Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀਆਂ ਨੀਤੀਆਂ ਖਿਲਾਫ਼ ਸੜਕਾਂ ‘ਤੇ ਉਤਰੇ ਅਕਾਲੀ ਵਰਕਰ ਮੁਹਾਲੀ ਦੀਆਂ ਜ਼ਮੀਨਾਂ ਉੱਤੇ ਸਰਕਾਰ ਨੂੰ ਅਸਿੱਧੇ ਢੰਗ ਨਾਲ ਕਬਜ਼ਾ ਨਹੀਂ ਕਰਨ ਦਿਆਂਗੇ: ਸੋਹਾਣਾ ਨਬਜ਼-ਏ-ਪੰਜਾਬ, ਮੁਹਾਲੀ 22 ਅਗਸਤ: ਸਥਾਨਕ ਨਗਰ ਨਿਗਮ ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਦੀ ਬਜਾਏ ਸਰਕਾਰ ਦੇ ਦਬਾਉ ਤਹਿਤ ਕੀਮਤੀ ਜ਼ਮੀਨਾਂ ਹੜੱਪਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿਆਂਗੇ। ਇਹ ਪ੍ਰਗਟਾਵਾ ਅੱਜ ਮੁਹਾਲੀ ਨਗਰ ਨਿਗਮ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਸੰਕੇਤਕ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਜਥੇਦਾਰ ਸੋਹਾਣਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਗਮਾਡਾ ਵੱਲੋਂ ਸੋਹਾਣਾ ਦੇ ਨਾਲ ਲੱਗਦੀ 10 ਏਕੜ ਜਮੀਨ ਨੂੰ ਡੰਪਿੰਗ ਡੰਪਿੰਗ ਗਰਾਉਂਡ ਬਣਾਉਣ ਲਈ ਅਕਵਾਇਰ ਕੀਤਾ ਗਿਆ ਸੀ ਜਿਸ ਦੀ ਆੜ ਵਿੱਚ ਨਿਗਮ ਪ੍ਸ਼ਾਸ਼ਨ ਵੱਲੋਂ ਇਸ ਦੇ ਨਾਲ ਲੱਗਦੀ ਕਈ ਏਕੜ ਜ਼ਮੀਨ ਨੂੰ ਜ਼ਬਰਦਸਤੀ ਹੜੱਪਣਾ ਚਾਹੁੰਦਾ ਹੈ ਜਿਸ ਪ੍ਰਤੀ ਲੋਕਾਂ ਵਿੱਚ ਭਾਰੀ ਵਿਦਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਾਸੀ ਤਮਾਮ ਸਮੱਸਿਆਵਾਂ ਨਾਲ ਜੂਝ ਰਹੇ ਹਨ ਜਿਸ ਵਿੱਚ ਟੁੱਟੀਆਂ ਸੜਕਾਂ, ਕੂੜੇ ਦੀ ਭਾਰੀ ਸਮੱਸਿਆ, ਸਾਫ ਸਫਾਈ ਦਾ ਮੰਦੜਾ ਹਾਲ, ਅਵਾਰਾ ਜਾਨਵਰ ਅਤੇ ਕੁੱਤਿਆਂ ਦੀ ਭਰਮਾਰ, ਵੱਖ-ਵੱਖ ਖੇਤਰਾਂ ਵਿੱਚ ਨਸ਼ੇੜੀਆਂ ਅਤੇ ਗੈਰ ਸਮਾਜਿਕ ਤੱਤਾਂ ਦੇ ਠਾਹਰ ਬਣੇ ਪਾਰਕ, ਭ੍ਰਿਸ਼ਟਾਚਾਰ ਦਾ ਵਿਆਪਕ ਪਸਾਰਾ, ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸਾਫ ਸਫਾਈ ਦੇ ਨਾਕਸ ਪ੍ਬੰਧ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਚੁੱਕੀਆਂ ਹਨ ਕਿਉਂਕਿ ਨਗਰ ਨਿਗਮ ਵੱਲੋਂ ਇਨ੍ਹਾਂ ਦੇ ਰੱਖ-ਰਖਾਓ ਸੰਬੰਧੀ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਨਿਗਮ ਪ੍ਰਸ਼ਾਸਨ ਵਿੱਚ ਭਰਿਸ਼ਟਾਚਾਰ ਦਾ ਵਿਆਪਕ ਪਸਾਰਾ ਹੈ ਇਸ ਬਾਰੇ ਅਨੇਕਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਵਿਜੀਲੈਂਸ ਕੋਈ ਵੀ ਸਾਰਥਿਕ ਕਾਰਵਾਈ ਕਰਨ ਤੋਂ ਮੁਨਕਰ ਹੈ। ਇਸ ਮੌਕੇ ਨਿਗਮ ਅਧਿਕਾਰੀ ਨੇ ਅਕਾਲੀ ਵਰਕਰਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਨੂੰ ਪੂਰਾ ਕਰਨ ਲਈ ਪੂਰੀ ਗੰਭੀਰਤਾ ਦਿਖਾਈ ਜਾਵੇਗੀ। ਇਸ ਮਗਰੋਂ ਅਕਾਲੀ ਵਰਕਰਾਂ ਨੇ ਧਰਨਾ ਖਤਮ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਕਮਲਜੀਤ ਸਿੰਘ ਰੂਬੀ, ਰਮਨਦੀਪ ਸਿੰਘ ਬਾਵਾ, ਕੌਂਸਲਰ ਨਿਰਮਲ ਕੌਰ ਢਿੱਲੋਂ ਤੇ ਹਰਜਿੰਦਰ ਕੌਰ ਬੈਦਵਾਨ ਅਤੇ ਲੰਬੜਦਾਰ ਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਛਿੰਦੀ, ਸੁੰਦਰ ਲਾਲ ਅਗਰਵਾਲ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਕਰਮ ਸਿੰਘ ਬਾਬਰਾ, ਮਨਜੀਤ ਸਿੰਘ ਮਾਨ, ਮਨਮੋਹਨ ਕੌਰ, ਰਮਨ ਅਰੋੜਾ, ਕਰਮਜੀਤ ਸਿੰਘ ਲੰਬੜਦਾਰ ਸੁਹਾਣਾ, ਹਰਿੰਦਰ ਸਿੰਘ ਲੰਬੜਦਾਰ, ਅਰਵਿੰਦਰ ਸਿੰਘ ਕੰਗ, ਐਸਡੀਓ ਗੁਰਦੇਵ ਸਿੰਘ, ਸਾਬਕਾ ਜੁਆਇੰਟ ਖੇਤੀਬਾੜੀ, ਪਰਮਜੀਤ ਸਿੰਘ ਸੈਣੀ, ਡਾਇਰੈਕਟਰ ਦਲਜੀਤ ਸਿੰਘ ਗਿੱਲ, ਸਿਮਰਨ ਢਿੱਲੋਂ, ਜਤਿੰਦਰਪਾਲ ਸਿੰਘ ਜੀਪੀ ਅਤੇ ਡਾ: ਹਰਪ੍ਰੀਤ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ