ਦਰਜਾ ਚਾਰ ਮੁਲਾਜ਼ਮਾਂ ਦੀਆਂ ਤਰੱਕੀਆਂ ਸਬੰਧੀ ਪੇਪਰ ਵਿਭਾਗੀ ਸਿਲੇਬਸ ‘ਚੋਂ ਲੈਣ ਦੀ ਅਪੀਲ

ਨਬਜ਼-ਏ-ਪੰਜਾਬ, ਮੋਰਿੰਡਾ,24, ਸਤੰਬਰ:
ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ,ਕਨਵੀਨਰ ਸੁਖਨੰਦਨ ਸਿੰਘ ਮਹਿਣੀਆ, ਮਨਜੀਤ ਸਿੰਘ ਸੰਗਤਪੁਰਾ, ਕੋ ਕਨਵੀਨਰ ਮਹਿਮਾ ਸਿੰਘ ਧਨੌਲਾ, ਬਿਕਰ ਸਿੰਘ ਮਾਖਾ, ਮੁਕੇਸ਼ ਕੰਡਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸੈਂਕੜੇ ਦਰਜਾ ਚਾਰ ਫੀਲਡ ਮੁਲਾਜ਼ਮ ਇੱਕ ਹੀ ਪੋਸਟ ਤੇ 30/35 ਸਾਲਾਂ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਜਾਂਦੇ ਹਨ, ਮਾਰਚ 2021 ਤੋਂ ਪਹਿਲਾਂ ਡਰਾਫਟ ਨਿਯਮਾਂ ਤਹਿਤ 50-50 ਅਨੁਪਾਤ ਅਨੁਸਾਰ ਇਹਨਾਂ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਂਦਾ ਸੀ, ਪ੍ਰੰਤੂ ਮਾਰਚ 2021 ਵਿੱਚ ਵਿਭਾਗ ਦੀਆਂ ਜਥੇਬੰਦੀਆਂ ਦੀ ਸਹਿਮਤੀ ਤੋਂ ਬਿਨਾਂ ਹੀ ਬਣਾਏ ਨਿਯਮਾਂ ਮੁਤਾਬਕ 60% ਅਨਕੁਆਲੀਫਾਈਡ ਅਤੇ 40% ਕੁਆਲੀਫਾਈਡ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ। 60% ਅਨਕੁਆਲੀਫਾਈਡ ਫੀਲਡ ਮੁਲਾਜ਼ਮਾਂ ਨੂੰ ਪ੍ਰਮੋਟ ਕਰਨ ਹਿੱਤ ਵਿਭਾਗੀ ਪੇਪਰ ਲਿਆ ਜਾਣਾ ਹੈ, ਪਹਿਲਾਂ ਸਾਲ 2024 ਦਾ ਪੇਪਰ ਥਾਪਰ ਯੂਨੀਵਰਸਿਟੀ ਪਟਿਆਲਾ ਵੱਲੋਂ ਲਿਆ ਗਿਆ ਸੀ, ਇਹ ਪੇਪਰ ਦਾ ਸਿਲੇਬਸ ਵਿਭਾਗੀ ਸਿਲੇਬਸ ਅਤੇ ਪੋਸਟਾਂ ਤੋਂ ਬਾਹਰ ਦਾ ਪਾਇਆ ਗਿਆ ਸੀ ਜਿਸ ਕਾਰਨ ਸਮੁੱਚੇ ਟੈਸਟ ਦੇਣ ਪਹੁੰਚੇ ਫੀਲਡ ਦੇ ਦਰਜਾ ਚਾਰ ਮੁਲਾਜ਼ਮਾਂ ਨੇ ਥਾਪਰ ਯੂਨੀਵਰਸਿਟੀ ਵਿਖੇ ਹੀ ਰੋਸ ਪ੍ਰਗਟ ਕਰਦਿਆਂ ਵਿਭਾਗੀ ਅਧਿਕਾਰੀਆਂ ਤੇ ਕੈਬਨਿਟ ਮੰਤਰੀ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਸੀ, ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਪ੍ਰੀਖਿਆ ਦੇ ਮੁੱਖ ਇੰਚਾਰਜ ਨਿਗਰਾਨ ਇੰਜੀਨੀਅਰ ਸਰਕਲ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਦਰਜਾ ਚਾਰ ਮੁਲਾਜ਼ਮਾਂ ਤੋਂ ਵਿਭਾਗੀ ਪੇਪਰ ਵਿਭਾਗੀ ਸਲੇਬਸ ਵਿੱਚੋਂ ਹੀ ਲਿਆ ਜਾਵੇ, ਜੇਕਰ ਸਾਲ2025 ਦਾ ਵਿਭਾਗੀ ਪੇਪਰ ਸਿਲੇਬਸ ਚੋਂ ਬਾਹਰ ਆਉਂਦਾ ਹੈ ਤਾਂ ਪੇਪਰ ਦੇਣ ਪਹੁੰਚੇ ਸਮੁੱਚੇ ਫੀਲਡ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਦੀ ਜਿੰਮੇਵਾਰੀ ਨਿਗਰਾਨ ਇੰਜੀਨੀਅਰ ਦੀ ਹੋਵੇਗੀ, ਸੰਘਰਸ਼ ਕਮੇਟੀ ਨੇ ਵਿਭਾਗੀ ਮੁਖੀ ਨੂੰ ਪੱਤਰ ਲਿਖ ਕੇ ਵੀ ਮੰਗ ਕੀਤੀ ਕਿ ਤਜਰਬੇ ਨੂੰ ਆਧਾਰ ਬਣਾ ਕੇ ਖਾਲੀ ਪਈਆਂ ਦਰਜਾ ਤਿੰਨ ਦੀਆਂ ਪੋਸਟਾਂ ਤੇ ਬਿਨਾਂ ਪੇਪਰ ਦਰਜਾ ਚਾਰ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ.

Load More Related Articles
Load More By Nabaz-e-Punjab
Load More In Government

Check Also

Punjab Cabinet Approves New Building Bye-laws

Punjab Cabinet Approves New Building Bye-laws Important decisions taken in Punjab Cabinet …