ਫੇਜ਼-5 ਵਿੱਚ ਸੀਵਰੇਜ ਲਾਈਨ ਧਸਣ ਕਾਰਨ ਘਰ ਦੇ ਬੂਹੇ ਅੱਗੇ ਪਿਆ ਪਾੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਸਥਾਨਕ ਫੇਜ਼-5 ਦੀ ਕੋਠੀ ਨੰਬਰ 1245 ਦੇ ਦਰਵਾਜੇ ਦੇ ਸਾਹਮਣੇ ਸੜਕ ਕਿਨਾਰੇ ਅੱਜ ਸੀਵਰੇਜ ਲਾਈਨ ਧੱਸ ਜਾਣ ਕਾਰਨ ਕਾਫੀ ਵੱਡਾ ਟੋਆ ਪੈ ਗਿਆ। ਇਸ ਸੰਬੰਧੀ ਜਾਣਾਕਾਰੀ ਦਿੰਦਿਆਂ ਮਿਉੱਸਪਲ ਕੌਂਸਲਰ ਸ੍ਰੀ ਅਰੁਨ ਸ਼ਰਮਾ ਨੇ ਦਸਿਆ ਕਿ ਇਸ ਇਲਾਕੇ ਵਿੱਚ ਇਸ ਤੋਂ ਪਹਿਲਾਂ ਵੀ ਕੋਠੀ ਨੰਬਰ 1511 ਦੇ ਸਾਹਮਣੇ ਸੀਵਰੇਜ ਲਾਈਨ ਧੱਸ ਜਾਣ ਕਾਰਨ ਪਾੜ ਪੈ ਗਿਆ ਸੀ ਅਤੇ ਬਾਉੱਡਰੀ ਵਾਲ ਗਿਰ ਗਈ ਸੀ। ਉਨ੍ਹਾਂ ਕਿਹਾ ਕਿ ਫੇਜ਼-5 ਵਿੱਚ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਕਾਫੀ ਪੁਰਾਣੀਆਂ ਹੋ ਚੁੱਕੀਆਂ ਹਨ, ਜੋ ਕਿ ਧਰਤੀ ਵਿੱਚ ਹੀ ਥਾਂ-ਥਾਂ ਤੋੱ ਟੁੱਟ ਗਈਆਂ ਹਨ। ਜਿਸ ਕਰਕੇ ਉਥੇ ਪਾਣੀ ਰਿਸਦਾ ਰਹਿੰਦਾ ਹੈ। ਇਸ ਕਾਰਨ ਇਸ ਤਰ੍ਹਾਂ ਪਾੜ ਪੈ ਰਹੇ ਹਨ। ਉਹਨਾਂ ਕਿਹਾ ਕਿ ਜੋ ਇਹ ਪੁਰਾਣੀਆਂ ਸੀਵਰੇਜ ਲਾਈਨਾਂ ਨੂੰ ਪੁੱਟ ਕੇ ਨਵੀਆਂ ਨਾ ਪਾਈਆਂ ਗਈਆ ਤਾਂ ਇਹ ਪੁਰਾਣੀਆਂ ਸੀਵਰੇਜ ਲਾਈਨਾਂ ਕਾਫੀ ਨੁਕਸਾਨ ਕਰ ਸਕਦੀਆਂ ਹਨ। ਉਹਨਾਂ ਪ੍ਰਸ਼ਾਸ਼ਨ ਤੋੱ ਮੰਗ ਕੀਤੀ ਕਿ ਫੇਜ਼-5 ਵਿੱਚ ਪੁਰਾਣੀਆਂ ਸੀਵਰੇਜ ਅਤੇ ਪਾਣੀ ਲਾਈਨਾਂ ਪੁੱਟ ਕੇ ਮੁੜ ਨਵੀਆਂ ਪਾਈਆਂ ਜਾਣ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…