਰਨ ਤੋਂ ਖਫਾ ਸਨ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਧਮਕੀਆਂ ਦੇ ਚੁੱਕਾ ਸੀ ਪਰ ਉਨ੍ਹਾਂ ਚੋਣਾਂ ਦੌਰਾਨ ਕੋਈ ਝਗੜਾ ਹੋਣ ਦੇ ਡਰੋਂ ਕੁਝ ਨਹੀਂ ਕਿਹਾ ਤੇ ਅੱਜ ਵੋਟਾਂ ਪੈਣ ਦੇ ਕੰਮ ਉਪਰੰਤ ਜਦੋਂ ਉਹ ਵਿਹਲੇ ਹੋ ਕੇ ਘਰ ਬੱਚਿਆਂ ਵਿੱਚ ਬੈਠੇ ਸਨ ਤਾਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਸੁਰਿੰਦਰ ਕੌਰ ਨੇ ਥਾਣੇ ਵਿੱਚ ਫੋਨ ਕਰਕੇ ਸ਼ਿਕਾਇਤ ਦਿੱਤੀ ਪਰ ਉਥੇ ਪੁਲੀਸ ਦੀ ਨਫਰੀ ਘੱਟ ਹੋਣ ਕਾਰਨ ਪੁਲੀਸ ਮੌਕੇ ’ਤੇ ਨਹੀਂ ਪਹੁੰਚ ਸਕੀ ਅਤੇ ਹਮਲਾਵਰ ਨੌਜਵਾਨ ਲਗਭਗ ਇੱਕ ਘੰਟਾ ਉਥੇ ਗੁੰਡਾਗਰਦੀ ਕਰਦੇ ਰਹੇ। ਇਸ ਦੌਰਾਨ ਸੁਰਿੰਦਰ ਕੌਰ ਵੱਲੋਂ ਆਪਣੀਆਂ ਸਾਥੀ ਅਹੁਦੇਦਾਰਾਂ ਨੂੰ ਮੌਕੇ ’ਤੇ ਬੁਲਾਇਆ ਤਾਂ ਜਾ ਕੇ ਉਕਤ ਨੌਜਵਾਨ ਥਾਂ ਤੋਂ ਭੱਜ ਗਏ। ਇਸ ਝਗੜੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਜੋ ਕਿ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ, ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਘਟਨਾ ਸਬੰਧੀ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ