Share on Facebook Share on Twitter Share on Google+ Share on Pinterest Share on Linkedin ਐਨ.ਐਸ.ਐਸ. ਕੈਂਪ ਦੌਰਾਨ ਵਲੰਟੀਅਰਾਂ ਨੇ ਸਵੱਛਤਾ ਅਭਿਆਨ ਚਲਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ: ਦੁਆਬਾ ਕਾਲਜ ਆਫ਼ ਐਜੂਕੇਸ਼ਨ ਵੱਲੋਂ ਕਾਲਜ ਕੈਂਪਸ-1 ਮੁਹਾਲੀ ਵਿਖੇ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ। ਜਿਸ ਵਿੱਚ ਦੁਆਬਾ ਗਰੁੱਪ ਆਫ਼ ਕਾਲਜ ਦੀ ਮੈਨੇਜਮੈਂਟ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਪ੍ਰੈਜ਼ੀਡੈਂਟ ਡਾ. ਐਚ.ਐਸ. ਬਾਠ, ਮੈਨੇਜਿੰਗ ਵਾਈਸ ਚੇਅਰਮੈਨ ਐਸ.ਐਸ.ਐਸ. ਸਾਂਘਾ, ਪ੍ਰਸ਼ਾਸਨਿਕ ਵਾਈਸ ਚੇਅਰਮੈਨ ਮਨਜੀਤ ਸਿੰਘ, ਕਾਲਜ ਟਰੱਸਟੀ ਰਮਨਜੀਤ ਕੌਰ ਬਾਠ, ਦੁਆਬਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਸੁਖਜਿੰਦਰ ਸਿੰਘ, ਸਮੂਹ ਸਟਾਫ ਅਤੇ ਐਨ.ਐਸ.ਐਸ. ਵਲੰਟੀਅਰ ਮੌਜੂਦ ਸਨ। ਇਹ ਐਨ.ਐਸ.ਐਸ. ਕੈਂਪ ਪ੍ਰੋਗਰਾਮ ਅਫ਼ਸਰ ਵਿਜੈ ਕੁਮਾਰ ਦੀ ਦੇਖਰੇਖ ਵਿੱਚ ਲਗਾਇਆ ਗਿਆ। ਕੈਂਪ ਦੌਰਾਨ ਐਨ.ਐਸ.ਐਸ. ਵਲੰਟੀਅਰਾਂ ਨੇ ‘ਸਵੱਛ ਭਾਰਤ’ ਮੁਹਿੰਮ ਤਹਿਤ ਦੁਆਬਾ ਗਰੁੱਪ ਆਫ਼ ਕਾਲਜ ਦੀਆਂ ਸਾਰੀਆਂ ਇਮਾਰਤਾਂ, ਗਰਾਉਂਡ ਅਤੇ ਪਾਰਕਾਂ ਦੀ ਸਫ਼ਾਈ ਕੀਤੀ ਅਤੇ ਸਵੱਛਤਾ ਸਬੰਧੀ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਵਲੰਟੀਅਰਾਂ ਨੇ ਜਾਗਰੂਕਤਾ ਰੈਲੀ ਵੀ ਕੱਢੀ। ਇਸ ਮੌਕੇ ਐਨ.ਐਸ.ਐਸ. ਵਲੰਟੀਅਰਾਂ ਨੇ ਕੈਂਪਸ ਦੀ ਸਫਾਈ ਬਣਾਈ ਰੱਖਣ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਵੀ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ