ਸ਼ਹਿਰ ਵਿੱਚ ਮੱਛਰਾਂ ਦੀ ਵੱਧਦੀ ਤਾਦਾਦ ਨਾਲ ਵੱਧ ਰਿਹਾ ਹੈ ਡੇਂਗੂ ਅਤੇ ਮਲੇਰੀਏ ਦਾ ਖਤਰਾ

ਨਿਗਮ ਵੱਲੋਂ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦੇ ਛਿੜਕਾਅ ਦਾ ਨਵਾਂ ਪ੍ਰੋਗਰਾਮ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ
ਸ਼ਹਿਰ ਵਿੱਚ ਮੱਛਰਾਂ ਦੀ ਵੱਧਦੀ ਗਿਣਤੀ ਕਾਰਨ ਜਿੱਥੇ ਸ਼ਹਿਰ ਵਿੱਚ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਦਾ ਖਤਰਾ ਵੱਧ ਰਿਹਾ ਹੈ ਉਥੇ ਦੂਜੇ ਪਾਸੇ ਨਗਰ ਨਿਗਮ ਦੇ ਦਾਅਵਿਆਂ ਅਨੁਸਾਰ ਸ਼ਹਿਰ ਵਿੱਚ ਰੋਜਾਨਾ ਵੱਖ-ਵੱਖ ਖੇਤਰਾਂ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਹਾਲਾਂਕਿ ਨਗਰ ਨਿਗਮ ਦਫ਼ਤਰ ਵਿੱਚ ਤਾਇਨਾਤ ਸਿਹਤ ਅਫ਼ਸਰ ਡਾਕਟਰ ਮੀਤ ਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਨਿਗਮ ਵੱਲੋਂ ਰੋਜਾਨਾ ਕਿਹੜੇ ਕਿਹੜੇ ਖੇਤਰਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਨਿਗਮ ਵੱਲੋਂ ਇਸ ਸਬੰਧੀ 4 ਮਈ ਤੋਂ 31 ਮਈ ਤੱਕ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਦਵਾਈ ਦਾ ਛਿੜਕਾਅ ਕਰਵਾਉਣ ਸੰਬੰਧੀ ਪ੍ਰੋਗਰਾਮ ਵੀ ਤਿਆਰ ਕਰ ਲਿਆ ਗਿਆ ਹੈ। ਜਿਸ ਦਾ ਬਾਕਾਇਦਾ ਪ੍ਰੈਸ ਬਿਆਨ ਵੀ ਤਿਆਰ ਕੀਤਾ ਗਿਆ ਹੈ ਪ੍ਰੰਤੂ ਸਿਹਤ ਅਫਸਰ ਇਸ ਸਬੰਧੀ ਕੋਈ ਰਸਮੀ ਜਾਣਕਾਰੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਸ਼ਹਿਰ ਵਾਸੀਆਂ ਨਾਲ ਗੱਲ ਕਰਨ ਤੇ ਸ਼ਹਿਰ ਵਾਸੀ ਨਿਗਮ ਵੱਲੋਂ ਕੀਤੇ ਜਾਂਦੇ ਮੱਛਰ ਮਾਰ ਦਵਾਈ ਦੇ ਛਿੜਕਾਅ ਦੇ ਪ੍ਰਬੰਧਾਂ ਤੋਂ ਨਾਖੁਸ਼ ਨਜਰ ਆਉੱਦੇ ਹਨ। ਨਿਗਮ ਦੇ ਅਧਿਕਾਰੀ ਇਹ ਦਾਅਵਾ ਕਰਦੇ ਹਨ ਕਿ ਨਿਗਮ ਵਲੋੱ ਰੋਜਾਨਾ ਸ਼ਹਿਰ ਦੇ ਚਾਰ ਵੱਖੋ-ਵਖਰੇ ਖੇਤਰਾਂ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ ਪ੍ਰੰਤੂ ਖ਼ੁਦ ਨਿਗਮ ਦੇ ਅਧਿਕਾਰੀ ਇਹ ਗੱਲ ਮੰਨਦੇ ਹਨ ਕਿ ਨਿਗਮ ਕੋਲ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ਵਾਲੇ ਚਾਰ ਵਾਹਨ ਹੀ ਨਹੀਂ ਹਨ। ਨਿਗਮ ਦੇ ਆਪਣੇ ਰਿਕਾਰਡ ਅਨੁਸਾਰ ਇਸ ਦੀ ਗੱਡੀ ਨੰਬਰ 9606 ਤੇ ਲੱਗੀ ਪੁਰਾਣੀ ਮਸ਼ੀਨ ਖਰਾਬ ਹੈ। ਇਸ ਤਰ੍ਹਾਂ ਗੱਡੀ ਨੰ-9608 ਤੇ ਲੱਗੀ ਮਸ਼ੀਨ ਵੀ ਪੁਰਾਣੀ ਹੈ ਜਦੋਂ ਕਿ ਦੋ ਮਸ਼ੀਨਾਂ ਚੰਗੀ ਹਾਲਤ ਵਿੱਚ ਹਨ। ਨਿਗਮ ਅਧਿਕਾਰੀ ਤਰਕ ਦਿੰਦੇ ਹਨ ਕਿ ਜਿਹੜੀ ਮਸ਼ੀਨ ਖਰਾਬ ਹੈ ਉਸਦੇ ਖੇਤਰ ਵਿੱਚ ਮਸ਼ੀਨ ਨੰਬਰ 6 (ਨਵੀਂ ਮਸ਼ੀਨ) ਨਾਲ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ।
ਨਿਗਮ ਵੱਲੋਂ ਇਸ ਸਬੰਧੀ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਦਵਾਈ ਦਾ ਛਿੜਕਾਅ ਕਰਵਾਉਣ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ ਅਤੇ ਇਸ ਸਬੰਧੀ ਵੱਖ ਵੱਖ ਖੇਤਰਾਂ ਵਿੱਚ ਦਵਾਈ ਦੇ ਛਿੜਕਾਅ ਲਈ ਨਿਗਮ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਹੈ ਅਤੇ ਇਹਨਾ ਖੇਤਰਾਂ ਵਿੱਚ ਦਵਾਈ ਦਾ ਛਿੜਕਾਅ ਠੀਕ ਢੰਗ ਨਾਲ ਨਾ ਹੋਣ ਤੇ ਲੋਕ ਸੰਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕਰ ਸਕਦੇ ਹਨ। ਨਿਗਮ ਵੱਲੋਂ ਮਈ ਦੇ ਮਹੀਨੇ ਵਿੱਚ ਮੱਛਰ ਮਾਰ ਦਵਾਈ ਦੇ ਛਿੜਕਾਅ ਦਾ ਪ੍ਰੋਗਰਾਮ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰੰਤੂ ਜਦੋਂ ਤੱਕ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਜ਼ਿੰਮੇਵਾਰੀ ਨਾਲ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦੇ ਛਿੜਕਾਅ ਨੂੰਯਕੀਨੀ ਨਹੀੱ ਬਣਾਉਣਗੇ ਹਾਲਾਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੀ ਹੈ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…