Share on Facebook Share on Twitter Share on Google+ Share on Pinterest Share on Linkedin ਨਵ ਚੇਤਨਾ ਟਰੱਸਟ ਵੱਲੋਂ ਪੱਤਰਕਾਰ ਭਾਈਚਾਰੇ ਦਾ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ: ਅੱਜ ਨਵ ਚੇਤਨਾ ਵੈਲਫੇਅਰ ਟਰੱਸਟ ਵਲੋਂ ਚੇਅਰਮੈਨ ਡਾ. ਰਘਬੀਰ ਸਿੰਘ ਬੰਗੜ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੂੰ ਵੀ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਸੋਹਣ ਸਿੰਘ ਛੱਜੂਮਾਜਰਾ ਨੇ ਕਿਹਾ ਕਿ ਟਰੱਸਟ ਵੱਲੋਂ ਸਮਾਜਿਕ ਬੁਰਾਈਆਂ ਨਸ਼ਾ, ਭਰੂਣ ਹੱਤਿਆ ਅਤੇ ਦਹੇਜ ਦੇ ਖਿਲਾਫ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਮੇਂ ਸਮੇਂ ਸਿਰ ਵਾਤਾਵਰਣ ਨੂੰ ਸ਼ੁੱਧ ਰਖਣ ਸ਼ਹਿਰ ਅੰਦਰ ਪੌਦੇ ਲਗਾਏ ਜਾਂਦੇ ਹਨ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਮੱਸਿਆ ਉਨ੍ਹਾਂ ਨੂੰ ਪੇਸ਼ ਆਉਂਦੀ ਹੈ ਤਾਂ ਉਹ ਟਰੱਸਟ ਦੇ ਧਿਆਨ ਵਿੱਚ ਲਿਆਉਣ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਗਗਨ ਸੂਰੀ, ਜ਼ਿਲ੍ਹਾ ਪ੍ਰੈੱਸ ਕਲੱਬ ਐਸਏਐਸ ਨਗਰ ਦੇ ਵਿੱਤ ਸਕੱਤਰ ਸ੍ਰੀ ਪੰਕਜ਼ ਚੱਢਾ, ਸ਼ਸ਼ੀਪਾਲ ਜੈਨ, ਤਰਸੇਮ ਸਿੰਘ ਜੰਡਪੁਰੀ, ਅਵਤਾਰ ਸਿੰਘ ਮਹਿਰਾ, ਸੁਮਿਤ ਕੁਮਾਰ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਕਾਕਾ, ਸਵਤੰਤਰ ਸਿੰਘ, ਅਮਰਦੀਪ ਸਿੰਘ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਟਰੱਸਟੀ ਬਲਵੰਤ ਸਿੰਘ, ਚੰਨਣ ਸਿੰਘ ਪ੍ਰਧਾਨ ਆਟੋ ਯੂਨੀਅਨ, ਧਰਮਪਾਲ, ਕਿਰਨ, ਵਜਿੰਦਰ ਨੋਨਵਾਲ, ਸੁਖਚੈਨ ਸਿੰਘ, ਜਗਜੀਤ ਸਿੰਘ ਬਾਘਾ, ਕੁਲਵਿੰਦਰ ਸਿੰਘ ਮੁੰਡੀ ਖਰੜ, ਦਰਸ਼ਨ ਸਿੰਘ ਵਿਰਦੀ, ਐਮ.ਐਸ. ਰਾਣਾ, ਪਵਨ ਡੱਡਵਾਲ ਅਤੇ ਗੁਰਭੇਜ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ