Share on Facebook Share on Twitter Share on Google+ Share on Pinterest Share on Linkedin ਬਾਦਲ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਕਦੇ ਮੱਧਮ ਨਹੀਂ ਹੋਣ ਦਿੱਤਾ: ਕੈਪਟਨ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ: ਹਲਕਾ ਮੋਹਾਲੀ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਤਜਿੰਦਰ ਪਾਲ ਸਿੰਘ ਸਿੱਧੂ ਦੀ ਚੌਣ ਮੁਹਿੰਮ ਨੂੰ ਉਦੋ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਬਾਕਰਪੁਰ ਅਤੇ ਬੜੀ ਵਿਖੇ ਰੱਖੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਇੱਥੇ ਮੌਜੂਦ ਭਾਰੀ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਹਰ ਵਰਗ ਦੇ ਲੋਕਾਂ ਦੀ ਭਲਾਈ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਆਟਾ ਦਾਲ ਸਕੀਮ, ਸ਼ਗਨ ਸਕੀਮ, ਸਕੂਲ ਜਾਂਦੀਆਂ ਲੜਕੀਆਂ ਵਾਸਤੇ ਮੁਫਤ ਸਾਈਕਲ ਦੇਣ ਦੀ ਸਕੀਮ , ਕਿਰਤੀ ਕਾਮਿਆਂ ਲਈ ਸਕੀਮ, ਬੁਢਾਪਾ ਪੈਨਸ਼ਨ ਸਮੇਤ ਹੋਰ ਕਈ ਮਹੱਤਵਪੂਰਨ ਸਕੀਮਾਂ ਚਲਾਈਆਂ ਜਿਸਦੇ ਸਦਕਾ ਜਿੱਥੇ ਰਾਜ ਵਿੱਚ ਲੋਕਾਂ ਨੂੰ ਹਰ ਕਿਸਮ ਦੀ ਸਹੁੂੂਲਤ ਮਿਲੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਨੂੰ ਮੁੱਖ ਰੱਖਦਿਆਂ ਕਿਹਾ ਕਿ ਪੰਜਾਬ ’ਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਨੀ ਤੈਹ ਹੈ। ਉਨ੍ਹਾਂ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਨੇ ਪੰਜਾਬ ਦੇ ਹਰੇਕ ਸੂਬੇ ’ਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਕਦੇ ਵੀ ਮੱਧਮ ਨਹੀਂ ਪੈਣ ਦਿੱਤਾ ਅਤੇ ਹੁਣ ਤਿੱਜੀ ਵਾਰ ਸਰਕਾਰ ਬਣਨ ’ਤੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ ਕੀਤਾ ਜਾਏਗਾ। ਇਸ ਮੌਕ ਪਿੰਡ ਬਾਕਰਪੁਰ ਦੇ ਸਰਪੰਚ ਰਾਜਾ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਹੁੰਦੇ ਹੋਏ ਜਿਮੀਂਦਾਰਾਂ ਦੀ ਫਸਲ ਕਦੇ ਖਰਾਬ ਨਹੀਂ ਹੋਈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਟਾ -ਦਾਲ ਸਕੀਮ ਨਾਲ ਹਰੇਕ ਲੋੜਮੰਦ ਵਿਅਕਤੀ ਨੂੰ ਇਸਦਾ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਆਪਣੇ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਕੈਪਟਰ ਸਿੱਧੂ ਨੂੰ ਵੋਟ ਪਾ ਕੇ ਵੱਡੀ ਜਿੱਤ ਦਵਾਉਣ ਦਾ ਭਰੋਦਾ ਦਿੱਤਾ। ਇਸ ਮੌਕੇ ਪਿੰਡ ਬੜੀ ਦੇ ਸਰਪੰਚ ਅਮਰੀਕ ਸਿੰਘ ਨੇ ਵੀ ਆਪਣੇ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕੈਪਟਰ ਸਿੱਧੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ ਰੇਸ਼ਮ ਸਿੰਘ, ਐਮਡੀ ਲੇਬਰ ਫੈਡ ਪਰਮਿੰਦਰ ਸੋਹਾਣਾ, ਪਿੰਡ ਪਾਪੜੀ ਦੇ ਸਰਪੰਚ ਅਜੈਬ ਸਿੰਘ, ਲੰਬੜਦਾਰ ਰਣਜੀਤ ਸਿੰਘ, ਬਾਕਰਪੁਰ ਦੇ ਸਰਪੰਚ ਰਾਜਾ ਸਿੰਘ, ਪਿੰਡ ਬੜੀ ਦੇ ਸਰਪੰਚ ਅਮਰੀਕ ਸਿੰਘ, ਨੰਬਰਦਾਰ ਨੱਛਤਰ ਸਿੰਘ, ਜਸਦੀਪ ਸਿੰਘ, ਭਰਪੂਰ ਸਿੰਘ, ਹਰਦੇਵ , ਗੁਰਦੀਪ ਸਿੰਘ, ਹਰਬੰਸ ਕੌਰ, ਪ੍ਰੀਤਮ ਕੌਰ, ਰਾਜਬੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ