Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਉਦਯੋਗਪਤੀਆਂ ਵੱਲੋਂ ਕੈਪਟਨ ਸਿੱਧੂ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਮੁਹਾਲੀ ਨੂੰ ਪੰਜਾਬ ਦੀ ਉਦਯੋਗਿਕ ਰਾਜਧਾਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ: ਕੈਪਟਨ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ: ਮੁਹਾਲੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਚੋਣ ਪ੍ਰਚਾਰ ਮੁਹਿੰਮ ਅੱਜ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਕਿ ਮੁਹਾਲੀ ਦੇ ਉਦਯੋਗਪਤੀਆਂ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਬਿਨਾਂ ਸ਼ਰਤ ਆਪਣਾ ਪੂਰਨ ਸਮਰਥਨ ਦੇ ਦੇਣ ਦੀ ਘੋਸ਼ਣਾ ਕੀਤੀ। ਕੈਪਟਨ ਸਿੱਧੂ ਅੱਜ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਸੱਦੇ ਉੱਤੇ ਜੁਪੀਟਰ ਐਕੁਆਲਾਈਨ (ਜਲ) ਕੰਪਨੀ ਵਿਚਾਲੇ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਸਨ। ਇਸ ਤੋਂ ਪਹਿਲਾਂ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਜਲ ਕੰਪਨੀ ਦੇ ਡਾਇਰੈਕਟਰ ਬੀ.ਐਸ. ਆਨੰਦ ਅਤੇ ਵਿਵੇਕ ਕਪੂਰ ਨੇ ਕੈਪਟਨ ਸਿੱਧੂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੈਪਟਨ ਸਿੱਧੂ ਨੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਇੰਡਸਟਰੀ ਲਈ ਮੈਗਾ ਕੰਪਲੈਕਸ ਸਥਾਪਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਵਾਸਤੇ ਆਪਣੀ ਵਿਜ਼ਨ ਦਾ ਖਾਕਾ ਉਲੀਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੋਚ ਨੂੰ ਵੱਡੀ ਕਰਨ ਦਾ ਸਮਾਂ ਆ ਗਿਆ ਹੈ ਜਿਸ ਲਈ ਸਾਨੂੰ ਵੱਡੇ ਇੰਡਸਟਰੀ ਕੇਂਦਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਰੋਬਾਰੀਆਂ ਦੀ ਸਾਲਾਨਾ ਆਮਦਨ 2 ਕਰੋੜ ਰੁਪਏ ਹੋਵੇਗੀ, ਉਨ੍ਹਾਂ ਨੂੰ ਹਿਸਾਬ-ਕਿਤਾਬ ਦੀਆਂ ਕਾਪੀਆਂ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਸਵੈ-ਪ੍ਰਮਾਣ ਪੱਤਰ ਦਿੰਦੇ ਹੋਏ ਇੱਕਮੁਸ਼ਤ ਟੈਕਸ ਦੇ ਸਕਦੇ ਹਨ। ਮੌਜੂਦਾ ਸਮੇ ਇਹ ਸਹੂਲਤ ਸਲਾਨਾ 1 ਕਰੋੜ ਦੀ ਆਮਦਨੀ ਵਾਲੇ ਵਪਾਰੀਆਂ ਵਾਸਤੇ ਹੈ। ਇਸ ਮੌਕੇ ਜਲ ਕੰਪਨੀ ਦੇ ਡਾਈਰੈਕਟਰ ਬੀ.ਐਸ.ਆਨੰਦ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਉਦਯੋਗਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਿੱਧੂ ਦੇ ਡੀ.ਸੀ. ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਉਸ ਵੇਲੇ ਵੀ ਪਹਿਲ ਦੇ ਅਧਾਰ ’ਤੇ ਹੱਲ ਕੀਤੀਆਂ ਸਨ। ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਉਦਯੋਗ ਜਗਤ ਨੂੰ ਪੂਰੀ ਆਸ ਹੈ ਕਿ ਅਕਾਲੀ-ਭਾਜਪਾ ਸਰਕਾਰ ਆਉਣ ’ਤੇ ਉਨ੍ਹਾਂ ਦੀ ਇੰਡਸਟਰੀਜ਼ ਦਾ ਹੋਰ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਭਵਿੱਖ ਵਿਚ ਉਦਯੋਗਾਂ ਦੇ ਵਿਕਾਸ ਲਈ ਵੱਡੀਆਂ-ਵੱਡੀਆਂ ਘੋਸ਼ਣਾਵਾਂ ਕੀਤੀਆਂ ਹਨ ਜਿਸ ਲਈ ਪੂਰੀ ਇੰਡਸਟਰੀਜ਼ ਦੇ ਅਹੁਦੇਦਾਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ। ਉਦਯੋਗਪਤੀ ਕੰਵਰ ਸਿੰਘ ਢੀਂਡਸਾ ਨੇ ਦੱਸਿਆ ਕਿ ਉਦਯੋਗਾਂ ਦੇ ਪ੍ਰਤੀ ਅਕਾਲੀ-ਭਾਜਪਾ ਸਰਕਾਰ ਦੇ ਚੰਗੇ ਰਵੱਈਏ ਕਾਰਨ ਹੀ ਅੱਜ ਮੁਹਾਲੀ ਦੇ 85 ਪ੍ਰਤੀਸ਼ਤ ਉਦਯੋਗਪਤੀ ਅਕਾਲੀ-ਭਾਜਪਾ ਦੀ ਸਰਕਾਰ ਚਾਹੁੰਦੇ ਹਨ ਤਾਂ ਕਿ ਰਾਜ ਦਾ ਹੋਰ ਵਿਕਾਸ ਹੋ ਸਕੇ। ਇਸ ਲਈ ਉਨ੍ਹਾਂ ਕੈਪਟਨ ਸਿੱਧੂ ਨੂੰ ਬਿਨਾਂ ਕਿਸੇ ਸ਼ਰਤ ਦੇ ਪੂਰੀ ਮੁਹਾਲੀ ਇੰਡਸਟੀਜ਼ ਵੱਲੋਂ ਪੂਰਾ ਸਮਰਨਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕੈਪਟਨ ਸਿੱਧੂ ਨੇ ਉਦਯੋਗਪਤੀਆਂ ਨੂੰ ਜ਼ਬਰਦਸਤ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਨੂੰ ਪੰਜਾਬ ਦੀ ਉਦਯੋਗਿਕ ਰਾਜਧਾਨੀ ਬਣਾਉਣ ਲਈ ਲਗਾਤਾਰ ਕੰਮ ਕਰਨਗੇ ਅਤੇ ਵੱਡੇ ਕਾਰੋਬਾਰੀ ਸਮੂਹ ਨੂੰ ਮੁਹਾਲੀ ਵਿੱਚ ਲੈ ਕੇ ਆਉਣਗੇ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਸਾਰੇ ਬਕਾਇਆ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈਡ ਪੰਜਾਬ ਦੇ ਐਮ.ਡੀ. ਪਰਮਿੰਦਰ ਸਿੰਘ ਸੋਹਾਣਾ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ, ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਭੁੱਲਰ, ਨਰਿੰਦਰ ਸਿੰਘ ਸੰਧੂ, ਪਰਦੀਪ ਸਿੰਘ ਭਾਰਜ, ਜੇ.ਐਸ. ਭਾਟੀਆ, ਟੀਐਸ ਭਸ਼ੀਨ, ਕਰਨਦੀਪ ਸਿੰਘ ਬੋਪਾਰਾਏ, ਐਚ.ਐਸ. ਮਰਵਾਹਾ, ਕਰਮਜੀਤ ਸਿੰਘ, ਲਾਭ ਸਿੰਘ, ਇਕਬਾਲ ਸਿੰਘ ਚੀਮਾ, ਜਗਦੀਪ ਸਿੰਘ, ਪੀ.ਜੇ. ਸਿੰਘ, ਆਰ.ਐਸ. ਸਚਦੇਵਾ, ਗੁਰਮੀਤ ਸਿੰਘ ਭਾਟੀਆ, ਬਲਬੀਰ ਸਿੰਘ, ਐਸ.ਜੇ. ਸੱਭਰਵਾਲ ਅਤੇ ਹੋਰ ਇੰਡਸਟਰੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ