Share on Facebook Share on Twitter Share on Google+ Share on Pinterest Share on Linkedin Navjot Sidhu , addresses, in suppourt of Balbir Sidlhu, Congress candidate from Mohali,(right) during election campaign at phase V111, Dussherhara ground, Mohali on Saturday ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੇ ਪੰਜਾਬੀਆਂ ਦੀ ਕੋਈ ਪ੍ਰਵਾਹ ਨਹੀਂ: ਨਵਜੋਤ ਸਿੱਧੂ ਪੰਜਾਬ ਦੇ ਨੌਜਵਾਨਾਂ ਨੂੰ ਮੂਰਖ ਬਣਾ ਰਹੀ ਹੈ ਆਮ ਆਦਮੀ ਪਾਰਟੀ: ਨਵਜੋਤ ਸਿੱਧੂ ਬਾਦਲਾਂ ਦਾ ਕੁ-ਸ਼ਾਸਨ ਸਮਾਪਤ ਕਰਨ ਲਈ ਕਾਂਗਰਸ ਦੇ ਹੱਥ ਵਿੱਚ ਸੂਬੇ ਦੀ ਵਾਂਗਡੋਰ ਦੇਣ ਦੀ ਵਕਾਲਤ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ: ‘ਪੰਜਾਬ ਦੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ (ਆਪ) ਦੇ ਝੂਠੇ ਪ੍ਰਚਾਰ ਦੇ ਬਾਰੇ ਵਿੱਚ ਜਾਗਰੂਕ ਕਰਨ ਦੀ ਸਖ਼ਤ ਲੋੜ ਹੈ। ਚੋਣਾਂ ਜਿੱਤਣ ਲਈ ਆਪ ਦੇ ਨੇਤਾ ਪੰਜਾਬ ਦੇ ਨੌਜਵਾਨਾਂ ਨੂੰ ਮੂਰਖ ਬਣਾਉਣ ਵਿੱਚ ਸ਼ਾਮਲ ਹਨ ਅਤੇ ਵੋਟਾਂ ਬਟੋਰਨ ਲਈ ਇੱਕ ਤੋਂ ਬਾਅਦ ਇੱਕ ਮਾਮਲੇ ਵਿੱਚ ਗੁਮਰਾਹ ਕਰ ਰਹੇ ਹਨ ਅਤੇ ਅਜਿਹੇ ਵਾਅਦੇ ਕੀਤੇ ਜਾ ਰਹੇ ਹਨ, ਜੋ ਸ਼ਾਇਦ ਉਹ ਕਦੇ ਵੀ ਪੂਰਾ ਕਰਨ ਦੇ ਸਮਰਥ ਨਹੀਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਕਾਂਗਰਸ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਰਅਸਲ ਆਪ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਪੰਜਾਬ ਤੇ ਪੰਜਾਬੀਆਂ ਦੀ ਕੋਈ ਪ੍ਰਵਾਹ ਨਹੀਂ ਹੈ, ਉਨ੍ਹਾਂ ਨੂੰ ਸਿਰਫ ਪੰਜਾਬ ਵਿੱਚ ਚੋਣਾਂ ਜਿੱਤਣ ਦੀ ਪਈ ਹੈ। ਸ੍ਰੀ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕੁ-ਸ਼ਾਸ਼ਨ ਸਖ਼ਤ ਸ਼ਬਦਾ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਬਾਦਲਾਂ ਨੂੰ ਸੱਤਾ ਤੋਂ ਲਾਂਭੇ ਕਰਨ ਇਹ ਸਹੀ ਮੌਕਾ ਤੇ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪ ਦੇ ਝੂਠੇ ਚੋਣ ਪ੍ਰਚਾਰ ਦਾ ਸੱਚ ਸਾਹਮਣੇ ਲਿਆਉਣ ਦੀ ਸਖ਼ਤ ਲੋੜ ਹੈ ਤਾਂ ਜੋ ਚੋਣਾਂ ਵਿੱਚ ਝਾੜੂ ਵਾਲਿਆਂ ਨੂੰ ਪੰਜਾਬ ਤੋਂ ਬਾਹਰ ਦਾ ਰਾਸਤਾ ਦਿਖਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਿਰਫ ਕਾਂਗਰਸ ਦੇ ਕੋਲ ਹੀ ਪੰਜਾਬ ’ਚ ਨੌਜਵਾਨਾਂ ਦੀ ਬਿਹਤਰੀ ਦੇ ਲਈ ਇੱਕ ਸਾਫ ਸੋਚ ਹੈ। ਕਾਂਗਰਸ ਪੰਜਾਬ ’ਚ ਸੱਤਾ ’ਚ ਆਉਣ ਤੋਂ ਬਾਅਦ ਨੌਜਵਾਨਾਂ ਦੇ ਲਈ ਰੋਜਗਾਰ ਪੈਦਾ ਕਰਨ ਦੇ ਲਈ ਸ਼ਹੀਦ ਭਗਤ ਸਿੰਘ ਇੰਪਲਾਈਮੈਂਟ ਜੈਨਰੇਸ਼ਨ ਸਕੀਮ ਨੂੰ ਲਾਗੂ ਕਰੇਗੀ। ਕਾਂਗਰਸ ਦਾ ਟੀਚਾ ਹੈ ਕਿ ਰੁਜਗਾਰ ਦੇ ਮੌਕਿਆਂ ਦੀ ਘਾਟ ਦੇ ਕਾਰਨ ਕੋਈ ਵੀ ਪੰਜਾਬੀ ਰਾਜ ਨੂੰ ਛੱਡ ਕੇ ਨਾ ਜਾਵੇ। ‘ਆਪਣੀ ਗੱਡੀ ਅਤੇ ਆਪਣਾ ਰੋਜਗਾਰ, ਯੋਜਨਾਂ ਦੇ ਤਹਿਤ ਇੱਕ ਲੱਖ ਟੈਕਸੀਜ, ਕਮਰਸ਼ੀਅਲ ਐਲਸੀਵੀ ਅਤੇ ਹੋਰ ਵਾਹਨਾਂ ਨੂੰ ਹਰ ਸਾਲ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨੂੰ ਸਬਸਿਡੀ ਦੇ ਨਾਲ ਸਸਤੀਆਂ ਦਰਾਂ ’ਤੇ ਪ੍ਰਦਾਨ ਕੀਤੇ ਜਾਣਗੇ।’ ਸਿੱਧੂ ਨੇ ਕਿਹਾ ਕਿ ਪਾਰਟੀ ਇਹ ਸੁਨਿਸ਼ਚਿਤ ਕਰੇਗੀ ਕਿ ਸਰਕਾਰ ਅਤੇ ਨਿਜੀ ਖੇਤਰ ’ਚ ਨਵੇਂ ਰੋਜਗਾਰ ਪ੍ਰਦਾਨ ਕੀਤੇ ਜਾਣ ਅਤੇ ਪੰਜ ਸਾਲ ਦੇ ਅੰਦਰ ਹੀ ਘਰ ’ਚ ਇੱਕ ਵਿਅਕਤੀ ਨੂੰ ਰੋਜਗਾਰ ਮਿਲ ਸਕੇ। ਇਸਦੇ ਨਾਲ ਹੀ ਇਹ ਵੀ ਤੈਅ ਕੀਤਾ ਜਾਵੇਗਾ ਕਿ ਪੰਜਾਬ ’ਚ ਉਦਯੋਗਿਕ ਨਿਵੇਸ਼ਕਾਂ ਵੱਲੋਂ ਆਪਣੇ ਕੁਲ ਕਰਮੀਆਂ ’ਚ 50 ਪ੍ਰਤੀਸ਼ਤ ਤੱਕ ਸਥਾਨਕ ਨੌਜਵਾਨਾਂ ਦੀ ਹੀ ਭਰਤੀ ਹੋਵੇ। ਅਕਾਲੀ ਦਲ ’ਤੇ ਸਿੱਧਾ ਹਮਲਾ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਦਾਅਵਾ ਕਿੰਨਾ ਬੇਤੁਕਾ ਹੈ ਕਿ ਪੰਜਾਬ ’ਚ 24 ਘੰਟੇ ਤੱਕ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਜਦੋਂ ਸੱਚ ਸਾਰਿਆਂ ਨੂੰ ਪਤਾ ਹੈ। ਬਾਦਲ ਸਰਕਾਰ 24 ਘੰਟਿਆਂ ’ਚੋਂ 12 ਘੰਟੇ ਤੱਕ ਵੀ ਬਿਜਲੀ ਦੀ ਸਪਲਾਈ ਨੂੰ ਯਕੀਨੀ ਨਹੀਂ ਬਣਾ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਦੇ ਝੂਠੇ ਅਤੇ ਵੱਡੇ ਵੱਡੇ ਦਾਅਵੇ ਕਰਨ ’ਚ ਹੀ ਮੁਹਾਰਤ ਰੱਖਦੀ ਹੈ ਜਦੋਂ ਕਿ ਜ਼ਮੀਨੀ ਪੱਧਰ ’ਤੇ ਪੰਜਾਬ ਗੰਭੀਰ ਆਰਥਿਕ ਸੰਕਟ ਤੋਂ ਗੁਜਰ ਰਿਹਾ ਹੈ। ਇੱਕ ਅਜਿਹਾ ਰਾਜ ਜਿਸਨੂੰ ਇੱਕ ਸਮੇਂ ਦੇਸ਼ ਦਾ ‘ਅੰਨਦਾਤਾ’ ਮੰਨਿਆ ਜਾਂਦਾ ਸੀ ਅਤੇ ਉਹ ਦੇਸ਼ ’ਚ ਹਰੀ ਕ੍ਰਾਂਤੀ ਲੈ ਕੇ ਆਇਆ, ਅੱਜ ਕਰਜ ਦੇ ਭਾਰ ਥੱਲੇ ਦੱਬਿਆ ਪਿਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਮੇਂ ਰਾਜ ਦੇ ਕਿਸਾਨ ਖਸਤਾ ਹਾਲਤ ’ਚ ਹਨ ਅਤੇ ਉਦਯੋਗ ਸੁਧਾਰਾਂ ਵੱਲ ਦੇਖ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਆਪਣੀ ਪਕੜ ਵਿੰਚ ਲੈ ਰੱਖਿਆ ਹੈ। ਬੀਤੇ ਇੱਕ ਦਹਾਕੇ ਤੋਂ ਅਕਾਲੀ ਕੁਸ਼ਾਸਨ ਨੇ ਪੰਜਾਬ ਨੂੰ ਦਹਾਕਿਆਂ ਪਿੱਛੇ ਕਰ ਦਿੱਤਾ ਹੈ। ਮੈਂ ਕਾਂਗਰਸ ਦੀ ਮੈਂਬਰਸ਼ਿਪ ਇਸ ਲਈ ਲਈ ਹੈ ਕਿਉਂਕਿ ਇਹ ਇਕੱਲੀ ਅਜਿਹੀ ਪਾਰਟੀ ਹੈ ਜਿਸਦਾ ਇੱਕ ਸਾਫ ਦ੍ਰਿਸ਼ਟੀਕੋਣ ਹੈ ਅਤੇ ਇਹ ਅਕਾਲੀਆਂ ਦੀਆਂ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਦੀ ਸੋਚ ਰੱਖਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ