ਪੰਜਾਬ ਜਲ ਸੁਧਾਰ : ਜੇਐੱਸ ਵਾਟਰ ਐਨਰਜੀ ਲਾਈਫ਼ ਵੱਲੋਂ ਪ੍ਰਦੂਸ਼ਣ ’ਚ 85 ਫ਼ੀਸਦੀ ਕਮੀ ਦਾ ਦਾਅਵਾ ਅੰਤਰਰਾਸ਼ਟਰੀ ਅਧਿਐਨ ਨੇ ਐਨਰਜੀ ਲਾਈਫ਼ ਤਕਨੀਕ ਦੀ ਸਫ਼ਲਤਾ ‘ਤੇ ਲਗਾਈ ਮੋਹਰ
ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਵਾਤਾਵਰਣ ਬਾਇਓ-ਟੈਕਨਾਲੋਜੀ ਦੇ ਖੇਤਰ ਵਿਚ ਕੰਮ ਕਰਨ ਵਾਲੀ ਪ੍ਰਮੁੱਖ ਕੰਪਨੀ ਜੇ.ਐੱਸ ਵਾਟਰ ਐਨਰਜੀ ਲਾਈਫ਼ ਨੇ ਇੱਕ ਵੱਡੀ ਪ੍ਰਾਪਤੀ ਦਾ ਐਲਾਨ ਕੀਤਾ ਹੈ। ਜਯੰਤੀ ਕੀ ਰਾਓ ਚੈਨਲ ਵਿਚ ਕੰਪਨੀ ਦੀ ਖ਼ਾਸ ਜੈਵਿਕ ਅਤੇ ਨੈਨੋ-ਟੈਕਨਾਲੋਜੀ-ਅਧਾਰਿਤ ਗੰਦੇ ਪਾਣੀ ਦੇ ਸੁਧਾਰ ਦੀ ਤਕਨੀਕ ਨੂੰ ਇਕ ਅੰਤਰਰਾਸ਼ਟਰੀ ਵਿਗਿਆਨਕ ਅਧਿਐਨ ਵਿਚ ਸਫ਼ਲ ਪਾਇਆ ਗਿਆ ਹੈ। ਇਹ ਖੋਜ ਅਧਿਐਨ ਮਸ਼ਹੂਰ ਅੰਤਰਰਾਸ਼ਟਰੀ ਜਰਨਲ ‘ਐਨਵਾਇਰਨਮੈਂਟਲ ਮੋਨੀਟਰਿੰਗ ਐਂਡ ਅਸੈਸਮੈਂਟ’ ਵਿਚ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਤਕਨੀਕ ਦੇ ਇਸਤੇਮਾਲ ਨਾਲ ਪਾਣੀ ਦੀ ਗੁਣਵੱਤਾ ਵਿਚ ਬਹੁਤ ਵੱਡਾ ਸੁਧਾਰ ਦੇਖਿਆ ਗਿਆ ਹੈ। ਪਾਣੀ ਵਿਚ ਬਾਇਓ-ਲੋਜੀਕਲ ਆਕਸੀਜਨ ਡਿਮਾਂਡ ਵਿਚ 85 ਫੀਸਦੀ ਅਤੇ ਕੈਮੀਕਲ ਆਕਸੀਜਨ ਡਿਮਾਂਡ ਵਿਚ 79 ਫੀਸਦੀ ਤੱਕ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ.
ਪਾਣੀ ਵਿਚ ਘੁਲੀ ਹੋਈ ਆਕਸੀਜਨ ਦਾ ਪੱਧਰ ਲਗਭਗ 20 ਗੁਣਾ ਵੱਧ ਗਿਆ ਹੈ। ਪਾਣੀ ਨੂੰ ਸਾਫ਼ ਰੱਖਣ ਵਾਲੀ ਲਾਭਦਾਇਕ ਮਾਈਕ੍ਰੋਐਲਗੀ ਦੀ ਆਬਾਦੀ ਵਿਚ ਸੱਤ ਗੁਣਾ ਵਾਧਾ ਹੋਇਆ ਹੈ। ਇਕ ਸਾਲ ਤੱਕ ਚੱਲੇ ਇਸ ਅਧਿਐਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪੀਅਰ-ਰਿਵਿਊ ਕਰਕੇ ਮਾਨਤਾ ਦਿੱਤੀ ਗਈ ਹੈ।
ਇਹ ਅਧਿਐਨ ਖਰੜ ਵਿਚ 47 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਗੰਦੇ ਪਾਣੀ ਦੇ ਨਾਲੇ ‘ਤੇ ਇਕ ਸਾਲ ਤੱਕ ਚਲਾਇਆ ਗਿਆ ਸੀ। ਇਸ ਨਾਲੇ ਵਿਚ ਉਦਯੋਗਾਂ ਦਾ ਰਸਾਇਣਕ ਪਾਣੀ, ਸ਼ਹਿਰਾਂ ਦਾ ਸੀਵਰੇਜ ਅਤੇ ਖੇਤਾਂ ’ਚੋਂ ਵਹਿ ਕੇ ਆਉਣ ਵਾਲਾ ਪਾਣੀ ਮਿਲਦਾ ਸੀ। ਜੇ.ਐੱਸ ਵੈਲ ਦੀ ਕੁਦਰਤ-ਅਧਾਰਿਤ ਤਕਨੀਕ ਨੇ ਇਸ ਖ਼ਰਾਬ ਪਾਣੀ ਨੂੰ ਮੁੜ ਸੁਰਜੀਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ।
ਬਾਕਸ: ਪਾਣੀ ਦੇ ਹੋਰ ਮਾਪਦੰਡਾਂ ਵਿੱਚ ਵੀ ਸੁਧਾਰ ਦੇਖਿਆ ਗਿਆ।
ਅਮੋਨੀਆਕਲ ਨਾਈਟ੍ਰੋਜਨ ਵਿਚ 46 ਫੀਸਦੀ ਦੀ ਕਮੀ ਆਈ। ਕੁੱਲ ਨਾਈਟ੍ਰੋਜਨ ਵਿਚ 30 ਫੀਸਦੀ ਦੀ ਕਮੀ ਦਰਜ ਕੀਤੀ ਗਈ। ਇਸ ਪ੍ਰੋਜੈਕਟ ਵਿਚ ਕੰਪਨੀ ਨੇ ਆਪਣੇ ਦੋ ਮੁੱਖ ਪ੍ਰੋਡਕਟਸ ਦੀ ਵਰਤੋਂ ਕੀਤੀ ਹੈ। ਐਕੁਆਰੀਟਿਨ ਇਹ ਇਕ ਨੈਨੋ-ਤਕਨੀਕੀ ਪੌਸ਼ਟਿਕ ਫਾਰਮੂਲਾ ਹੈ ਜੋ ਪਾਣੀ ਵਿਚ ਚੰਗੇ ਡਾਇਟਮਸ ਅਤੇ ਮਾਈਕ੍ਰੋਐਲਗੀ ਨੂੰ ਵਧਾਉਂਦਾ ਹੈ, ਜੋ ਕੁਦਰਤੀ ਤੌਰ ‘ਤੇ ਪਾਣੀ ਨੂੰ ਸਾਫ਼ ਕਰਦੇ ਹਨ। ਬਾਇਓਰੀਟਿਨ ਇਹ ਲਾਭਦਾਇਕ ਬੈਕਟੀਰੀਆ ਦਾ ਇਕ ਸਮੂਹ ਹੈ ਜੋ ਪਾਣੀ ਵਿਚ ਮੌਜੂਦ ਗੰਦਗੀ ਅਤੇ ਆਰਗੈਨਿਕ ਪ੍ਰਦੂਸ਼ਕਾਂ ਨੂੰ ਤੇਜ਼ੀ ਨਾਲ ਖ਼ਤਮ ਕਰਦਾ ਹੈ। ਇਹ ਦੋਵੇਂ ਮਿਲ ਕੇ ਬਿਨਾਂ ਕਿਸੇ ਨੁਕਸਾਨਦੇਹ ਕੈਮੀਕਲ ਜਾਂ ਬਿਜਲੀ ਦੇ ਬਹੁਤ ਹੀ ਘੱਟ ਕਾਰਬਨ ਉਤਸਰਜਨ ਨਾਲ ਪਾਣੀ ਨੂੰ ਸਾਫ਼ ਕਰਦੇ ਹਨ।
ਜੇ.ਐੱਸ ਵਾਟਰ ਐਨਰਜੀ ਲਾਈਫ ਦੇ ਫਾਊਂਡਰ ਤੇ ਐਮਡੀ ਡਾ. ਸੁਨੀਲ ਨੰਦਾ ਨੇ ਕਿਹਾ: “ਭਾਰਤ ਵਿਚ ਪਾਣੀ ਦੀਆਂ ਵਧ ਰਹੀਆਂ ਚੁਣੌਤੀਆਂ ਲਈ ਸਾਨੂੰ ਅਜਿਹੇ ਹੱਲ ਦੀ ਲੋੜ ਹੈ ਜੋ ਵਿਗਿਆਨਕ ਤੌਰ ‘ਤੇ ਸਹੀ, ਵਾਤਾਵਰਣ ਦੇ ਅਨੁਕੂਲ ਅਤੇ ਵੱਡੇ ਪੱਧਰ ‘ਤੇ ਲਾਗੂ ਹੋਣ ਯੋਗ ਹੋਣ। ਇਸ ਕੌਮਾਂਤਰੀ ਅਧਿਐਨ ਦਾ ਪ੍ਰਕਾਸ਼ਿਤ ਹੋਣਾ ਸਾਡੀ ਤਕਨੀਕ ਦੀ ਅਸਲ ਵਰਤੋਂ ਅਤੇ ਸਫ਼ਲਤਾ ਨੂੰ ਸਾਬਤ ਕਰਦਾ ਹੈ। ਅਸੀਂ ਦੇਸ਼ਸ ਭਰ ਵਿਚ ਪ੍ਰਦੂਸ਼ਿਤ ਨਦੀਆਂ, ਨਾਲਿਆਂ ਅਤੇ ਝੀਲਾਂ ਨੂੰ ਸਾਫ਼ ਕਰਨ ਲਈ ਸਰਕਾਰਾਂ ਅਤੇ ਸਮਾਜ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।”
ਬਾਕਸ:
ਗੁਰੂਗ੍ਰਾਮ ਵਿਚ ਇਹ ਕੰਪਨੀ ਵਾਤਾਵਰਣ ਬਾਇਓਟੈਕਨਾਲੋਜੀ ਦੇ ਖੇਤਰ ਵਿਚ ਇਕ ਮੋਹਰੀ ਨਾਮ ਹੈ। ਇਸ ਕੋਲ ਆਪਣਾ ਖ਼ਾਸ ਬਾਇਓ-ਨੈਨੋਟੈਕਨਾਲੋਜੀ ਆਰ ਐਂਡ ਡੀ ਸੈਂਟਰ ਹੈ। ਕੰਪਨੀ ਦੁਨੀਆ ਦੇ 15 ਤੋਂ ਵੱਧ ਦੇਸ਼ਾਂ ਵਿਚ ਕੰਮ ਕਰ ਰਹੀ ਹੈ ਅਤੇ ਹੁਣ ਤੱਕ 1000 ਤੋਂ ਵੱਧ ਨਦੀਆਂ, ਝੀਲਾਂ ਅਤੇ ਤਲਾਬਾਂ ਨੂੰ ਇਸ ਤਕਨੀਕ ਰਾਹੀਂ ਸਾਫ਼ ਕਰ ਚੁੱਕੀ ਹੈ। ਇਹ ਤਕਨੀਕ ਆਉਣ ਵਾਲੇ ਸਮੇਂ ਵਿਚ ਪੰਜਾਬ ਅਤੇ ਪੂਰੇ ਭਾਰਤ ਵਿਚ ਨਦੀਆਂ-ਨਾਲਿਆਂ (ਜਿਵੇਂ ਬੁੱਢਾ ਨਾਲਾ ਜਾਂ ਹੋਰ ਪ੍ਰਦੂਸ਼ਿਤ ਜਲ ਸਰੋਤ) ਦੇ ਸੁਧਾਰ ਲਈ ਇਕ ਵੱਡੀ ਉਮੀਦ ਬਣ ਕੇ ਸਾਹਮਣੇ ਆਈ ਹੈ। ਵਧੇਰੇ ਜਾਣਕਾਰੀ ਵੈੱਬਸਾਈਟ www.jswel.com ‘ਤੇ ਉਪਲਬਧ ਹੈ।