Share on Facebook Share on Twitter Share on Google+ Share on Pinterest Share on Linkedin ਮੋਬਾਇਲ ਕੰਪਨੀਆਂ ਵੱਲੋਂ ਪੁੱਟੇ ਖੱਡਿਆਂ ਦੀ ਲੰਮੇ ਸਮੇਂ ਤੱਕ ਨਹੀ ਹੁੰਦੀ ਮੁਰੰਮਤ: ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ ਸਮਾਜ ਸੇਵੀ ਆਗੂ ਅਤੇ ਸੈਕਟਰ 70 ਦੀ ਮਿਉਂਸਪਲ ਕੌਂਸਲਰ ਸ੍ਰੀਮਤੀ ਸੁਰਜੀਤ ਕੌਰ ਸੋਢੀ ਦੇ ਪਤੀ ਕੰਵਲਨੈਨ ਸੋਢੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰਕੇ ਮੋਬਾਇਲ ਕੰਪਨੀਆਂ ਨੂੰ ਕੇਬਲ ਪਾਉਣ ਦੀ ਇਜਾਜ਼ਤ ਜਾਰੀ ਕਰ ਦਿੱਤੀ ਜਾਂਦੀ ਹੈ ਅਤੇ ਕੇਬਲ ਪਾਉਣ ਵਾਲੇ ਠੇਕੇਦਾਰ ਵੱਲੋਂ ਇਸ ਕੰਮ ਦੌਰਾਨ ਪੁੱਟੇ ਖੱਡਿਆ ਦੀ ਲੰਮਾ ਸਮਾਂ ਮੁਰੰਮਤ ਨਾ ਕਰਨ ਦੇ ਬਾਵਜੂਦ ਨਿਗਮ ਦੇ ਅਧਿਕਾਰੀ ਸਬੰਧਿਤ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਜਦੋਂ ਕਿ ਨਿਯਮਾਂ ਅਨੁਸਾਰ 72 ਘੰਟੇ ਵਿੱਚ ਲੋੜੀਂਦੀ ਮੁਰੰਮਤ ਕੀਤੀ ਜਾਣੀ ਜ਼ਰੂਰੀ ਹੈ। ਸ੍ਰੀ ਸੋਢੀ ਨੇ ਦੱਸਿਆ ਕਿ ਸੈਕਟਰ 70 ਵਾਰਡ ਨੰ 22 ਵਿੱਚ ਨਿਗਮ ਅਧਿਕਾਰੀਆਂ ਵਲੋੱ ਕੰਪਨੀ ਨੂੰ 6 ਅਪ੍ਰੈਲ ਪਰਮੀਸ਼ਨ ਜਾਰੀ ਕਰ ਦਿੱਤੀ ਗਈ ਜਦੋੱਕਿ ਇਸ ਸਬੰਧੀ ਬਣਦੀ ਰਕਮ 7 ਲੱਖ 12 ਹਜਾਰ ਰੁਪਏ ਦੇ ਡਰਾਫਟ ਨਿਗਮ ਅਧਿਕਾਰੀਆਂ ਨੇ 20 ਅਪ੍ਰੈਲ ਤਕ ਖਾਤੇ ਵਿੱਚ ਜਮ੍ਹਾਂ ਹੀ ਨਹੀਂ ਕਰਵਾਏ। ਉਹਨਾਂ ਕਿਹਾ ਕਿ ਨਿਗਮ ਵੱਲੋਂ ਕੇਬਲ ਪਾਉਣ ਵਾਲੀ ਕੰਪਨੀ ਤੋਂ 50 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਬੈਂਕ ਗਾਰੰਟੀ ਲਈ ਜਾਂਦੀ ਹੈ ਅਤੇ ਜੇਕਰ ਠੇਕੇਦਾਰ ਵੱਲੋਂ ਪੁੱਟੇ ਖੱਡਿਆ ਦੀ 72 ਘੰਟੇ ਵਿੱਚ ਮੁਰੰਮਤ ਨਾ ਹੋਵੇ ਤਾਂ ਇਸ ਦਾ ਜੁਰਮਾਨਾ ਬੈਂਕ ਗਾਰੰਟੀ ਤੋਂ ਵਸੂਲਿਆ ਜਾਣਾ ਬਣਦਾ ਹੈ ਪ੍ਰੰਤੂ ਨਗਰ ਨਿਗਮ ਦੇ ਅਧਿਕਾਰੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਦੇ ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਕੇਬਲ ਪਾਉਣ ਵਾਲੇ ਠੇਕੇਦਾਰਾਂ ਵੱਲੋਂ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਇਹ ਸਾਰੀ ਖੇਡ ਖੇਡੀ ਜਾਂਦੀ ਹੈ ਅਤੇ ਇਸ ਮਾਮਲੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ