Share on Facebook Share on Twitter Share on Google+ Share on Pinterest Share on Linkedin ਕੁਰਾਲੀ ਵਿੱਚ ਨਾਜਾਇਜ਼ ਕਬਜ਼ਿਆ ਤੋਂ ਤੰਗ ਦੁਕਾਨਦਾਰਾਂ ਨੇ ਮੁੜ ਲਾਇਆ ਜਾਮ ਨਗਰ ਕੌਂਸਲ ਦੇ ਅਧਿਕਾਰੀ ਨਾਜਾਇਜ਼ ਕਬਜ਼ੇ ਹਟਾਉਣ ਲਈ ਗੰਭੀਰ ਨਹੀਂ, ਲੋਕ ਪ੍ਰੇਸ਼ਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਜਨਵਰੀ: ਸਥਾਨਕ ਮਾਤਾ ਰਾਣੀ ਚੌਂਕ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਨਾਜਾਇਜ਼ ਰਹੀਆਂ ਰੇਹੜੀਆਂ-ਫੜੀਆਂ ਦੇ ਖ਼ਿਲਾਫ਼ ਦੂਜੀ ਵਾਰ ਦੁਕਾਨਦਾਰਾਂ ਨੇ ਜਾਮ ਲਗਾ ਕੇ ਨਗਰ ਕੌਂਸਲ ਕੁਰਾਲੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਤਾ ਰਾਣੀ ਚੌਂਕ ਦੇ ਦੁਕਾਨਦਾਰਾਂ ਨੇ ਦੱਸਿਆ ਪਿਛਲੇ ਕੁਝ ਸਮੇਂ ਤੋਂ ਮਾਤਾ ਰਾਣੀ ਚੌਂਕ ਦੇ ਵਿੱਚ ਨਾਜਾਇਜ਼ ਰੇਹੜੀ ਅਤੇ ਫੜੀਂਆਂ ਨੇ ਬਜ਼ਾਰ ਵਿੱਚ ਨਾਜਾਇਜ਼ ਕਬਜ਼ੇ ਕਰਕੇ ਸੜਕ ਵਿਚਕਾਰ ਹੀ ਦੁਕਾਨਾਂ ਸਜਾ ਲਈਆਂ ਹਨ। ਇਸ ਸਬੰਧੀ ਬੀਤੀ 16 ਦਸੰਬਰ ਨੂੰ ਨਗਰ ਕੌਂਸਲ ਦੇ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਦੁਕਾਨਦਾਰਾਂ ਨੇ ਸੜਕੀ ਆਵਾਜਾਈ ਬੰਦ ਕੀਤੀ ਗਈ ਸੀ ਪਰ ਉਸ ਸਮੇਂ ਕੁਝ ਸਿਆਸੀ ਆਗੂਆਂ ਦੀ ਦਖ਼ਲ ਅੰਦਾਜੀ ਨੇ ਮਾਮਲਾ ਸੁਲਝਾ ਦਿੱਤਾ ਸੀ। ਦੁਕਾਨਦਾਰਾਂ ਨੇ ਦੱਸਿਆ ਕਿ ਹੁਣ ਤਾਂ ਹੱਦ ਤੋਂ ਵੱਧ ਕੇ ਉਕਤ ਨਾਜਾਇਜ਼ ਕਬਜ਼ਾਧਾਰੀ ਲੋਕ ਉਨ੍ਹਾਂ ਦੀ ਦੁਕਾਨਦਾਰੀ ਨੂੰ ਪ੍ਰਭਾਵਿਤ ਕਰ ਰਹੇ ਹਨ। ਜਿਸ ਕਾਰਨ ਮਜਬੂਰੀ ਵਸ ਉਨ੍ਹਾਂ ਰੋਸ ਜਾਹਰ ਕਰਦਿਆਂ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਦੁਕਾਨਦਾਰਾਂ ਦੇ ਹੱਕ ਵਿਚ ਪਹੁੰਚੇ ਭਾਜਪਾ ਕੌਂਸਲਰ ਨੇ ਉਕਤ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਦੁਕਾਨਦਾਰਾਂ ਦਾ ਸਮਰਥਨ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ, ਰਾਮਦੇਵ ਬਾਂਸਲ, ਮਨਮੋਹਨ ਕੁਮਾਰ, ਸੁਨੀਲ ਕੁਮਾਰ, ਸੁਰਿੰਦਰ ਗੁਪਤਾ, ਸੁਨੀਲ ਭਾਟੀਆ, ਨਰੇਸ਼ ਕੁਮਾਰ, ਅਨਿਲ ਗੋਗਨਾ, ਸਤੀਸ਼ ਕੁਮਾਰ, ਹਰਸ਼ਦੀਪ ਸਿੰਘ, ਜਸਵੀਰ ਸਿੰਘ, ਵਿਜੇ ਕੁਮਾਰ ਹਾਜ਼ਰ ਸਨ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸਾਹੀ ਨੇ ਕਿਹਾ ਕਿ ਮਾਤਾ ਰਾਣੀ ਚੌਂਕ ਦੇ ਨੇੜਿਓਂ ਜਲਦੀ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਨਾਜਾਇਜ਼ ਕਰਜ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਨਾਜਾਇਜ਼ ਰੇਹੜੀਆਂ ਫੜੀਆਂ ਜ਼ਬਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸ਼ਹਿਰ ਵਿੱਚ ਹੋਰਨਾਂ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ