ਬੜਮਾਜਰਾ ਵਿੱਚ ਪਾਣੀ ਦੇ ਟਿਊਬਵੈਲ ਦਾ ਬਿਜਲੀ ਕੁਨੈਕਸ਼ਨ ਕੱਟਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਇੱਥੋਂ ਦੇ ਨੇੜਲੇ ਕਸਬ ਨੁਮਾ ਪਿੰਡ ਬਲੌਂਗੀ ਸੇਲ ਟੈਕਸ ਬੈਰੀਅਰ ਨੇੜਲੇ ਪਿੰਡ ਬੜਮਾਜਰਾ ਵਿੱਚ ਕੁਝ ਦਿਨ ਪਹਿਲਾਂ ਬਿਜਲੀ ਮਹਿਕਮੇ ਵੱਲੋਂ ਪੀਣ ਪਾਣੀ ਦੇ ਟਿਊਬਵੈਲ ਦਾ ਕੁਨੈਕਸ਼ਨ ਕੱਟ ਦਿੱਤੇ ਜਾਣ ਕਾਰਨ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਪਿੰਡ ਵਾਸੀ ਬਲਬੀਰ, ਜੀਤ ਰਾਮ, ਸ਼ਾਮ ਚਰਨ, ਪਰਵੀਨ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲੋੱ ਹਰ ਮਹੀਨੇ ਪਾਣੀ ਦੇ ਬਿਲ ਦੇ 150 ਰੁਪਏ ਲਏ ਜਾ ਰਹੇ ਹਨ। ਪਰ ਬਿਜਲੀ ਬਿਲ ਨਹੀਂ ਭਰਿਆ ਗਿਆ। ਉਹਨਾਂ ਕਿਹਾ ਕਿ ਜਦੋਂ ਕੋਈ ਪਿੰਡ ਵਾਸੀ ਨਵਾਂ ਮਕਾਨ ਬਣਾਉਂਦਾ ਹੈ ਤਾਂ ਉਸ ਤੋੱ ਪੰਚਾਇਤ 2500 ਰੁਪਏ ਸਿਕਿਊਰਟੀ ਲੈਂਦੀ ਹੈ ਹੁਣ 400 ਰੁਪਏ ਪੈਨਲਟੀ ਦੇ ਮੰਗੇ ਜਾ ਰਹੇ ਹਨ। ਜਿਸ ਕਰਕੇ ਉਹਨਾਂ ਨੇ ਪਾਣੀ ਦੇ ਬਿਲ ਦੇ ਪੈਸੇ ਦੇਣੇ ਬੰਦ ਕੀਤੇ ਗਏ ਹਨ।
ਦੂਜੇ ਪਾਸੇ, ਸਰਪੰਚ ਸ਼ੇਰ ਸਿੰਘ ਨੇ ਦੱਸਿਆ ਕਿ ਜਦੋਂ ਉਹ 2013 ਵਿੱਚ ਸਰਪੰਚ ਬਣੇ ਸਨ ਤਾਂ ਟਿਊਬਵੈਲ ਦਾ 14 ਲੱਖ ਰੁਪਏ ਦਾ ਬਿਲ ਪੈਂਡਿੰਗ ਸੀ। ਉਹਨਾਂ ਕਿਹਾ ਕਿ ਟਿਊਬਵੈਲ ਦਾ ਮਹੀਨੇ ਦਾ ਬਿਲ 50 ਹਜਾਰ ਹੀ ਹੁੰਦਾ ਹੈ ਪਰ ਇੰਨੀ ਹੀ ਪੈਨਲਟੀ ਲੱਗ ਜਾਂਦੀ ਹੈ। ਉਹਨਾਂ ਕਿਹਾ ਕਿ ਪਿੰਡ ਵਿੱਚ ਪਾਣੀ ਦੇ 830 ਕੁਨੈਕਸ਼ਨ ਹਨ ਪਰ ਬਿਲ ਸਿਰਫ 10 ਫੀਸਦੀ ਲੋਕ ਹੀ ਭਰਦੇ ਹਨ। ਇਸ ਤਰ੍ਹਾਂ ਪੰਚਾਇਤ ਬਿਲ ਕਿਥੋੱ ਭਰੇ। ਉਹਨਾਂ ਕਿਹਾ ਕਿ 150 ਰੁਪਏ ਤੋੱ ਵੱਧ ਕਿਸੇ ਤੋੱ ਕਦੇ ਵੀ ਪੈਸੇ ਨਹੀਂ ਲਏ ਗਏ। ਉਹਨਾਂ ਕਿਹਾ ਕਿ ਪਿੰਡ ਵਿੱਚ ਕਈ ਲੋਕਾਂ ਨੇ 20-20 ਕਮਰੇ ਪਾ ਕੇ ਕਿਰਾਏ ਉਪਰ ਦਿੱਤੇ ਹੋਏ ਹਨ, ਪਰ ਪਾਣੀ ਦਾ ਇਕ ਹੀ ਕੁਨੈਕਸ਼ਨ ਲਿਆ ਹੋਇਆ ਹੈ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…