ਅਰਵਿੰਦ ਕੇਜਰੀਵਾਲ ਨੇ ਖਾਲਿਸਤਾਨ ਕਮਾਂਡੋਂ ਫੋਰਸ ਦੇ ਆਗੂ ਘਰ ਰਾਤ ਠਹਿਰਨ ਤੇ ਗੁਪਤ ਮੀਟਿੰਗਾਂ ਕੀਤੀਆਂ: ਪੰਚਾਨੰਦ ਗਿਰੀ ਮਹਾਰਾਜ

ਕੇਜਰੀਵਾਲ ਨੇ ਆਪ ਉਮੀਦਵਾਰ ਗਰੋਵਰ ਦੇ ਘਰ ਸੱਦ ਕੇ ਗਰਮ ਖਿਆਲੀਆਂ ਨਾਲ ਕਰਵਾਈ ਮੀਟਿੰਗ: ਨਿਸ਼ਾਂਤ ਸ਼ਰਮਾ

ਆਪ ਆਦਮੀ ਪਾਰਟੀ ਰਾਜਸੀ ਫਾਇਦੇ ਲਈ ਹਿੰਦੂ ਅਤੇ ਸਿੱਖਾਂ ਵਿਚਕਾਰ ਮੁੜ ਦੰਗੇ ਕਰਵਾਉਣ ਦੀ ਤਾਕ ਵਿੱਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਆਮ ਆਦਮੀ ਪਾਰਟੀ ਨੇ ਕਨਵੀਨਰ ਅਰਵਿੰਦ ਕੇਜਰੀਵਾਲ ਜਿੱਥੇ ਪੰਜਾਬ ’ਚ ਸਰਕਾਰ ਬਣਾਉਣ ਲਈ ਵੱਡੀਆਂ-ਵੱਡੀਆਂ ਦੇਸ਼ ਪ੍ਰਤੀ ਪਿਆਰ ’ਤੇ ਇਮਾਨਦਾਰੀ ਦੀਆਂ ਢੀਂਗਾਂ ਹਾਂਕ ਰਿਹਾ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਦੇਸ਼ ਪ੍ਰਤੀ ਨਕਲੀ ਮੌਖਟਾ ਪਾਈ ਘੁੰਮ ਰਿਹਾ ਇਹ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਇੱਕ ਅਹਿਮ ਗੱਲ ਦਾ ਖੁਲਾਸਾ ਕਰਦਿਆਂ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਦੱਸਿਆ ਕਿ 28 ਜਨਵਰੀ ਦੀ ਰਾਤ ਅਰਵਿੰਦ ਕੇਜਰੀਵਾਲ ਨੇ ਖਾਲਿਸਤਾਨ ਕਮਾਂਡੋਂ ਫੋਰਸ ਦੇ ਆਗੂ ਗੁਰਵਿੰਦਰ ਸਿੰਘ ਉਰਫ ਜਗਵਿੰਦਰ ਸਿੰਘ ਉਰਫ ਦਵਿੰਦਰ ਸਿੰਘ ਹਾਲ ਵਾਸੀ ਟੀਚਰ ਕਲੋਨੀ ਮੋਗਾ ਦੇ ਘਰ ਕੱਟੀ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਉੱਤਰ ਭਾਰਤ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਇਹ ਵਿਅਕਤੀ ਉਹ ਬੰਦਾ ਹੈ ਜਿਸ ਨੇ ਬਾਘਾਪੁਰਾਣਾ ਵਿਖੇ ਇੱਕ ਮੰਦਿਰ ਦੇ ਪੁਜਾਰੀ ਦਾ ਕਤਲ ਕੀਤਾ ’ਤੇ ਮੰਦਿਰ ਵਿੱਚ ਗਊਆਂ ਦੀਆਂ ਪੂਛਾਂ ਵੱਡ ਕੇ ਸੁੱਟਿਆਂ। ਜਿਸ ਦੇ ਖਿਲਾਫ ਬਾਘਾ ਪੁਰਾਣਾ ਵਿੱਚ 9 ਜੁਲਾਈ 1997 ਨੂੰ 302, 307 ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਹੋਰ ਦੱਸਿਆ ਕਿ 14 ਮਈ 2008 ਨੂੰ ਸਿਟੀ ਮੋਗਾ ਵਿਖੇ ਧਾਰਾ 295ਏ ’ਤੇ ਅਸਲਾ ਐਕਟ ਦੇ ਤਹਿਤ ਦੂਜਾ ਮਾਮਲਾ ਦਰਜ ਹੋਈਆ ਅਤੇ 20 ਦਸੰਬਰ 2011 ਨੂੰ ਥਾਣਾ ਤਰਸਿੱਕਾ ਅਮ੍ਰਿਤਸਰ ਵਿੱਚ ਬੰਬ ਬਲਾਸਟ ਕਰਨ ਦਾ ਮਾਮਲਾ ਦਰਜ ਹੋਇਆ।
ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਇਸ ਵਿਅਕਤੀ ਖਿਲਾਫ ਅਨੇਕਾਂ ਹੀ ਕੇਸ ਦਰਜ ਹਨ ਜੋ ਕਿ ਹੁਣ ਇੰਗਲੈਂਡ ਦਾ ਵੀ ਵਸਨੀਕ ਬਣੀ ਬੈਠਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰੋਵਰ ਨੂੰ ਕੇਜਰੀਵਾਲ ਨੇ ਬੁਲਾ ਕੇ ਵਿਦੇਸ਼ਾਂ ਤੋਂ ਆਏ ਕੁਝ ਗਰਮ ਖਿਆਲੀ ਬੰਦਿਆਂ ਦੇ ਨਾਲ ਦੇਰ ਰਾਤ ਮੀਟਿੰਗ ਕਰਵਾਈ ’ਤੇ ਫੰਡ ਦਵਾਇਆ। ਉਨ੍ਹਾਂ ਕਿਹਾ ਜਿਸਦਾ ਰਿਕਾਰਡ ਆਰਟੀਆਈ ਹਾਸਿਲ ਕੀਤਾ ਗਿਆ ਹੈ।
ਇਸ ਮੌਕੇ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਅਮ੍ਰਿਤਸਰ ਵਿਖੇ ਜਦੋਂ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਿਤਾ ਗਿਆ ਤਾਂ ਉਨ੍ਹਾਂ ਕਿਹਾ ਇਹ ਮੈਨੀਫੋਸਟੋ ਗੀਤਾ, ਗੁਰੂ ਗ੍ਰੰਥ ਸਾਹਿਬ , ਕੁਰਾਨ ’ਤੇ ਬਾਈਬਲ ਦੇ ਤਹਿਤ ਬਣਾਇਆ ਗਿਆ ਹੈ ਜਿਸ ਬਾਰੇ ਗਲਤ ਸ਼ਬਦ ਕਹਿਣ ’ਤੇੇ ਇਸ ਪਾਰਟੀ ਵੱਲੋਂ ਹਰ ਧਰਮ ਦਾ ਅਪਮਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹਿੰਦੂ ਤਖ਼ਤ ਨੇ ਇਸ ਨੂੰ ਕਾਲੀ ਮਾਤਾ ਮੰਦਿਰ ਪਟਿਆਲੇ ਤੋਂ ਫੋਨ ਕਰਿਆ ਸੀ ਅਤੇ ਅਕਾਲ ਤਖ਼ਤ ਨੇ ਇਸ ਨੂੰ ਅਮ੍ਰਿਤਸਰ ਵਿਖੇ ਫੋਨ ਕੀਤਾ ਸੀ ਪ੍ਰੰਤੂ ਕੇਜਰੀਵਾਲ ਅਕਾਲ ਤਖ਼ਤ ਸਾਮ੍ਹਣੇ ਪੇਸ਼ ਤਾਂ ਹੋ ਗਿਆ ਸੀ ਪਰ ਕਾਲੀ ਮਾਤਾ ਮੰਦਿਰ ਵਿੱਚ ਪੇਸ਼ ਨਹੀਂ ਹੋਇਆ ਜਿਸ ਤੋਂ ਸਾਫ ਜਾਹਿਰ ਹੂੰਦਾ ਹੈ ਕਿ ਇਹ ਹਿੰਦੂ ਧਰਮ ’ਤ ਗੀਤਾ ਨੂੰ ਕੁੱਝ ਨਹੀਂ ਸਮਝਦਾ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣੇ ਵਿਖੇ 14 ਤਰੀਕ ਨੂੰ ਜਦੋਂ ਹਿੰਦੂ ਤਖ਼ਤ ਦੇ ਪ੍ਰਚਾਰਕ ਅਮਿਤ ਦੀ ਗੋਲੀ ਮਾਰੀ ਗਈ ਤਾਂ ਇਸ ਪਾਰਟੀ ਦਾ ਕੋਈ ਵੀ ਨੁਮਾਇੰਦਾ ਉਸਦੇ ਪਰਿਵਾਰ ਤਕ ਨੂੰ ਮਿਲਣ ਨਹੀਂ ਗਿਆ ਜਦੋਂ ਕਿ ਉਸ ਦੌਰਾਨ ਇਨ੍ਹਾਂ ਦੀ ਪਾਰਟੀ ਵੱਲੋਂ ਉੱਥੇ ਚੋਣ ਪ੍ਰਚਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੱਟੜ ਵਾਦੀ ’ਤੇ ਆਮ ਆਦਮੀ ਪਾਰਟੀ ਦਾ ਹੱਥ ਮਲਾਉਣਾ ਹਿੰਦੂ ਪ੍ਰਚਾਰਕ ਦੀ ਮੌਤ ਦਾ ਨਤੀਜਾ ਹੈ।
ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਮੈਨੀਫੈਸਟੋ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ 5 -5 ਲੱਖ ਰੁਪਏ ਦੰਗਾ ਪੀੜਤਾਂ ਨੂੰ ਦਿੱਤਾ ਜਾਏਗਾ ਜਿਸਦਾ ਉਨ੍ਹਾਂ ਨੂੰ ਕੋਈ ਦੁਖ ਨਹੀਂ ਪਰ ਸਾਲ 1980 ਤੋਂ ਲੈ ਕੇ 1993 ਤਕ ਜਿਹੜੇ 35 ਹਜਾਰ ਨਿਰਦੋਸ਼ ਹਿੰਦੂ ਮਰੇ ਅਤੇ 20 ਹਜਾਰ ਲੋਕ ਉਜੜ ਕੇ ਅੱਜ ਵੀ ਜਹਾਂਗਿਰ ਪੁਰ ਕੇਤੀ ਟੈਂਟਾਂ ਵਿੱਚ ਰਹਿ ਰਹੇ ਹਨ ਉਨ੍ਹਾਂ ਬਾਰੇ ਕੇਜਰੀਵਾਲ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਅੱਤਵਾਦੀ ਦੇ ਘਰ ਰੁਕਣਾ ਪੰਜਾਬ ਨੂੰ ਆਤੰਕਵਾਦ ਵੱਲ ਧਕੇਲਿਆ ਜਾ ਰਿਹਾ ਹੈ। ਇਹ ਪਾਰਟੀ ਆਪਣੇ ਰਾਜਨੀਤਿਕ ਫਾਇਦੇ ਲਈ ਹਿੰਦੂ ਅਤੇ ਸਿੱਖਾਂ ਵਿਚਕਾਰ ਮੁੜ ਦੰਗੇ ਕਰਵਾਉਣਾ ਚਾਹੁੰਦੀ ਹੈ ਅਤੇ ਹਿੰਦੂ ਸਿੱਖ ਭਾਈਚਾਰੇ ਵਿੱਚ ਕਾਟ ਪਾ ਕੇ ਪੰਜਾਬ ’ਚ ਕਾਲੇ ਦਿਨ ਦੁਬਾਰਾ ਲਿਆਉਣ ਦੇ ਇਰਾਦੇ ਬਣਾਏ ਜਾ ਰਹੇ ਹਨ। ਉਨ੍ਹਾਂ ਕੇਂਦਰ ਤੋਂ ਮੰਗ ਕਰਦਿਆਂ ਕਿਹਾ ਕਿ ਇਸਦੀ ਸਮਾਂ ਰਹਿੰਦੇ ਉੱਚ ਪੱਧਰ ’ਤੇ ਜਾਂਚ ਕੀਤੀ ਜਾਏ। ਇਸ ਮੌਕੇ ਠੇਕੇਦਾਰ ਗਿਆਨ ਚੰਦ ਯਾਦਵ, ਕੀਰਤ ਮੁਹਾਲੀ, ਸੁਨੀਲ ਅਰੌੜਾ, ਵੈਦ ਅਮਰਜੀਤ ਸ਼ਰਮਾ, ਰਾਹੁਲ ਸ਼ਰਮਾ, ਇੰਸ਼ਾਂਤ ਸ਼ਰਮਾ, ਮਹੰਤ ਕਸ਼ਮੀਰ ਗਿਰੀ ਤੋਂ ਇਲਾਵਾ ਆਲ ਇੰਡੀਆ ਹਿੰਦੂ ਫੈਡਰੇਸ਼ਨ ਦੇ ਵੱਖ-ਵੱਖ ਥਾਵਾਂ ਤੋਂ ਆਏ ਅਹੁਦੇਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਜੀਤੀ ਸਿੱਧੂ ਨੇ ਕੀਤਾ ਸਵਾਗਤ, ਕਿਹਾ ਪੰਜਾਬ…