ਖਰੜ ਹਲਕੇ ਵਿੱਚ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ: ਅਮਨਿੰਦਰ ਕੌਰ ਬਰਾੜ

ਖਰੜ ਵਿੱਚ 249 ਪੋਲਿੰਗ ਬੂਥਾਂ ’ਚੋਂ 7 ਮਾਡਲ ਪੋਲਿੰਗ ਸਟੇਸ਼ਨ ਬਣਾਏ, ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਫਰਵਰੀ:
ਖਰੜ ਵਿਧਾਨ ਸਭਾ ਹਲਕਾ ਦੀ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਰਾਂ ਦੀ ਸਹੂਲਤਾਂ ਲਈ ਸਮੁੱਚੇ ਹਲਕੇ ਵਿੱਚ ਕੁੱਲ 249 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨ੍ਹਾਂ ’ਚੋਂ ਸੱਤ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਖਰੜ ਹਲਕੇ ਵਿੱਚ ਕੁੱਲ 2 ਲੱਖ 20 ਹਜ਼ਾਰ 994 ਵੋਟਰ ਹਨ। ਜਿਨ੍ਹਾਂ ’ਚ 1 ਲੱਖ 17 ਹਜ਼ਾਰ 052 ਪੁਰਸ਼, 1 ਲੱਖ 3 ਹਜ਼ਾਰ 938 ਅੌਰਤਾਂ ਸ਼ਾਮਲ ਹਨ ਜਦੋਂ ਕਿ 4 ਕਿੰਨਰਾਂ ਦੀਆਂ ਵੋਟਾਂ ਹਨ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨ ਤੇ ਬੀ.ਐਲ.ਓ., ਹੈਲਪ ਡੈਸਕ ਕਰਮਚਾਰੀ ਤਾਇਨਾਤ ਹੋਣਗੇ ਅਤੇ ਬਿਜਲੀ, ਪਾਣੀ, ਪਹਿਖਾਨਾ, ਬੈਠਣ ਲਈ ਇੰਤਯਾਰ ਕਮਰਾ, ਬਜੁਰਗਾਂ ਦੇ ਚੜ੍ਹਨ ਲਈ ਰੈਪ ਤਿਆਰ ਕਰਵਾਏ ਗਏ ਹਨ। ਰਿਟਰਨਿੰਗ ਅਫਸਰ ਨੇ ਅੱਗੇ ਦੱਸਿਆ ਕਿ ਇਸ ਹਲਕੇ ਵਿਚ 40 ਪੋਲਿੰਗ ਸਟੇਸ਼ਨ ਤੇ ਵੀਡਿਓਗ੍ਰਾਫਰ , 62 ਤੇ ਮਾਈਕਰੋ ਅਬਜ਼ਰਵਰ, 48 ਤੇ ਵੈਬ ਕਾਸਟਿੰਗ ਕੈਮਰੇ ਨਾਲ ਲੈਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਹਲਕੇ ਦੇ 111 ਪੋਲਿੰਗ ਸਟੇਸ਼ਨਾਂ ਤੇ ਹਥਿਆਰਬੰਦ ਪੁਲਿਸ ਬੰਦ ਫੋਰਸ ਦੇ ਕਰਮਚਾਰੀ ਤਾਇਨਾਤ ਹੋਣਗੇ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀ.ਸੈ.ਸਕੂਲ ਮੁੱਲਾਂਪੁਰ ਗਰੀਬਦਾਸ ਦਾ ਪੋਲਿੰਗ ਸਟੇਸ਼ਨ ਨੰ:44, ਸਰਕਾਰੀ.ਸੀ.ਸੈ.ਸਕੂਲ ਸਿਆਲਬਾ ਦਾ ਪੋਲਿੰਗ ਸਟੇਸ਼ਨ ਨੰਬਰ: 88, ਸਰਕਾਰੀ.ਐਲੀ.ਸਕੂਲ ਬੜੌਦੀ ਦਾ ਪੋਲਿੰਗ ਸਟੇਸ਼ਨ ਨੰ: 100, ਖਾਲਸਾ ਸੀ.ਸੈ.ਸਕੂਲ ਕੁਰਾਲੀ ਦਾ ਪੋਲਿੰਗ ਸਟੇਸ਼ਨ ਨੰਬਰ: 148 , ਸਰਕਾਰੀ ਹਾਈ ਸਕੂਲ ਰਡਿਆਲਾ ਦਾ ਪੋਲਿੰਗ ਸਟੇਸ਼ਨ ਨੰਬਰ:171, ਸਰਕਾਰੀ ਐਲੀਮੈਟਰੀ ਸਕੂਲ ਖਾਨਪੁਰ ਦਾ ਪੋਲਿੰਗ ਸਟੇਸ਼ਨ ਨੰਬਰ: 178, ਸਰਕਾਰੀ ਐਲੀਮੈਟਰੀ ਸਕੂਲ ਸੰਤੇਮਾਜਰਾ ਦਾ ਪੋਲਿੰਗ ਸਟੇਸ਼ਨ ਨੰਬਰ: 226 ਮਾਡਲ ਪੋਲਿੰਗ ਸਟੇਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ 3 ਫਰਵਰੀ ਨੂੰ ਪੋਲਿੰਗ ਪਾਰਟੀਆਂ ਨੂੰ ਗਰੈਸਟਨ ਰਿਜ਼ੋਰਟ ਖਾਨਪੁਰ ਵਿਖੇ ਸਵੇਰੇ 10 ਵਜੇ ਸੱਦਿਆ ਗਿਆ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਈ.ਵੀ.ਐਮ.ਮਸ਼ੀਨਾਂ/ਚੋਣ ਸਮੱਗਰੀ ਬਾਰੇ ਜਾਣਕਾਰੀ ਦੇ ਕੇ ਪੋਲਿੰਗ ਸਟੇਸ਼ਨਾਂ ਤੇ ਕਰੜੇ ਸੁਰੱਖਿਆਂ ਪ੍ਰਬੰਧਾਂ ਹੇਠ ਬੱਸਾਂ ਰਾਹੀਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਫਰਵਰੀ ਨੂੰ ਵੋਟਿੰਗ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਪਾਰਟੀਆਂ ਇੱਥੇ ਹੀ ਈ.ਵੀ.ਐਮ., ਚੋਣ ਸਮੱਗਰੀ ਜਮਾਂ ਕਰਵਾਉਣਗੀਆਂ। ਉਨ੍ਹਾਂ ਦੱਸਿਆ ਕਿ ਬੀ.ਐਲ.ਓ. ਵਲੋਂ ਸਾਰੇ ਵੋਟਰਾਂ ਨੂੰ ਵੋਟਰ ਪਰਚੀ ਉਨ੍ਹਾਂ ਦੇ ਘਰ -ਘਰ ਜਾ ਕੇ ਵੰਡੀ ਜਾ ਰਹੀ ਹੈ ਅਤੇ ਇਸ ਸਬੰਧੀ ਸੈਕਟਰ ਅਫਸਰਾਂ ਤੋਂ ਵੋਟਰ ਪਰਚੀ ਸਬੰਧੀ ਮੀਟਿੰਗ ਕਰਕੇ ਜਾਇਜ਼ਾ ਵੀ ਲਿਆ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 4 ਫਰਵਰੀ ਨੂੰ ਪੋਲਿੰਗ ਸਟੇਸ਼ਨ ਤੇ ਪੁੱਜ ਕੇ ਆਪਣੀ ਵੋਟ ਬਿਨਾਂ ਕਿਸੇ ਡਰ, ਭੈਅ, ਲਾਲਚ ਤੋਂ ਪਾਉਣ। ਵੋਟਰਾਂ ਵਾਲੇ ਦਿਨ ਸੈਕਟਰਾਂ ਵਲੋਂ ਆਪਣੇ ਆਪਣੇ ਏਰੀਆ ਵਿਚ ਹਰ ਘੰਟੇ ਬਾਅਦ ਵੋਟਾਂ ਦੀ ਪ੍ਰਤੀਸ਼ਤ ਸਬੰਧੀ ਰਿਪੋਰਟ ਦਿੱਤੀ ਜਾਵੇਗੀ ਜੋ ਨਾਲੋ ਨਾਲ ਚੋਣ ਕਮਿਸ਼ਨ ਦੇ ਪੋਰਟਲ ਤੇ ਅਪਲੋਡ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…