ਜ਼ਿਲ੍ਹਾ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਤੁਰੰਤ ਕਾਬੂ ਪਾਏ: ਪਰਮਜੀਤ ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ
ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਪ੍ਰਸ਼ਾਸਨ ਤੋੱ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿਚ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਠੋਸ ਕਾਰਵਾਈ ਕੀਤੀ ਜਾਵੇ। ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਸ੍ਰੀ ਕਾਹਲੋਂ ਨੇ ਕਿਹਾ ਕਿ ਆਵਾਰਾ ਕੁਤੇ ਸ਼ਹਿਰ ਵਾਸੀਆਂ ਲਈ ਗੰਭੀਰ ਸਮੱਸਿਆ ਬਣ ਗਏ ਹਨ, ਇਹਨਾਂ ਕੁਤਿਆਂ ਤੋੱ ਲੋਕ ਬਹੁਤ ਪ੍ਰੇਸ਼ਾਨ ਹਨ। ਇਹ ਆਵਾਰਾ ਕੁਤੇ ਮੁੱਖ ਸੜਕਾਂ ਉਪਰ ਘੁੰਮਦੇ ਰਹਿੰਦੇ ਹਨ ਅਤੇ ਇਨ੍ਹਾਂ ਦੇ ਝੁੰਡ ਬਣੇ ਹੋਏ ਹਨ। ਇਨ੍ਹਾਂ ਕੁੱਤਿਆਂ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ ਅਤੇ ਇਹਨਾਂ ਕੁਤਿਆਂ ਕਾਰਨ ਅਨੇਕਾਂ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਆਵਾਰਾ ਕੁਤੇ ਅਨੇਕਾਂ ਵਿਅਕਤੀਆਂ ਨੂੰ ਕੱਟ ਵੀ ਚੁਕੇ ਹਨ।
ਉਹਨਾਂ ਕਿਹਾ ਕਿ ਫੇਜ਼-7 ਦੇ ਪਾਰਕ ਨੰਬਰ-16 ਵਿੱਚ 6.30 ਵਜੇ ਸਵੇਰੇ ਸੈਰ ਕਰਦਿਆਂ ਇਕ ਮਹਿਲਾ ਉਪਰ ਆਵਾਰਾ ਕੁਤੇ ਨੇ ਹਮਲਾ ਕਰ ਦਿੱਤਾ, ਲੋਕਾਂ ਨੇ ਉਸ ਮਹਿਲਾ ਨੂੰ ਬਹੁਤ ਮੁਸ਼ਿਕਲ ਨਾਲ ਬਚਾਇਆ। ਇਹ ਕੁੱਤਾ ਇਸ ਮਹਿਲਾ ਦਾ ਦੁਪੱਟਾ ਆਪਣੇ ਨਾਲ ਹੀ ਲੈ ਗਿਆ ਅਤੇ ਦੁਪੱਟੇ ਨੂੰ ਕਈ ਥਾਵਾਂ ਤੋੱ ਕੱਟ ਦਿੱਤਾ। ਇਸ ਤੋੱ ਪਹਿਲਾਂ ਵੀ ਇਹ ਆਵਾਰਾ ਕੁਤੇ ਹੋਰ ਕਈ ਵਿਅਕਤੀਆਂ ਉਪਰ ਹਮਲਾ ਕਰ ਚੁਕੇ ਹਨ। ਇਸ ਲਈ ਇਹਨਾਂ ਕੁੱਤਿਆ ਉਪਰ ਕਾਬੂ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇਹਲ ਲਈ ਸ੍ਰੀਮਤੀ ਮੇਨਕਾ ਗਾਂਧੀ ਕੈਬਨਿਟ ਮੰਤਰੀ ਨਾਲ ਵੀ ਮੀਟਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਦੇਣੀ ਚਾਹੀਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਰੈਜੀਡੈਂਟ ਐਸੋਸੀਏਸ਼ਨ ਸਰਬਤ ਦਾ ਭਲਾ ਦੇ ਜਨਰਲ ਸਕੱਤਰ ਰਾਜਵੰਤ ਸਿੰਘ ਅਤੇ ਫੇਜ਼-7 ਦੀ ਵਸਨੀਕ ਪਰਨੀਤ ਕੌਰ ਅਤੇ ਹੋਰਨਾਂ ਨਾਲ ਮਿਲ ਕੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨਾਲ ਵੀ ਮੁਲਾਕਾਤ ਕਰਕੇ ਆਵਾਰਾ ਕੁਤਿਆਂ ਦੀ ਸਮੱਸਿਆ ਉਪਰ ਕਾਬੂ ਪਾਉਣ ਲਈ ਕਿਹਾ ਹੈ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…