ਅਕਾਲੀ ਦਲ, ਭਾਜਪਾ ਤੇ ਕਾਂਗਰਸ ਐਸਵਾਈਐਲ ਨਹਿਰ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ: ਹਰਮੇਸ਼ ਬੜੌਦੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 29 ਜਨਵਰੀ:
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਮੇਸ਼ ਬੜੌਦੀ ਅਤੇ ਡਾ. ਗੁਰਮੀਤ ਸਿੰਘ ਚਨਾਲੋਂ ਅਤੇ ਰਣਜੀਤ ਸਿੰਘ ਸੰਤੋਖਗੜ੍ਹ ਨੇ ਮਾਨ ਦਲ ਅਤੇ ਪੰਥਕ ਦਲ ਦੇ ਸਰਬ ਸਾਂਝੇ ਉਮੀਦਵਾਰ ਜਗਵਿੰਦਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਕਈ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਐਸਵਾਈਐਲ ਨਹਿਰ ਦੇ ਮੁੱਦੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਟੀਆਂ ਐਸਵਾਈਐਲ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਬੀ.ਜੇ.ਪੀ ਵਾਲੇ ਕੀ ਕਰਨਾ ਚਾਹੁੰਦੇ ਹਨ ਕਿਉਂਕਿ ਹੁਣ ਕੇਂਦਰ ਵਿੱਚ ਅਤੇ ਪੰਜਾਬ ਵਿੱਚ ਬੀ ਜੇ ਪੀ ਦੀ ਸ਼ਰਕਾਰ ਹੈਂ ਪਰ ਇਹ ਐਸ ਵਾਈ ਐਲ ਦੇ ਮਾਮਲੇ ਵਿਚ ਬਿਲਕੁਲ ਹੀ ਖਾਮੋਸ਼ ਹਨ ।ਉਹ ਸਥਿਤੀ ਸਪਸ਼ੱਟ ਕਰਨ ਕਿ ਇਹ ਨਹਿਰ ਕੱਢਣਾ ਚਾਹੁੰਦੇ ਹਨ ਜਾ ਨਹੀਂ ।ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਪਾਣੀ ਨਹੀਂ ਮਿਲਦਾ ਤੇ ਬਹੁਤ ਸਾਰੀ ਜਮੀਨ ਬੰਜਰ ਪਈ ਹੈ।ਇਹ ਜਮੀਨ ਨੂੰ ਨਹਿਰੀ ਪਾਣੀ ਦੇ ਕਿ ਉਪਜਾਊ ਬਣਾਇਆ ਜਾ ਸਕਦਾ ਹੈ ।ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਵਾਲੇ ਵੀ ਆਪਣੀ ਸ਼ਥਿਤੀ ਸਪਸਟ ਕਰਨ ਕਿ ਇਨ੍ਹਾਂ ਨੇ ਪਹਿਲਾਂ ਨਹਿਰ ਕੱਢਣ ਲਈ ਮਿਲਕੇ ਕੰਮ ਕੀਤਾ । ਇਸ ਮੌਕੇ ਰਣਜੀਤ ਸਿੰਘ ਮੁਗਲ ਮਾਜਰੀ, ਰਣਯੋਧ ਸਿੰਘ ਖੈਰਪੁਰ, ਰਣਜੀਤ ਸਿੰਘ ਟੱਪਰੀਆਂ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਗੜਗਚ, ਕੌਮੀ ਜਨਰਲ ਸਕੱਤਰ ਕੁਸਲਪਾਲ ਸਿੰਘ ਮਾਨ, ਜਿਲ੍ਹਾ ਜਨਰਲ ਸਕੱਤਰ ਹਰਮੇਸ਼ ਸਿੰਘ ਬੜੌਦੀ, ਪਾਰਟੀ ਦੇ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਪੰਜਾਬ ਐਡ ਹਰਿਆਣਾ ਹਾਈਕੋਰਟ, ਰਣਜੀਤ ਸਿੰਘ ਮੁਗਲ ਮਾਜਰੀ,ਗੁਰਮੋਹਣ ਸਿੰਘ ਗੁੰਨੋਂਮਾਜਰਾ, ਰਣਜੋਧ ਸਿੰਘ ਖੈਰਪੁਰ, ਜਸਮੇਰ ਸਿੰਘ ਕੁਰਾਲੀ, ਹਰਭਜਨ ਸਿੰਘ ਅਨੰਦਪੁਰ ਸਾਹਿਬ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਵੱਲੋਂ ਮੁਹਾਲੀ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਜਾਰੀ

ਅਕਾਲੀ ਦਲ ਵੱਲੋਂ ਮੁਹਾਲੀ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਜਾਰੀ ਨਬਜ਼-ਏ-ਪੰਜਾਬ, ਮੁਹਾਲੀ, 21 ਮਈ 2026: ਮੁਹ…