Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਤੀਰਥ ਬੱਸ ਯਾਤਰਾ: ਵਿਧਾਇਕ ਕੁਲਵੰਤ ਸਿੰਘ ਨੇ ਸ਼ਰਧਾਲੂਆਂ ਦੀ 8ਵੀਂ ਬੱਸ ਨੂੰ ਕੀਤਾ ਰਵਾਨਾ ਸੰਗਤ ਦੇ ਰੂਪ ਵਿੱਚ ਤੀਰਥ ’ਤੇ ਜਾਣ ਨਾਲ ਵਧਦੀ ਹੈ ਆਪਸੀ ਭਾਈਚਾਰਕ- ਸਾਂਝ: ਕੁਲਵੰਤ ਸਿੰਘ ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਦੇ ਤਹਿਤ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਰਧਾਲੂਆਂ ਦੀ ਅੱਠਵੀਂ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਚਿਹਰੇ ’ਤੇ ਬੇਹੱਦ ਸਕੂਨ ਅਤੇ ਖੁਸ਼ੀ ਦੇਖਿਆਂ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਰਿਆਂ ਕੋਲ ਜ਼ਰੂਰਤ ਅਨੁਸਾਰ ਸੁੱਖ-ਸੁਵਿਧਾਵਾਂ ਮੌਜੂਦ ਹੁੰਦੀਆਂ ਹਨ, ਪ੍ਰੰਤੂ ਉਹ ਇਕੱਲੇ ਨਹੀਂ ਜਾ ਪਾਉਂਦੇ, ਸੰਗਤ ਦੇ ਰੂਪ ਵਿੱਚ ਜਾਣ ਦਾ ਸਬੱਬ-ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ ਹੀ ਬਣ ਸਕਿਆ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਯਾਤਰੀਆਂ ਵੱਲੋਂ ਖੁਦ ਇਹ ਗੱਲ ਉਹਨਾਂ ਨੂੰ ਜਜ਼ਬਾਤੀ ਹੋ ਕੇ ਕਹੀ ਗਈ ਹੈ। ਤਿੰਨ ਦਿਨ ਅਤੇ ਦੋ ਰਾਤਾਂ ਦੀ ਯਾਤਰਾ ਤੋਂ ਬਾਅਦ ਸ਼ਰਧਾਲੂ ਖੁਸ਼ੀ- ਖੁਸ਼ੀ ਜਾਣ ਅਤੇ ਖੁਸ਼ੀ- ਖੁਸ਼ੀ ਸਾਰੇ ਸ਼ਰਧਾਲੂ ਵਾਪਸ ਆਉਣ, ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ, ਉਹਨਾਂ ਕਿਹਾ ਕਿ ਇਸ ਬਸ ਯਾਤਰਾ ਦੇ ਦੌਰਾਨ ਯਾਤਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਉਸ ਤੋਂ ਬਾਅਦ ਦੁਰਗਿਆਨਾ ਮੰਦਰ ਅਤੇ ਫਿਰ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ, ਰਾਮ ਤੀਰਥ ਬਾਲਮੀਕ ਧਾਰਮਿਕ ਅਸਥਾਨ, ਜਲਿਆਂ ਵਾਲੇ ਬਾਗ ਉਪਰੰਤ ਉਹ ਵਾਹਗਾ ਬਾਰਡਰ ਜਾਣਗੇ, ਜਿੱਥੇ ਕਿ ਸਾਰੇ ਯਾਤਰੀ ਇਸ ਗੱਲ ਨੂੰ ਦੇਖਣਗੇ ਕਿ ਕਿਸ ਤਰ੍ਹਾਂ ਦੇਸ਼ ਦੀ ਰੱਖਿਆ ਦੇ ਲਈ ਸਰਹੱਦਾਂ ਉੱਪਰ 24 ਘੰਟੇ ਭਾਰਤੀ ਫੌਜ ਦੇ ਨੌਜਵਾਨ ਤਾਇਨਾਤ ਰਹਿੰਦੇ ਹਨ, ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਇਹਨਾਂ ਦੀ ਇਸ ਜ਼ਿੰਮੇਵਾਰੀ ਦੇ ਚੱਲਦਿਆਂ ਹੀ ਅਸੀਂ ਦਿਨ- ਰਾਤ ਚੈਨ ਨਾਲ ਕੱਟ ਪਾਉਂਦੇ ਹਾਂ। ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਕੌਂਸਲਰ ਰਵਿੰਦਰ ਬਿੰਦਰਾ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਡਾ. ਕੁਲਦੀਪ ਸਿੰਘ, ਜਸਪਾਲ ਸਿੰਘ ਬਿੱਲਾ ਮਟੌਰ, ਜਗਤਾਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਲੱਕੀ, ਮਹਿੰਦਰ ਸਿੰਘ, ਹਰਦੀਪ ਸਿੰਘ ਭੰਗੂ, ਰੋਹਿਤ ਕੁਮਾਰ, ਅਮਰਜੀਤ ਕੁਮਾਰ, ਨਿਰੰਜਨ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ