Share on Facebook Share on Twitter Share on Google+ Share on Pinterest Share on Linkedin ਕੱਚੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆਂ, ਪਟਿਆਲਾ ਵਿੱਚ ਪਰਿਵਾਰਾਂ ਸਮੇਤ ਦਿੱਤਾ ਵਿਸ਼ਾਲ ਧਰਨਾ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਅਣਦੇਖੀ ਵਿਰੁੱਧ ਬੱਸ ਅੱਡਾ ਨੇੜੇ ਚੱਕਾ ਜਾਮ ਮਨਪ੍ਰੀਤ ਕੌਰ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 2 ਜਨਵਰੀ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਹਰ ਕਿਸਮ ਦੇ ਠੇਕਾ, ਪ੍ਰਾਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਠੇਕੇਦਾਰਾਂ, ਕੰਪਨੀਆਂ, ਏਜੰਸੀਆਂ, ਇਨਲਿਸਟਮੈਂਟ, ਆਊਟ ਸੋਰਸਿੰਗ, ਸਵੈ-ਰੁਜ਼ਗਾਰ ਅਧੀਨ ਸਮੂਹ ਠੇਕਾ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪੂਰੀਆਂ ਤਨਖ਼ਾਹਾਂ, ਪੂਰੇ ਭੱਤਿਆਂ ਸਮੇਤ ਪੈਨਸਨਰੀ ਲਾਭਾਂ ਦੇ ਪਿਤਰੀ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਲਗਤਾਰ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਸੋਮਵਾਰ ਨੂੰ ਪਟਿਆਲਾ ਵਿੱਚ ਪੀੜਤ ਕਰਮੀਆਂ ਨੇ ਪਰਿਵਾਰਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਠੇਕਾ ਮੁਲਾਜ਼ਮਾਂ ਦੀ ਭਲਾਈ ਲਈ ਬਣਾਏ ਕਾਨੂੰਨ ਦੀ ਠੇਕਾ ਮੁਲਾਜ਼ਮ ਦੋਖੀ ਚਾਲਾਂ ਨੂੰ ਬੇਨਕਾਬ ਕੀਤਾ। ਜਾਣਕਾਰੀ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮ ਅੱਜ ਸਵੇਰੇ 10 ਵਜੇ ਹੀ ਪਟਿਆਲਾ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਮੁਲਾਜ਼ਮਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ। ਇਸ ਦੌਰਾਨ ਮੁਲਜ਼ਮਾਂ ਨੇ ਜਲ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਤੋਂ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਜੋ ਡੀਸੀ ਕੰਪਲੈਕਸ ਤੋਂ ਹੁੰਦਾ ਹੋਇਆ ਬੱਸ ਅੱਡਾ ’ਤੇ ਪੁੱਜਾ। ਜਿਥੇ ਮੁਲਾਜ਼ਮ ਸੜਕ ’ਤੇ ਚੱਕਾ ਜਾਮ ਕਰਕੇ ਧਰਨੇ ’ਤੇ ਬੈਠ ਗਏ। ਜ਼ਾਮ ਕੀਤਾ।ਰਾਸਤੇ ਵਿਚ ਪੁਲਿਸ ਪ੍ਰਸ਼ਾਸ਼ਨ ਵਲੋਂ ਠੇਕਾ ਮੁਲਾਜ਼ਮਾਂ ਦੇ ਜਨ-ਸੈਲਾਬ ਨੂੰ ਰੋਕਣ ਦੀ ਕਈ ਵਾਰ ਅਸਫਲ ਕੋਸ਼ਿਸ਼ ਕੀਤੀ।ਇਸ ਮਾਰਚ ਦੇ ਰੂਟ ਅਤੇ ਜਾਮ ਬਾਰੇ ਆਗੂਆਂ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਸੀ। ਇਸ ਮੌਕੇ ਮੁੱਖ ਦਫਤਰ ਅਤੇ ਬੱਸ ਅੱਡੇ ਤੇ ਬੋਲਦਿਆਂ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ, ਥਰਮਲ ਪਲਾਂਟ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਤੋਂ ਜਗਰੂਪ ਸਿੰਘ, ਅਸਵਨੀ ਕੁਮਾਰ, ਕਰਮਵੀਰ ਸਿੰਘ, ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਦੀਦਾਰ ਸਿੰਘ ਮੁੱਦਕੀ, ਵੈਟੇਨਰੀ ਏ.ਆਈ. ਵਰਕਰਜ਼ ਯੂਨੀਅਨ ਪੰਜਾਬ ਤੋਂ ਮਾਨ ਸਿੰਘ ਪੋਲਾ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਰੇਸ਼ਮ ਸਿੰਘ ਗਿੱਲ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡਇੰਪ: ਕੰਟਰੈਕਟ ਵਰਕਰ ਅਤੇ ਲੇਬਰ ਯੂਨੀ. ਤੋਂ ਸ਼ੇਰ ਸਿੰਘ ਖੰਨਾ, ਮਾਡਲ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਤੋਂ ਡਾ. ਅਮ੍ਰਿਤਪਾਲ ਸਿੰਘ ਸਿੱਧੂ, ਐੱਨ.ਆਰ.ਐੱਚ.ਐੱਮ. ਪੰਜਾਬ ਸਟਾਫ ਨਰਸਜ਼ ਇੰਮਪਲੋਇਜ਼ ਯੂਨੀਅਨ ਪੰਜਾਬ ਤੋਂ ਨਵਨੀਤ ਕੌਰ, ਰੈਗੂਲਰ ਐਂਡ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਪੀ.ਆਰ.ਟੀ.ਸੀ. ਤੋਂ ਜਸਪਾਲ ਸਿੰਘ, ਪੀ.ਡਬਲਿਉ.ਡੀ. ਇਲੈਕਟ੍ਰੀਕਲ ਆਉਟਸੋਰਸਿੰਗ ਮੁਲਾਜ਼ਮ ਯੂਨੀਅਨ ਪੰਜਾਬ ਤੋਂ ਜਸਪ੍ਰੀਤ ਸਿੰਘ ਗਗਨ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਅਮਰੀਕ ਸਿੰਘ, ਏ.ਆਈ.ਵੀ. ਯੂਨੀਅਨ ਪੰਜਾਬ ਤੋਂ ਗੁਰਬਿੰਦਰ ਸਿੰਘ, ਪਾਵਰਕਾਮ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਤੋਂ ਬਲਿਹਾਰ ਸਿੰਘ, ਕੰਨਟਰੈਕਟ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਤੋਂ ਮੀਨੂ ਪਟਿਆਲਾ, ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸੰਗਤ ਦਰਸ਼ਨ ਦੇ ਬਹਾਨੇ ਪਿੰਡਾਂ ਵਿਚ ਜਾ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਅਤੇ ਇਸੇ ਗੱਲ ਨੂੰ ਵਿਕਾਸ ਬਣਾ ਕੇ ਪੇਸ਼ ਕਰ ਰਹੀ ਹੈ। ਦਰਅਸਲ ਜਿਹੜੇ ਬਿਲ ਰਾਂਹੀ ਸਰਕਾਰ ਹਜਾਰਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਹਜਾਰਾਂ ਆੳੇਟਸੋਰਸਿੰਗ ਮੁਲਾਜ਼ਮਾਂ ਨੂੰ ਠੇਕੇ ਤੇ ਲੈਣ ਦੇ ਦਾਅਵੇ ਕਰਦੀ ਹੈ, ਉਹ ਸਭ ਅਜੇ ਤੱਕ ਛਲਾਵਾ ਸਾਬਿਤ ਹੋਏ ਹਨ। ਮਹਿਕਮਿਆਂ ਨੇ ਅਜੇ ਤੱਕ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਰੈਗੂਲਰ ਕਰਨਾ ਤਾਂ ਦੂਰ ਦੀ ਗੱਲ ਹੈ। ਹੋਰ ਤਾਂ ਹੋਰ ਇਹ ਜਲ-ਸਪਲਾਈ ਵਿਭਾਗ ਦੇ ਠੇਕੇ ਤੇ ਕੰਮ ਕਰਦੇ ਦਫਤਰੀ ਸਟਾਫ ਨੂੰ 31 ਦਸੰਬਰ ਤੋਂ ਫਾਰਗ ਕਰ ਦਿੱਤਾ ਹੈ ਜਦੋਂ ੋਕ ਇਹ ਕਰਮਚਾਰੀ ਰੈਗੂਲਰ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆ ਕਰਦਾ ਹੈ ਇਸ ਤੋਂ ਵੀ ਅੱਗੇ ਠੇਕਾ ਮੁਲਾਜ਼ਮਾਂ ਦੇ ਘਰਾਂ ਦੇ ਚੁੱਲੇ ਬੰਦ ਕਰਨ ਲਈ ਸਰਕਾਰ ਨੇ ਪਿਛਲੇ 4-4 ਮਹੀਨਿਆਂ ਤੋਂ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਵੀ ਬੰਦ ਕਰ ਰੱਖੀ ਹੈ।ਭਾਰੀ ਇਕੱਠ ਅਤੇ ਜਾਬਤੇ ਵਿਚ ਬੰਨ੍ਹੇ ਠੇਕਾ ਕਾਂਮਿਆਂ ਨੇ ਇਹ ਅਹਿਦ ਲਿਆ ਕਿ ਜੇਕਰ ਸਰਕਾਰ ਪੂਰੇ ਤਨਖਾਹ ਸਕੇਲਾਂ ਤੇ ਪਿਤਰੀ ਵਿਭਾਗਾਂ ਵਿਚ ਰੈਗੂਲਰ ਨਹੀਂ ਕਰਦੀ ਅਤੇ ਕਿਸੇ ਵੀ ਤਰ੍ਹਾਂ ਦੇ ਠੇਕਾ ਸਿਸਟਮ ਦੇ ਕਾਂਮਿਆਂ ਨੂੰ ਮਹਿਕਮਿਆਂ ਵਿਚ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿਚ ਵੋਟਾਂ ਲਈ ਝੋਲੀ ਅੱਡਣ ਵੇਲੇ ਸਰਕਾਰ ਇਹਨਾਂ ਕਾਂਮਿਆਂ ਦੇ ਵਿਰੋਧ ਨੂੰ ਸਹਿਣ ਕਰਨ ਲਈ ਤਿਆਰ ਰਹੇ।ਚੋਣ-ਜਾਬਤੇ ਨੂੰ ਮੁਕਤੀ ਦੇ ਤੌਰ ਤੇ ਦੇਖਣ ਵਾਲੀ ਸਰਕਾਰ ਇਹ ਸਮਝ ਲਵੇ ਕਿ ਚੋਣ-ਜਾਬਤਾ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਤੇ ਕੋਈ ਅਸਰ ਨਹੀਂ ਪਾਵੇਗਾ। ਜਿਸ ਤਰ੍ਹਾਂ ਸਰਕਾਰ ਖੁਦ ਪਿਛਲੇ 9 ਸਾਲਾਂ ਤੋਂ ਪੰਜਾਬ ਦੇ ਹੱਕ ਮੰਗਦੇ ਲੋਕਾਂ ਨੂੰ ਬੈਰੀਕੇਟ ਲਗਾ ਕੇ ਰੋਕਦੀ ਅਤੇ ਪੁਲੀਸ ਤਸ਼ੱਦਦ ਨਾਲ ਠੱਲ੍ਹ ਦੀ ਰਹੀ ਹੈ। ਇਸੇ ਤਰ੍ਹਾਂ ਠੇਕਾ ਮੁਲਾਜ਼ਮ ਵੀ ਪਿੰਡਾਂ ਵਿਚ ਬੈਰੀਕੇਟ ਲਾਉਣ ਤੇ ਸਰਕਾਰ ਦੇ ਚੋਣ ਪ੍ਰਚਾਰ ਨੂੰ ਲੋਕਾਂ ਵਿਚ ਨੰਗਾਂ ਕਰਨ ਲਈ ਮਜ਼ਬੂਰ ਹੋਣਗੇ। ਇਕੱਠ ਵਿਚ ਕੱਚੇ ਕਾਂਮਿਆਂ ਦੇ ਪਰਿਵਾਰਾਂ, ਅੋਰਤਾਂ, ਬੱਚਿਆਂ ਅਤੇ ਭਰਾਤਰੀ ਜਥੇਬੰਦੀਆਂ ਦੀ ਇਹ ਭਰਵੀਂ ਗਿਣਤੀ ਇਹ ਸਾਬਿਤ ਕਰਦੀ ਸੀ ਕਿ ਇਹ ਸੰਘਰਸ਼ ਹੁਣ ਸਿਰਫ ਠੇਕਾ ਮੁਲਾਜ਼ਮਾਂ ਦਾ ਹੀ ਨਹੀਂ ਸਗੋਂ ਕੁਲ ਜਨ-ਸੈਲਾਬ ਦਾ ਬਣ ਗਿਆ ਹੈ। ਜੇਕਰ ਮੁੱਖ ਮੰਤਰੀ ਸਾਡੀਆਂ ਮੰਗਾਂ ਪ੍ਰਤੀ ਸੁਹਿਰਦ ਹੁੰਦੇ ਤਾਂ ਇਹਨਾਂ ਠੇਕਾ ਮੁਲਜ਼ਮਾਂ ਦੀ ਰੈਗੂਲਰ ਭਰਤੀ ਕਰਦੇ ਤੇ ਕੱਚੇ ਮੁਲਾਜ਼ਮਾਂ ਨੂੰ ਹੁਣ ਤੋਂ ਕਈ ਸਾਲ ਪਹਿਲਾਂ ਰੈਗੂਲਰ ਕਰ ਦਿੰਦੇ। ਅਸਲ ਵਿੱਚ ਇਹ ਸਰਕਾਰ ਮੁਲਾਜ਼ਮਾਂ ਤੇ ਲੋਕ-ਪੱਖੀ ਨਾ ਹੋ ਕੇ ਵੱਡੇ ਕਾਰਪੋਰੇਟ ਘਰਾਨਿਆਂ ਦੀ ਸੇਵਾ ਵਿਚ ਸਾਰੇ ਸਰਕਾਰੀ ਵਿਭਾਗਾਂ ਦਾ ਮੱਕੂ ਬੰਨਣ ਤੇ ਲੱਗੀ ਹੋਈ ਹੈ। ਜਦੋਂ ਤੱਕ ਸਾਰੇ ਮੁਲੱਜ਼ਮਾਂ ਨੂੰ ਪਿਤਰੀ ਵਿਭਾਗਾਂ ਵਿੱਚ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ