ਤਿੰਨ ਤਲਾਕ ਦੇ ਮੁੱਦੇ ਤੇ ਮਜ਼੍ਹਬੀ ਨਹੀਂ ਸਗੋਂ ਸਮਾਜਿਕ ਨਜ਼ਰੀਆ ਅਪਣਾਉਣ ਦੀ ਲੋੜ: ਡਾ. ਨਾਹਿਦ ਸ਼ੇਖ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਤਿੰਨ ਤਲਾਕ ਦੇ ਮੁੱਦੇ ਨੂੰ ਮਜਹਬੀ ਨਜਰੀਏ ਨਾਲ ਨਹੀਂ ਵੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਇੱਕ ਸਮਾਜਿਕ ਸਮੱਸਿਆ ਹੈ। ਇਸ ਦੇ ਰਾਹੀਂ ਮੁਸਲਿਮ ਅੌਰਤਾਂ ਨੂੰ ਭਾਰੀ ਮਾਨਸਿਕ ਅਤੇ ਆਰਥਿਕ ਅੱਤਿਆਚਾਰ ਕੀਤਾ ਜਾਂਦਾ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਘੱਟ ਗਿਣਤੀ ਮੋਰਚੇ ਦੀ ਕੌਮੀ ਜਰਨਲ ਸਕੱਤਰ ਡਾ. ਨਾਹਿਦ ਸ਼ੇਖ ਦਾ ਜਿਨ੍ਹਾਂ ਵੱਲੋਂ ਤਿੰਨ ਤਲਾਕ ਦੇ ਖਾਤਮੇ ਲਈ ਦੇਸ਼ ਭਰ ਵਿੱਚ ਮੁਸਲਿਮ ਮਹਿਲਾਵਾਂ ਵਿੱਚ ਚੇਤਨਾ ਮੁਹਿੰਮ ਚਲਾਈ ਜਾ ਰਹੀ ਹੈ। ਡਾ. ਨਾਹਿਤ ਸ਼ੇਖ ਅੱਜ ਇੱਥੇ ਸਥਾਨਕ ਫੇਜ਼-9 ਵਿੱਚ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਸਾਬਕਾ ਸੂਬਾ ਪ੍ਰਧਾਨ ਜਾਵੈਦ ਅਸਲਮ ਦੀ ਰਿਹਾਇਸ਼ ’ਤੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਡਾ. ਸ਼ੇਖ ਨੇ ਕਿਹਾ ਕਿ ਭਾਵੇਂ ਇੱਕ ਸ਼ੌਹਰ (ਪਤੀ) ਵੱਲੋਂ ਤਿੰਨ ਤਲਾਕ ਕਹਿ ਕੇ ਕਿਸੇ ਮਹਿਲਾ ਨੂੰ ਵਿਚਾਲੇ ਛੱਡ ਦੇਣਾ ਬਹੁਤ ਆਸਾਨ ਹੋ ਸਕਦਾ ਹੈ ਪਰੰਤੂ ਇਕ ਬਾਪ ਦੇ ਨਜਰੀਏ ਨਾਲ ਵੇਖੀਏ ਤਾਂ ਕੋਈ ਵੀ ਮਰਦ ਇਸ ਨੂੰ ਜਾਇਜ਼ ਨਹੀਂ ਮੰਨ ਸਕਦਾ ਕਿਉਂਕਿ ਕੋਈ ਵੀ ਪਿਤਾ ਆਪਣੀ ਲੜਕੀ ਤੇ ਇਸ ਤਰੀਕੇ ਦਾ ਅੱਤਿਆਚਾਰ ਹੁੰਦਾ ਨਹੀਂ ਦੇਖ ਸਕਦਾ। ਉਸਨੇ ਕਿਹਾ ਕਿ ਹੁਣ ਮੁਸਲਿਮ ਅੌਰਤਾਂ ਨੂੰ ਤਿੰਨ ਤਲਾਕ ਦੇ ਨਾਮ ਤੇ ਪ੍ਰਤਾੜ੍ਰਿਤ ਕੀਤਾ ਜਾਂਦਾ ਰਿਹਾ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁਸਲਿਮ ਸਮਾਜ ਦੀਆਂ ਮਹਿਲਾਵਾਂ ਖੁੱਲ ਕੇ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਅੱਗੇ ਆਈਆਂ ਹਨ ਉਹਨਾਂ ਕਿਹਾ ਕਿ ਕਿਸੇ ਵਿਅਕਤੀ ਵਲੋੱ ਆਪਣੀ ਪਤਨੀ ਨੂੰ ਜਬਾਨੀ ਤੌਰ ਤੇ ਤਿੰਨ ਵਾਰ ਤਲਾਕ ਕਹਿ ਕੇ ਉਸਨੂੰ ਛੱਡ ਦੇਣ ਦਾ ਇਹ ਅਮਲ ਅੋਰਤ ਨੂੰ ਪੂਰੀ ਜਿੰਦਗੀ ਰੋਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਉਸਦੀ ਬਾਂਹ ਫੜਣ ਲਈ ਕੋਈ ਅੱਗੇ ਨਹੀੱ ਆਉਂਦਾ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋੱ ਦੇਸ਼ ਭਰ ਵਿੱਚ ਬੇਟੀ ਬਚਾਉ, ਬੇਟੀ ਪੜਾਉ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਭਾਜਪਾ ਘੱਟ ਗਿਣਤੀ ਮੋਰਚਾ ਵੱਲੋੱ ਵਿਸ਼ੇਸ਼ ਤੋਰ ਤੇ ਮੁਸਲਿਮ ਮਹਿਲਾਵਾ ਵਿੱਚ ਚੇਤਨਾ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਿਰਫ ਮਹਿਲਾਵਾਂ ਹੀ ਨਹੀਂ ਬਲਕਿ ਸਾਨੂੰ ਮੁਸਲਿਮ ਨੋਜਵਾਨਾਂ ਨੂੰ ਵੀ ਜਾਗਰੂਕ ਕਰਨਾ ਪਵੇਗਾ ਅਤੇ ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਤਿੰਨ ਤਲਾਕ ਦਾ ਇਹ ਰਿਵਾਜ ਉਹਨਾਂ ਦੀਆਂ ਭੈਣਾਂ ਅਤੇ ਬੇਟੀਆਂ ਲਈ ਕਿੰਨਾ ਮਾਰੂ ਸਿੱਧ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅੱਜ ਕੱਲ ਤਾਂ ਇੰਟਰਨੈਟ ਅਤੇ ਵਟਸ ਅਪ ਤੇ ਹੀ ਤਿੰਨ ਵਾਰ ਤਲਾਕ ਲਿਖ ਕੇ ਤਲਾਕ ਹੋਇਆ ਮੰਨ ਲੈਂਦੇ ਹਨ।
ਇਹ ਪੁੱਛਣ ’ਤੇ ਕਿ ਭਾਜਪਾ ਵੱਲੋਂ ਯੂ.ਪੀ. ਚੋਣਾਂ ਤੋਂ ਐਨ ਪਹਿਲਾਂ ਤਿੰਨ ਤਲਾਕ ਦਾ ਮੁੱਦਾ ਚੁੱਕ ਕੇ ਮੁਸਲਿਮ ਅੋਰਤਾਂ ਦੀਆਂ ਵੋਟਾਂ ਤਾ ਹਾਸਿਲ ਕਰ ਲਈਆਂ ਪਰ ਕੀ ਭਾਜਪਾ ਵਾਕਈ ਇਸ ਪ੍ਰਥਾ ਨੂੰ ਖਤਮ ਕਰੇਗੀ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਤਿੰਨ ਤਲਾਕ ਦੇ ਮੁੱਦੇ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇੱ ਵਿੱਚ ਹਿੰਦੋਸਤਾਨ ਦੀਆਂ ਮੁਸਲਿਮ ਮਹਿਲਾਵਾਂ ਨੂੰ ਇਸਤੋੱ ਮੁਕਤੀ ਮਿਲ ਜਾਵੇਗੀ ਉਹਨਾਂ ਕਿਹਾ ਕਿ ਬਦਲਾਵ ਵਿੱਚ ਥੋੜਾ ਸਮਾਂ ਜਰੂਰ ਲੱਗਦਾ ਹੈ ਪਰ ਇਹ ਮੁੱਦਾ ਵੀ ਸਮੇੱ ਦੇ ਨਾਲ ਹੱਲ ਹੋ ਜਾਵੇਗਾ।
ਇਹ ਪੁੱਛਣ ਤੇ ਕਿ ਦੇਸ਼ ਵਿੱਚ ਸਮੇਂ ਸਮੇਂ ਤੇ ਕੱਟੜਵਾਦੀ ਹਿਦੂ ਜਥੇਬੰਦੀਆਂ (ਜਿਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ) ਦੇ ਕਾਰਕੁੰਨਾ ਵੱਲੋੱ ਘੱਟ ਗਿਣਤੀ ਭਾਈਚਾਰਿਆਂ ਬਾਰੇ ਕੀਤੀਆਂ ਜਾਂਦੀਆਂ ਟਿੱਪਣੀਆਂ ਅਤੇ ਕਈ ਵਾਰ ਕੀਤੇ ਜਾਂਦੇ ਹਿੰਸਕ ਹਮਲਿਆਂ ਬਾਰੇ ਉਹ ਕੀ ਕਹਿਣਗੇ, ਉਹਨਾਂ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਰਾਸ਼ਟਰਵਾਦੀ ਹੈ ਅਤੇ ਇਹ ਸਰਵ ਧਰਮ ਸਦਭਾਵ ਦੀ ਨੀਤੀ ਤੇ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਹਨਾਂ ਨੂੰ ਵੀ ਵਿਚਲਿਤ ਕਰਦੀਆ ਹਨ ਅਤੇ ਅਜਿਹੇ ਵਿਅਕਤੀ ਭਾਜਪਾ ਦੇ ਸਹਿਯੋਗੀ ਨਹੀਂ ਹੁੰਦੇ। ਉਹਨਾਂ ਦੱਸਿਆ ਕਿ ਉਹਨਾਂ ਵਲੋੱ ਦੇਸ਼ ਭਰ ਵਿੱਚ ਮੁਸਲਿਮ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਸੂਬਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦਾ ਪੰਜਾਬ ਵਿੱਚ ਲੁਧਿਆਣਾ, ਹੁਸ਼ਿਆਰਪੁਰ ਅਤੇ ਹੋਰਾਂ ਥਾਵਾਂ ਤੇ ਜਾਣ ਦਾ ਵੀ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਡਾ. ਸ਼ੇਖ ਦਾ ਇੱਥੇ ਪਹੁੰਚਣ ਤੇ ਭਾਜਪਾ ਆਗੂਆਂ ਵੱਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਕੌਂਸਲਰ ਅਰੁਣ ਸ਼ਰਮਾ, ਜਾਵੇਦ ਅਸਲਮ, ਅਸਲਮ ਸੋਹੇਲ , ਨੀਨਾ ਕਟਾਰੀਆ, ਸੀਮਾ ਤਿਆਗੀ, ਦਲਜੀਤ ਕੌਰ, ਵਿਕਰਮਜੀਤ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…