Share on Facebook Share on Twitter Share on Google+ Share on Pinterest Share on Linkedin ਸੈਂਕੜੇ ਪੇਂਡੂ ਡਿਸਪੈਂਸਰੀਆਂ ਦੀ ਬਿਜਲੀ ਕੱਟੇ ਜਾਣ ਨੇ ਸੁਖਬੀਰ ਬਾਦਲ ਦੇ ਦਾਅਵਿਆਂ ਦੀ ਖੋਲੀ ਪੋਲ: ਆਪ ਡਰੀਮ ਪ੍ਰਾਜੈਕਟ ਵਿੱਚ ਦੁਬਾਰਾ ਆਈ ਤਰੇੜ ਨੇ ਇੱਕ ਵਾਰ ਫਿਰ ਉਡਾਇਆ ਸੁਖਬੀਰ ਬਾਦਲ ਦਾ ਮਜਾਕ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਜਨਵਰੀ: ਆਮ ਆਦਮੀ ਪਾਰਟੀ (ਆਪ) ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਬਿਜਲੀ ਸਰਪਲੱਸ ਹੋਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਪਹਿਲ ਹੀ ਨਜ਼ਰ ਵਿੱਚ ਖੋਖਲੇ ਜਾਪਦੇ ਹਨ। ਅੱਜ ਇੱਥੇ ਜਾਰੀ ਬਿਆਨ ਵਿੱਚ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਬਿਜਲੀ ਦੇ ਬਿਲਾਂ ਦੀ ਅਦਾਇਗੀ ਨਾ ਹੋਣ ਕਰਕੇ ਸਵਾ 100 ਪੇਂਡੂ ਡਿਸਪੈਂਸਰੀਆਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਡਿਸਪੈਂਸਰੀਆਂ ਦੀ ਸਾਰ ਲੈਣਾ ਤਾਂ ਦੂਰ, ਇਨ੍ਹਾਂ ਦੇ ਬਿਜਲੀ ਦੇ ਬਿੱਲ ਵੀ ਸਰਕਾਰ ਵੱਲੋਂ ਨਹੀਂ ਭਰੇ ਗਏ ਹਨ। ਸ੍ਰੀ ਵੜੈਚ ਨੇ ਕਿਹਾ ਕਿ ਇਨਾਂ ਡਿਸਪੈਂਸਰੀਆਂ ਵਿੱਚ ਸਿਰਫ ਪਰਚੀ ਤੋਂ ਰਕਮ ਇਕੱਠੀ ਹੁੰਦੀ ਹੈ ਅਤੇ ਉਹ ਪੈਸਾ ਵੀ ਜਿਲਾ ਪ੍ਰੀਸ਼ਦਾਂ ਦੇ ਖਜਾਨੇ ਵਿੱਚ ਜਾਂਦਾ ਹੈ। ਅਜਿਹੇ ਵਿੱਚ ਡਿਸਪੈਂਸਰੀਆਂ ਸਿਰਫ ਸਰਕਾਰ ਵੱਲੋਂ ਮਿਲਣ ਵਾਲੀਆਂ ਗ੍ਰਾਂਟਾਂ ਉਤੇ ਨਿਰਭਰ ਹੋ ਜਾਂਦੀਆਂ ਹਨ, ਜਾਂ ਫਿਰ ਪੰਚਾਇਤਾਂ ਨੂੰ ਖਰਚਾ ਚੁੱਕਣਾ ਪੈਂਦਾ ਹੈ। ਪੰਜਾਬ ਕਨਵੀਨਰ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਦੱਸ ਕੇ ਸਿਰਫ ਗੱਪਾਂ ਹੀ ਮਾਰ ਰਹੇ ਹਨ, ਜੇਕਰ ਅਸਲੀਅਤ ਵਿੱਚ ਵਾਧੂ ਬਿਜਲੀ ਹੁੰਦੀ ਤਾਂ ਇਨਾਂ ਡਿਸਪੈਂਸਰੀਆਂ ਦੀ ਬਿਜਲੀ ਕਿਓਂ ਕੱਟੀ ਗਈ, ਜਦਕਿ ਪੈਦਾ ਹੋਈ ਬਿਜਲੀ ਨੂੰ ਭੰਡਾਰ ਨਹੀਂ ਕੀਤਾ ਜਾ ਸਕਦਾ। ਵੜੈਚ ਨੇ ਕਿਹਾ ਕਿ ਇਨਾਂ ਪੇਂਡੂ ਡਿਸਪੈਂਸਰੀਆਂ ਦੀ ਬਿਜਲੀ ਦੇ ਹੀ ਨਹੀਂ, ਸਗੋਂ ਪਾਣੀ ਦੇ ਕਨੈਕਸ਼ਨ ਵੀ ਕੱਟੇ ਗਏ ਹਨ, ਜਿਸ ਕਾਰਨ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਆਉਣ ਵਾਲੇ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨਾਂ ਨੇ ਸਿਹਤ ਵਿਭਾਗ ਦੀ ਕਾਰਗੁਜਾਰੀ ਉਤੇ ਵੀ ਸਵਾਲੀਆ ਨਿਸ਼ਾਨ ਲਗਾਏ। ਵੜੈਚ ਸਵਾਲ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਵੱਡੇ-ਵੱਡੇ ਹਸਪਤਾਲ ਖੋਲੇ ਜਾਣ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਝੂਠੇ ਵਾਅਦੇ ਕਿਓਂ ਕੀਤੇ ਜਾਂਦੇ ਹਨ, ਜਦੋਂ ਕਿ ਇਨਾਂ ਕੋਲੋਂ ਡਿਸਪੈਂਸਰੀਆਂ ਦੀ ਸਾਰ ਤਾਂ ਲੈ ਨਹੀਂ ਹੁੰਦੀ। ਸ੍ਰੀ ਵੜੈਚ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ 2017 ਦੀਆਂ ਚੋਣਾਂ ਮਗਰੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਲੋਕਾਂ ਨੂੰ ਬੁਨਿਆਦੀ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਦੇ ਹਰੇਕ ਪਿੰਡ ਵਿੱਚ ਪਿੰਡ ਕਲੀਨਿਕ ਖੋਲੇ ਜਾਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ ਕਲੀਨਿਕਾਂ ਦਾ ਸਾਰਾ ਖਰਚਾ ਖੁਦ ਚੁੱਕੇਗੀ। (ਬਾਕਸ ਆਈਟਮ) ਲੁਧਿਆਣਾ ਦੇ ਦੱਖਣੀ ਬਾਈਪਾਸ ਵਿੱਚ ਤਰੇੜ ਆਉਣ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਜੂਨੀਅਰ ਬਾਦਲ ਆਪਣਾ ਡਰੀਮ ਪ੍ਰਾਜੈਕਟ ਦੱਸਦੇ ਹਨ ਅਤੇ ਉਨ੍ਹਾਂ ਦੇ ਸੁਪਨੇ ਵਿੱਚ ਇੱਕ ਸਾਲ ਅੰਦਰ ਹੀ ਆਈ ਦੂਜੀ ਵਾਰ ਤਰੇੜ ਨੇ ਉਨ੍ਹਾਂ ਨੂੰ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਈਪਾਸ ਵਿੱਚ ਆਈ ਤਰੇੜ ਖ਼ੁਦ ਸੁਖਬੀਰ ਦਾ ਮਜਾਕ ਉਡਾ ਰਹੀ ਹੈ, ਜਦਕਿ ਪਾਣੀ ਵਾਲੀ ਬੱਸ ਦਾ ਸੁਖਬੀਰ ਦਾ ਸੁਪਨਾ ਕਿਸਾਨਾਂ ਦੀ ਫਸਲ ਤਬਾਹ ਕਰਨ ਤੋਂ ਇਲਾਵਾ ਸਿਰਫ ਸੁਪਨਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਖੁਦ ਸੁਪਨਿਆਂ ਵਿੱਚ ਰਹਿੰਦੇ ਹਨ ਅਤੇ ਲੋਕਾਂ ਨੂੰ ਬਜਬਾਗ ਦਿਖਾ ਕੇ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਪੰਜਾਬ ਦੀ ਜਨਤਾ ਹੁਣ ਅਕਾਲੀਆਂ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੀ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ