Share on Facebook Share on Twitter Share on Google+ Share on Pinterest Share on Linkedin ਕਾਂਗਰਸ ਉਮੀਦਵਾਰ ਜਗਮੋਹਨ ਸਿੰਘ ਕੰਗ ਵੱਲੋਂ ਸਰਕਾਰ ’ਤੇ ਵਿਕਾਸ ਪੱਖੋਂ ਹਲਕੇ ਦੀ ਅਣਦੇਖੀ ਦਾ ਦੋਸ਼ ਪਿੰਡ ਵਜੀਦਪੁਰ ਵਿੱਚ ਸਰਪੰਚ ਹਰਕੀਰਤ ਸਿੰਘ ਮਾਵੀ ਦੀ ਅਗਵਾਈ ਹੇਠ ਜਗਮੋਹਨ ਕੰਗ ਦਾ ਸਵਾਗਤ ਭੁਪਿੰਦਰ ਸਿੰਗਾਰੀਵਾਲ ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 1 ਫਰਵਰੀ: ਹਲਕਾ ਖਰੜ ਦੇ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਵੱਲੋਂ ਮਾਜਰੀ ਖੇਤਰ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਦਾ ਪਿੰਡ ਬਜੀਦਪੁਰ ਵਿਖੇ ਪਹੁੰਚਣ ਤੇ ਸਰਪੰਚ ਹਰਕੀਰਤ ਸਿੰਘ ਮਾਵੀ ਦੀ ਅਗਵਾਈ ’ਚ ਮੋਹਤਵਰ ਵਸਨੀਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਿਸ ਦੌਰਾਨ ਸਰਪੰਚ ਮਾਵੀ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਪਿੰਡ ਦੇ ਵਿਕਾਸ ਸਬੰਧੀ ਗਰਾਟਾਂ ਦੇ ਮਾਮਲੇ ਵਿੱਚ ਵਿਤਕਰੇਬਾਜੀ ਕੀਤੇ ਜਾਣ ਕਾਰਨ ਸਮਸ਼ਾਨ ਘਾਟ, ਟੋਬਾ, ਨਿਕਾਸੀ ਨਾਲਾ ਆਦਿ ਦੀਆਂ ਪੈਦਾ ਹੋਈਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਸ੍ਰੀ ਕੰਗ ਨੇ ਪਿੰਡ ਨਾਲ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵੱਲੋਂ ਕੀਤੇ ਪੱਖਪਾਤ ਤੇ ਅਫ਼ਸੋਸ ਪ੍ਰਗਟਾਉਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟਾਂ ਪਾਕੇ ਜਤਾਇਆ ਜਾਵੇ ਤਾਂ ਉਹ ਆਪਣੀ ਤਾਕਤ ਰਾਹੀਂ ਵਿਕਾਸ ਪ੍ਰਤੀ ਅਣਗੌਲੇ ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਰਪੰਚ ਦਰਸ਼ਨ ਸਿੰਘ ਖਰਬ, ਸੁਰਮੁੱਖ ਸਿੰਘ ਮਾਵੀ, ਰਘਵੀਰ ਸਿੰਘ ਮਾਵੀ, ਸੋਹਣ ਸਿੰਘ, ਸੇਵਾ ਸਿੰਘ ਆਦਿ ਵਸਨੀਕਾਂ ਸਮੇਤ ਰਣਜੀਤ ਨਗਲੀਆਂ, ਪੱਪੂ ਕਾਦੀਮਾਜਰਾ, ਧੀਰਾ ਸਿਆਲਬਾ ਆਦਿ ਮੋਹਤਵਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ