Share on Facebook Share on Twitter Share on Google+ Share on Pinterest Share on Linkedin ਲੋਕ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਨਾ ਆਉਣ :ਡੈਨੀ ਨਬਜ਼-ਏ-ਪੰਜਾਬ, ਜੰਡਿਆਲਾ ਗੁਰੂ, 1 ਫਰਵਰੀ (ਕੁਲਜੀਤ ਸਿੰਘ ) ਕੱਲ ਦੇਰ ਸ਼ਾਮ ਵਾਰਡ ਨੰਬਰ 12 ਵਿੱਚ ਕਾਂਗਰਸ ਪਾਰਟੀ ਦੀ ਅਹਿਮ ਬੈਠਕ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੈਨੀ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਤੁਹਾਨੂੰ ਇੱਕ ਆਮ ਕਹਿੰਦੀ ਹੈ। ਉਹ ਸਚਾਈ ਤੋਂ ਕੋਸਾਂ ਦੂਰ ਹੈ ।ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਆਖਿਆ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਸੇਲਰੀ 1 ਲੱਖ 50 ਹਜ਼ਾਰ ਰੁਪਏ ਹੈ ਜਦਕਿ ਅਰਵਿੰਦ ਕੇਜਰੀਵਾਲ ਬਤੌਰ ਮੁੱਖ ਮੰਤਰੀ ਦਿੱਲੀ 3 ਲੱਖ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੇਲਰੀ ਲੈ ਰਿਹਾ ਹੈ ।ਇਸੇ ਤਰਾਂ ਜੇਕਰ ਸਕਿਉਰਟੀ ਦੀ ਗੱਲ ਕੀਤੀ ਜਾਵੇ ਤਾਂ ਜੋ ਕੇਜਰੀਵਾਲ ਕੋਲ ਜੇਡ ਟਾਈਪ ਸੁਰੱਖਿਆ ਹੈ ਉਸਦਾ ਖਰਚਾ ਵੀ ਲੱਖਾਂ ਰੁਪਏ ਹੈ ।ਇਸ ਕਰਕੇ ਇਹ ਆਮ ਆਦਮੀ ਪਾਰਟੀ ਕਿਵੇਂ ਹੋ ਸਕਦੀ ਹੈ।ਸੋ ਉਹਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਆਮ।ਆਦਮੀ ਪਾਰਟੀ ਵੱਲੋਂ ਦਿਖਾਏ ਜਾ ਰਹੇ ਝੂਠੇ ਸੁਪਨਿਆਂ ਵਿੱਚ ਨਾ ਆਉਣ ਤੇ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਉਹ ਕਾਮਯਾਬ ਬਣਾਉਣ।ਇਸ ਮੌਕੇ ਉਹਨਾਂ ਨਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਕੁਮਾਰ ਮਲਹੋਤਰਾ ,ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੁੰਡਾਲਾ ,ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਰਿੰਪੀ ,ਆਸ਼ੂ ਵਿਨਾਇਕ ,ਰਣਜੀਤ ਸਿੰਘ ਰਾਣਾ ,ਚਾਚਾ ਦਰਸ਼ਨ ਸਿੰਘ ,ਤਰਸੇਮ ਲਾਲ ,ਪ੍ਰਿੰਸ ਪਾਸੀ ,ਐਡਵੋਕੇਟ ਅਮਿਤ ਅਰੋੜਾ ,ਰਣਧੀਰ ਸਿੰਘ ਕੌਂਸਲਰ ,ਕੁਲਵਿੰਦਰ ਸਿੰਘ ਕਿੰਦਾ ,ਨਿਰਮਲ ਸਿੰਘ ਲਾਹੌਰੀਆ ,ਹੈਪੀ ਕੌਂਸਲਰ ,ਮਨਜਿੰਦਰ ਸਿੰਘ ਹੈਪੀ ਅਤੇ ਬਹੁਤ ਸਾਰੇ ਕਾਂਗਰਸੀ ਵਰਕਰ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ