Share on Facebook Share on Twitter Share on Google+ Share on Pinterest Share on Linkedin ਪੀਸੀਏ ਸਟੇਡੀਅਮ ਨੇੜੇ ਪਾਈਪਲਾਈਨ ਲੀਕ ਹੋਣ ਕਾਰਨ ਪਾਣੀ ਦੇ ਫੁਹਾਰੇ ਕਾਰਨ ਰਾਹਗੀਰ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ: ਇਕ ਪਾਸੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਹਿਰ ਵਿਚ ਪਾਣੀ ਦੀ ਦੁਰਵਰਤੋ ਰੋਕਣ ਲਈ ਘਰਾਂ ਵਿਚ ਛਾਪੇ ਮਾਰੇ ਜਾਣਗੇ ਅਤੇ ਪਾਣੀ ਦੀ ਦੁਰਵਰਤੋ ਕਰਨ ਵਾਲਿਆਂ ਦੇ ਚਲਾਨ ਅਤੇ ਜੁਰਮਾਨੇ ਕੀਤੇ ਜਾਣਗੇ, ਦੂਜੇ ਪਾਸੇ ਖੁਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਅਣਗਹਿਲੀ ਨਾਲ ਸਰੇਆਮ ਪਾਣੀ ਦੀ ਬਰਬਾਦੀ ਹੋ ਰਹੀ ਹੈ, ਜਿਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਐਚ ਆਈ ਜੀ ਕੁਆਟਰ ਫੇਜ਼ 9 ਦੇ ਵਸਨੀਕ ਗੁਲਸਨਵੀਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਉਹ ਜਦੋ ਸੈਰ ਕਰ ਰਹੇ ਸਨ ਤਾਂ ਉਹਨਾਂ ਨੇ ਵੇਖਿਆ ਕਿ ਸਵੇਰੇ 6.30 ਵਜੇ ਪੀ ਸੀ ਏ ਸਟੇਡੀਅਮ ਵੱਲ ਜਾਂਦੀ ਮੁੱਖ ਸੜਕ ਤੇ ਪੁਲ ਦੇ ਉੱਪਰ ਸਥਿਤ ਪਾਣੀ ਦੀ ਸਪਲਾਈ ਲਾਈਨ ’ਚੋਂ ਪੂਰੇ ਪ੍ਰੈਸਰ ਨਾਲ ਬਹੁਤ ਸਾਰਾ ਪਾਣੀ ਬਾਹਰ ਨਿਕਲ ਕੇ ਬਰਬਾਦ ਹੋ ਰਿਹਾ ਸੀ। ਇਸ ਪਾਣੀ ਕਾਰਨ ਇਸ ਸੜਕ ਉਪਰ ਛਪੜ ਹੀ ਬਣ ਗਿਆ ਸੀ। ਇਸ ਪਾਣੀ ਕਾਰਨ ਸੜਕ ਉਪਰੋੱ ਪੈਦਲ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੋ ਪਹੀਆ ਵਾਹਨਾਂ ਵਾਲੇ ਅਤੇ ਕਾਰਾਂ ਜੀਪਾਂ ਵਾਲੇ ਵੀ ਬਹੁਤ ਮੁਸਕਿਲ ਨਾਲ ਉਥੋਂ ਲੰਘ ਰਹੇ ਸਨ। ਪਾਣੀ ਦੀ ਪਾਈਪ ਵਿਚੋੱ ਸੜਕ ਉਪਰ ਆਏ ਪਾਣੀ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣ ਗਿਆ ਸੀ। ਉਹਨਾਂ ਕਿਹਾ ਕਿ ਇਸ ਥਾਂ ਉਪਰ ਪਹਿਲਾਂ ਵੀ ਕਈ ਵਾਰ ਪਾਣੀ ਦੀ ਪਾਈਪ ਲਾਈਨ ਲੀਕ ਕਰ ਚੁਕੀ ਹੈ। ਇਸ ਥਾਂ ਉਪਰ ਸਬੰਧਤ ਵਿਭਾਗ ਦੇ ਕਰਮਚਾਰੀ ਸਿਰਫ ਆਰਜੀ ਨਿਪਟਾਰਾ ਹੀ ਕਰਦੇ ਹਨ, ਪਾਣੀ ਦੀ ਲੀਕੇਜ ਰੋਕਣ ਲਈ ਕੋਈ ਠੋਸ ਕੰਮ ਨਹੀਂ ਕੀਤਾ ਜਾਂਦਾ,ਜਿਸ ਕਰਕੇ ਕੁਝ ਸਮੇੱ ਬਾਅਦ ਹੀ ਇਸ ਇਲਾਕੇ ਵਿਚੋੱ ਪਾਈਪ ਲਾਈਨ ਲੀਕ ਹੋ ਜਾਂਦੀ ਹੈ ਅਤੇ ਪਾਣੀ ਸੜਕਾਂ ਉਪਰ ਚਲਿਆ ਜਾਂਦਾ ਹੈ। ਇਸ ਤਰਾਂ ਪਾਣੀ ਦੀ ਭਾਰੀ ਬਰਬਾਦੀ ਹੁੰਦੀ ਹੈ। ਉਹਨਾਂ ਕਿਹਾ ਕਿ ਪਾਣੀ ਦੀ ਇਸ ਲੀਕੇਜ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪਾਣੀ ਦੀ ਲੀਕੇਜ ਰੋਕਣ ਲਈ ਪੱਕਾ ਹਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੀਸੀਏ ਸਟੇਡੀਅਮ ਨੇੜੇ ਬਣੇ ਇਸ ਪੁੱਲ ਉਪਰ ਕਾਫੀ ਪੌਦੇ ਅਤੇ ਰੁੱਖ ਉਗ ਆਏ ਹਨ, ਜਿਸ ਕਾਰਨ ਇਸ ਪੁੱਲ ਲਈ ਖਤਰਾ ਪੈਦਾ ਹੋ ਗਿਆ ਹੈ ਉਹਨਾਂ ਮੰਗ ਕੀਤੀ ਕਿ ਇਹ ਪੌਦੇ ਤੇ ਰੁੱਖ ਸਾਫ ਕਰਵਾਏ ਜਾਣ ਤੇ ਪਾਣੀ ਦੀ ਲੀਕੇਜ ਨੂੰ ਰੋਕਣ ਲਈ ਪੱਕਾ ਹਲ ਕੀਤਾ ਜਾਵੇ। ਬਾਅਦ ਵਿਚ ਸਬੰਧਤ ਵਿਭਾਗ ਦੀ ਟੀਮ ਵੱਲੋਂ ਮੌਕੇ ਉਪਰ ਪਹੁੰਚ ਕੇ ਪਾਣੀ ਦੀ ਲੀਕੇਜ ਨੂੰ ਬੰਦ ਕਰ ਦਿਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ