Share on Facebook Share on Twitter Share on Google+ Share on Pinterest Share on Linkedin ਪੁਰਾਣੇ ਨੋਟ ਬਦਲਾਉਣ ਸਬੰਧੀ ਆਰ ਬੀ ਆਈ ਦਫਤਰ ਵਿਚ ਲੋਕ ਹੋ ਰਹੇ ਹਨ ਖੱਜਲ ਖੁਆਰ ਆਰ ਬੀ ਆਈ ਦੇ ਚੰਡੀਗੜ੍ਹ ਦਫਤਰ ਵਿਚ ਪੁਰਾਣੇ ਨੋਟ ਬਦਲਣ ਦੀ ਸਹੂਲਤ ਹੋਵੇ : ਗੁਰਬਚਨ ਸਿੰਘ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਫਰਵਰੀ: ਆਰ ਬੀ ਆਈ ਦੇ ਚੰਡੀਗੜ੍ਹ ਦਫਤਰ ਵਿਚ ਰੌਜਾਣਾ ਹੀ ਸੈਂਕੜੇ ਲੋਕ ਆਪਣੇ ਪੁਰਾਣੇ ਨੋਟ ਬਦਲਾਉਣ ਆਉਂਦੇ ਰਹਿੰਦੇ ਹਨ ਪਰ ਇਸ ਦਫਤਰ ਵਿਚ ਆ ਕੇ ਉਹਨਾਂ ਨੁੰ ਨੋਟ ਨਾ ਬਦਲੇ ਜਾਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਸੈਕਟਰ-54 ਦੇ ਪ੍ਰਧਾਨ ਗੁਰਬਚਨ ਸਿੰਘ ਕਮਾਂਡੈਂਟ ਰਿਟਾ. ਨੇ ਦਸਿਆ ਕਿ ਭਾਰਤ ਤੋਂ ਬਾਹਰ ਹੋਣ ਕਾਰਨ ਜਿਹੜੇ ਲੋਕ ਪੁਰਾਣੇ ਨੋਟ ਅਜੇ ਤੱਕ ਵੀ ਨਹੀਂ ਬਦਲ ਸਕੇ ਉਹਨਾਂ ਲੋਕਾਂ ਨੁੰ ਆਪਣੇ ਪੁਰਾਣੇ ਨੋਟ ਬਦਲਵਾਉਣ ਲਈ ਚੰਡੀਗੜ੍ਹ ਦੇ ਆਰ ਬੀ ਆਈ ਦਫਤਰ ਆਉਣਾ ਪੈਂਦਾ ਹੈ ਪਰ ਇਥੇ ਆਕੇ ਉਹਨਾਂ ਦੀ ਪ੍ਰੇਸਾਨੀ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਆਰ ਬੀ ਆਈ ਦੀ ਇਸ ਬਰਾਂਚ ਵਿਚ ਲੋਕਾਂ ਦੇ ਪੁਰਾਣੇ ਨੋਟ ਨਹੀਂ ਬਦਲੇ ਜਾ ਰਹੇ ਅਤੇ ਇਸ ਦਫਤਰ ਵਲੋਂ ਲੋਕਾਂ ਨੁੰ ਆਪਣੇ ਨੋਟ ਬਦਲਵਾਉਣ ਲਈ ਦਿੱਲੀ ਦੇ ਆਰ ਬੀ ਆਈ ਦਫਤਰ ਵਿਚ ਜਾਣ ਲਈ ਕਹਿ ਦਿਤਾਜਾਂਦਾ ਹੈ। ਉਹਨਾ ਦਸਿਆ ਕਿ ਹਰ ਦਿਨ ਹੀ ਇਕ ਸੌ ਤੋਂ ਲੈ ਕੇ ਡੇਢ ਸੌ ਤੱਕ ਪੰਜਾਬ ਹਰਿਆਣਾ, ਚੰਡੀਗੜ੍ਹ ਦੇ ਵਸਨੀਕ ਅਤੇ ਐਨ ਆਰ ਆਈ ਲੋਕ ਆਰ ਬੀ ਆਈ ਦੇ ਚੰਡੀਗੜ੍ਹ ਸਥਿਤ ਇਸ ਦਫਤਰ ਵਿਚ ਆਪਣੇ ਪੁਰਾਣੇ ਨੋਟ ਬਦਲਵਾਉਣ ਆਉਂਦੇ ਹਨ ਪਰ ਇਸ ਦਫਤਰ ਵਿਚ ਉਹਨਾਂ ਦੇ ਪੁਰਾਣੇ ਨੋਟ ਨਹੀਂ ਬਦਲੇ ਜਾ ਰਹੇ। ਉਹਨਾਂ ਕਿਹਾ ਕਿ ਪੰਜਾਬ,ਚੰਡੀਗੜ,ਹਰਿਆਣਾ ਅਸਲ ਵਿਚ ਐਨ ਆਰ ਆਈ ਬੈਲਟ ਹੈ ਅਤੇ ਇਹਨਾਂ ਇਲਾਕਿਆਂ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿਚ ਗਏ ਹੋਏ ਹਨ ਅਤੇ ਅਨੇਕਾਂ ਹੀ ਲੋਕ ਟੂਰਿਸਟ ਵੀਜੇ ਉਪਰ ਵੀ ਵਿਦੇਸ਼ ਜਾਂਦੇ ਹਨ ਪਰ ਇਹਨਾਂ ਲੋਕਾਂ ਨੂੰ ਆਪਣੇ ਪੁਰਾਣੇ ਨੋਟ ਬਦਲਵਾਉਣ ਲਈ ਹੁਣ ਦਿਲੀ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨਮੰਤਰੀ ਤੋਂ ਮੰਗ ਕੀਤੀ ਕਿ ਆਰ ਬੀ ਆਈ ਦੇ ਚੰਡੀਗੜ੍ਹ ਸਥਿਤ ਦਫਤਰ ਵਿਚ ਵੀ ਪੁਰਾਣੇ ਨੋਟ ਬਦਲਵਾਉਣ ਦੀ ਸਹੂਲਤ ਦਿਤੀ ਜਾਵੇ ਤਾਂ ਕਿ ਨੋਟ ਬਦਲਵਾਉਣ ਲਈ ਲੋਕਾਂ ਨੂੰ ਕੋਈ ਪ੍ਰੇਸਾਨੀ ਨਾ ਆ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ