Share on Facebook Share on Twitter Share on Google+ Share on Pinterest Share on Linkedin ਡਿਪਟੀ ਮੇਅਰ ਕੁਲਜੀਤ ਬੇਦੀ ਨੇ ਟੀਡੀਆਈ ਸੈਕਟਰ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸੜਕਾਂ, ਸਟਰੀਟ ਲਾਈਟਾਂ, ਗਰੀਨ ਬੈਲਟ ਤੇ ਰੇੜੀਆਂ ਦੇ ਮਸਲਿਆਂ ਬਾਰੇ ਟੀਡੀਆਈ ਅਧਿਕਾਰੀਆਂ ਨੂੰ ਮੌਕੇ ’ਤੇ ਸੱਦਿਆ ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ: ਟੀਡੀਆਈ ਸੈਕਟਰ-74 ਦੇ ਵਸਨੀਕਾਂ ਵੱਲੋਂ ਇਲਾਕੇ ਦੀ ਬਦਹਾਲ ਹਾਲਤ ਬਾਰੇ ਸ਼ਿਕਾਇਤ ਕਰਨ ‘ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਖੁਦ ਮੌਕੇ ‘ਤੇ ਦੌਰਾ ਕੀਤਾ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਇਲਾਕੇ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ, ਸਟਰੀਟ ਲਾਈਟਾਂ ਬੰਦ ਪਈਆਂ ਹਨ, ਗਰੀਨ ਬੈਲਟਾਂ ਦੀ ਸੰਭਾਲ ਨਹੀਂ ਹੋ ਰਹੀ ਅਤੇ ਬਾਊਂਡਰੀਵਾਲ ਤੇ ਗੇਟ ਲੱਗਣੇ ਬਾਕੀ ਹਨ। ਉਨ੍ਹਾਂ ਨੇ ਦੌਰੇ ਦੌਰਾਨ ਕਿਹਾ, ‘‘ਜਿਹੜੇ ਲੋਕ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਇਥੇ ਲਗਾ ਕੇ ਵਸੇ ਹਨ, ਉਹ ਅੱਤ ਮੁਸ਼ਕਲਾਂ ਵਿਚੋਂ ਲੰਘ ਰਹੇ ਹਨ। ਪੌਸ਼ ਏਰੀਆ ਦੇ ਨਾਂ ‘ਤੇ ਉਹਨਾਂ ਨਾਲ ਠੱਗੀ ਹੋਈ ਮਹਿਸੂਸ ਹੋ ਰਹੀ ਹੈ।’’ ਡਿਪਟੀ ਮੇਅਰ ਨੇ ਤੁਰੰਤ ਟੀਡੀਆਈ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਸਾਰੀਆਂ ਖਾਮੀਆਂ ਦੂਰ ਕਰਨ ਲਾਈ ਕਿਹਾ। ਟੀਡੀਆਈ ਅਧਿਕਾਰੀਆਂ ਨੇ ਵਸਨੀਕਾਂ ਸਾਹਮਣੇ ਇਹ ਭਰੋਸਾ ਦਿੱਤਾ ਕਿ ਬਰਸਾਤ ਮੁਕੰਮਲ ਹੋਣ ਦੇ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਏਗੀ ਜਦੋਂ ਕਿ ਸਟਰੀਟ ਲਾਈਟਾਂ ਚਾਲੂ ਕਰਨ, ਗਰੇਨ ਬੈਲਟ ਦੀ ਸੰਭਾਲ ਅਤੇ ਬਾਊਂਡਰੀਵਾਲ-ਗੇਟ ਲਗਾਉਣ ਵਰਗੇ ਸਾਰੇ ਕੰਮ ਤੁਰੰਤ ਸ਼ੁਰੂ ਕਰ ਦਿੱਤੇ ਜਾਣਗੇ। ਇਲਾਕੇ ਵਿੱਚ ਫਰੂਟ ਅਤੇ ਹੋਰ ਰੇੜੀਆਂ ਦੇ ਕਾਰਨ ਰਾਹ ਬਲਾਕ ਹੋਣ ਅਤੇ ਟਰੈਫ਼ਿਕ ਵਿੱਚ ਆ ਰਹੀ ਰੁਕਾਵਟ ਨੂੰ ਲੈ ਕੇ ਵੀ ਵਸਨੀਕਾਂ ਨੇ ਮਸਲਾ ਚੁੱਕਿਆ। ਇਸ ਸਬੰਧੀ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੱਗ ਰਹੀਆਂ ਰੇੜੀਆਂ ਨੂੰ ਲੈ ਕੇ ਡੀਸੀ ਅਤੇ ਪੁਲੀਸ ਅਧਿਕਾਰੀਆਂ ਨੂੰ ਜਲਦ ਦਖ਼ਲ ਦੇਣ ਦੀ ਬੇਨਤੀ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣੀ ਰਹੇ। ਇਸ ਮੌਕੇ ਪ੍ਰਧਾਨ ਨਿਰੰਜਨ ਸਿੰਘ, ਵਰੁਣ ਗੋਇਲ, ਜਗਦੀਪ ਸਭਰਵਾਲ, ਧੀਰਜ, ਅਸ਼ਿਸ਼ ਕਟਾਰੀਆ, ਪੂਨਮ, ਸਬੀਰ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਵਸਨੀਕ ਮੌਜੂਦ ਸਨ। ਟੀਡੀਆਈ ਕੰਪਨੀ ਦੇ ਅਧਿਕਾਰੀ ਨੇ ਮੌਕੇ ’ਤੇ ਹੀ ਸਾਰੇ ਮੁੱਦਿਆਂ ਨੂੰ ਤਰਜ਼ੀਹ ਦੇ ਕੇ ਹੱਲ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ