nabaz-e-punjab.com

ਸਿਹਤ ਵਿਭਾਗ ਨੇ ਮਲੇਰੀਆਂ ਤੇ ਡੇਂਗੂ ਦੀ ਰੋਕਥਾਮ ਲਈ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਜੁਲਾਈ:
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਦੀਆਂ ਹਦਾਇਂਤਾਂ ਤੇ ਪੀ.ਐਚ.ਸੀ. ਘੜੂੰਆਂ ਵਲੋਂ ਮਲੇਰੀਆ ਮੱਛਰ ਦੇ ਖ਼ਾਤਮੇ ਲਈ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਟੋਭਿਆਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ। ਪੀ.ਐਚ.ਸੀ. ਘੜੂੰਆਂ ਦੀ ਐਸ.ਐਮ.ਓ. ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਮਲੇਰੀਆ ਮੱਛਰ ਦੀ ਪੈਦਾਇਸ਼ ਰੋਕਣ ਲਈ ਪੀ.ਐਚ.ਸੀ ਘੜੂੰਆਂ ਵਿਖੇ ਗੰਬੂਜੀਆਂ ਮੱਛੀਆਂ ਦੀ ਹੈਚਰੀ ਤਿਆਰ ਕੀਤੀ ਗਈ ਹੈ, ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਅੱਜ ੇ ਪਿੰਡ ਬਰੌਲੀ, ਘੜੂੰਆਂ, ਬਦਨਪੁਰ, ਸਕਰੂਲਾਂਪੁਰ, ਰੋੜਾ, ਬੀਬੀਪੁਰ, ਨਬੀਪੁਰ, ਦੇਹਕਲਾਂ ਸਮੇਤ ਹੋਰ ਪਿੰਡਾਂ ਵਿਚ ਗੰਬੂਜੀਆਂ ਮੱਛੀਆਂ ਛੱਡੀਆਂ ਗਈਆਂ ਹਨ।
ਵਿਭਾਗ ਵੱਲੋਂ ਲੋਕਾਂ ਨੂੰ ਮਲੇਰੀਆ ਮੱਛਰਾਂ ਤੋਂ ਬਚਾਓ ਅਤੇ ਜਾਗਰੁਕ ਕਰਨ ਸਬੰਧੀ ਪਿੰਡ ਪੱਧਰ ਤੇ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇਹ ਮੱਛੀਆਂ ਮੱਛਰ ਅਤੇ ਮੱਛਰ ਦੇ ਲਾਰਵੇ ਨੂੰ ਖਾ ਕੇ ਮਲੇਰੀਆ ਤੋਂ ਨਿਜ਼ਾਤ ਦਵਾਉਂਦੀਆਂ ਹਨ। ਇਸ ਮੌਕੇ ਐਸ.ਆਈ. ਸੁਖਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਢੀਂਡਸਾ, ਪ੍ਰੇਮ ਸਰੂਪ ਸ਼ਰਮਾਂ, ਬਲਜਿੰਦਰ ਸਿੰਘ ਸਰਪੰਚ ਬਰੌਲੀ ਬਲਵਿੰਦਰ ਕੌਰ, ਰਤਨ ਸਿੰਘ, ਬਲਿਹਾਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ, ਸਮੇਤ ਹੋਰ ਪਿੰਡ ਨਿਵਾਸੀ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…