ਖ਼ਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ, ਪੀੜਤ ਕਿਸਾਨਾਂ ਨੇ ਮੁਆਵਜ਼ਾ ਮੰਗਿਆਂ ਮੁਆਵਜ਼ਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 6 ਅਪਰੈਲ:
ਬਲਾਕ ਮਾਜਰੀ ਅਤੇ ਕੁਰਾਲੀ ਇਲਾਕੇ ਵਿੱਚ ਦੋ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪੁੱਤਾਂ ਵਾਂਗੂੰ ਪਾਲੀ ਪੱਕੀ ਹੋਈ ਕਣਕ ਦੀ ਵਾਢੀ ਕਰਨ ਦੀ ਤਿਆਰੀਆਂ ਕਰ ਰਹੇ ਕਿਸਾਨ ਮੌਸਮ ਦੇ ਇਕਦਮ ਬਦਲੇ ਹੋਏ ਮਿਜਾਜ਼ ਨੂੰ ਵੇਖ ਕੇ ਬੁਰੀ ਤਰ੍ਹਾਂ ਸਹਿਮ ਗਏ ਹਨ। ਪਿੰਡ ਖਿਜ਼ਰਾਬਾਦ ਦੇ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਬਾਰਿਸ਼ ਪੈਣ ਨਾਲ ਕਟਾਈ ਕਰਨ ਲਈ ਤਿਆਰ ਖੜੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ, ਉਨ੍ਹਾਂ ਦੱਸਿਆ ਕਿ ਮੀਂਹ ਪੈਣ ਨਾਲ ਕਣਕ ਦੇ ਪੱਕੇ ਹੋਏ ਦਾਣੇ ਕਾਲੇ ਫਿਰ ਜਾਣਗੇ ਅਤੇ ਮੰਡੀ ਵਿੱਚ ਉਨ੍ਹਾਂ ਦੀ ਫ਼ਸਲ ਦਾ ਮੁੱਲ ਪੂਰਾ ਨਹੀਂ ਲੱਗੇਗਾ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਸਾਨ ਆਗੂ ਅਤੇ ਸੀ.ਪੀ.ਐਮ ਦੇ ਖਰੜ ਤਹਿਸੀਲ ਤੋਂ ਸਕੱਤਰ ਕਾਮਰੇਡ ਬਲਵੀਰ ਸਿੰਘ ਮੁਸਾਫ਼ਿਰ ਨੇ ਕਿਹਾ ਕਿ ਪੰਜਾਬ ਵਿਚ ਬੇਮੌਸਮੀ ਬਾਰਿਸ਼, ਝੱਖੜ ਅਤੇ ਗੜ੍ਹੇਮਾਰੀ ਨੇ ਪਹਿਲਾਂ ਹੀ ਕਰਜ਼ੇ ਤੋਂ ਸਤਾਏ ਕਿਸਾਨਾਂ ਦੇ ਦੁੱਖਾਂ ਦੀ ਪੰਡ ਭਾਰੀ ਕਰ ਦਿੱਤੀ। ਪੁੱਤਾਂ ਵਾਂਗੰੂ ਪਾਲੀ ਫਸਲ ਨੂੰ ਧਰਤੀ ਤੇ ਵਿਛਿਆ ਵੇਖ ਕੇ ਕਿਸਾਨਾਂ ਦੀ ਧਾਹ ਨਿਕਲ ਰਹੀ ਹੈ। ਉਨ੍ਹਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿਚ ਸਪੈਸ਼ਲ ਗਿਰਦਾਵਰੀ ਕਰਵਾਕੇ 15 ਦਿਨ ਦੇ ਅੰਦਰ ਅੰਦਰ ਪੀੜਤ ਕਿਸਾਨਾਂ ਨੂੰ ਮੁਆਵਜਾ ਦੇਣ ਦੇ ਪ੍ਰਬੰਧ ਕਰੇ ਤੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਕੀਤੇ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਤੁਰੰਤ ਮੁਆਫ ਕਰਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…