ਤੇਜ਼ਾਬ ਦੇ ਜ਼ਹਿਰੀਲੇ ਧੂਏਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਹੱਲਾ ਨਿਵਾਸੀ ਅਤੇ ਬੱਚੇ ਪ੍ਰੇਸ਼ਾਨ, ਕਾਰਵਾਈ ਦੀ ਕੀਤੀ ਮੰਗ

ਜੰਡਿਆਲਾ ਗੁਰੂ 25 ਮਾਰਚ (ਕੁਲਜੀਤ ਸਿੰਘ)
ਕੁਝ ਲੋਕ ਅਪਨੇ ਸਵਾਰਥ ਅਤੇ ਪੈਸਿਆਂ ਦੇ ਲਾਲਚ ਲਈ ਬੱਚਿਆ ਅਤੇ ਹੋਰ ਲੋਕਾਂ ਦੀ ਜਿਂਦਗੀ ਨਾਲ ਖਿਲਵਾੜ ਕਰਦੇ ਰਹਿਂਦੇ ਹਨ । ਅਜਿਹਾ ਹੀ ਇਕ ਮਾਮਲਾ ਗਲੀ ਕਸ਼ਮੀਰੀਆਂ ਨੇੜੇ ਸ਼ੇਖਫੱਤਾ ਗੇਟ ਵਿਚ ਸਾਹਮਣੇ ਆਏਆ ਹੈ । ਪੁਲਿਸ ਸਟੇਸ਼ਨ ਅਤੇ ਨਗਰ ਕੌਂਸਲ ਦਫਤਰ ਦਿਤੀ ਦਰਖਾਸਤ ਵਿਚ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਗਲੀ ਵਿਚ ਕੁਲਦੀਪ ਸਿਂੰਘ ਨਾਮਕ ਵਿਅਕਤੀ ਅਕਸਰ ਤੇਜ਼ਾਬ ਦੇ ਵਡੇ ਵਡੇ ਟੱਬ ਰਖਕੇ ਬਰਤਨਾਂ ਦੀ ਧਵਾਈ ਕਰਦਾ ਹੈ ਇਸ ਦੌਰਾਨ ਕਾਫੀ ਜ਼ਹਿਰੀਲਾ ਧੂਆਂ ਅਤੇ ਪ੍ਰਦੂਸ਼ਣ ਹੋ ਜਾਂਦਾ ਹੈ । ਜਿਸ ਕਰਕੇ ਮੂਹਲੇ ਵਿਚ ਸਾਹ ਲੈਣਾ ਮੁਸ਼ਕਿਲ ਹੋ ਜਾਦਾ ਹੈ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਓਹਨਾਂ ਦੇ ਬਚੇ ਅਕਸਰ ਗਲੀ ਵਿਚ ਖੇਡਦੇ ਰਹਿਂਦੇ ਹਨ ਅਤੇ ਕੁਲਦੀਪ ਸਿਂੰਘ ਨੂਁ ਵਾਰ ਵਾਰ ਰੋਕਿਆ ਗਿਆ ਕਿ ਓਹ ਗਲੀ ਵਿਚ ਤੇਜ਼ਾਬ ਦਾ ਕੰਮ ਨਾ ਕਰੇ ਪਰ ਓਹ ਹਰ ਵਾਰ ਟਾਲ ਮਟੋਲ ਕਰਦਾ ਰਹਿਂਦਾ ਹੈ ਅਤੇ ਅਕਸਰ ਧਮਕੀਆਂ ਦਿਂਦਾ ਰਹਿਂਦਾ ਹੈ ਕਿ ਅਗਰ ਦਮ ਹੈ ਤਾਂ ਰੋਕਕੇ ਦੇਖ ਲਓ । ਮੁਹੱਲਾ ਨਿਵਾਸੀਆਂ ਵਿਚ ਸ਼ਾਮਿਲ ਪਰਮਦੀਪ ਸਿਂੰਘ , ਗੁਰਦੇਵ ਸਿਂੰਘ , ਅਮਨਦੀਪ ਕੌਰ , ਜੋਗਿਂਦਰ ਸਿਂੰਘ , ਰਾਹੁਲ ਕੰਧਾਰੀ , ਸਿਮਰਨਜੀਤ ਕੌਰ , ਪਰਮਜੀਤ ਸਿਂੰਘ , ਗੁਰਮੀਤ ਸਿਂੰਘ ,ਕਰਤਾਰ ਸਿਂੰਘ , ਪ੍ਰਤਾਪ ਸਿਂੰਘ , ਮਨਮੋਹਨ ਸਿਂੰਘ ਆਦਿ ਨੇ ਉਚ ਪੁਲਿਸ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਕੋਲੋਂ ਮੰਗ ਕੀਤੀ ਕਿ ਇਸ ਬਾਬਤ ਕੁਲਦੀਪ ਸਿਂੰਘ ਦੇ ਖਿਲਾਫ ਕਾਨੂਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਥਾਣਾ ਮੁਖੀ ਸੁਖਰਾਜ ਸਿਂੰਘ ਨਾਲ ਗਲ ਕੀਤੀ ਗਈ ਤਾਂ ਓਹਨਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂਁ ਨਾਲ ਲੈਕੇ ਬਣਦੀ ਕਨੂਨੀ ਕਾਰਵਾਈ ਕੀਤੀ ਜਾਵੇਗੀ । ਕਿਸੇ ਨੂਁ ਵੀ ਮੁਹੱਲਾ ਨਿਵਾਸੀਆਂ ਦੀ.ਜਿਂਦਗੀ ਨਾਲ ਖਿਲਵਾੜ ਨਹੀਂ ਕਰਨ ਦਿਤਾ ਜਾਵੇਗਾ । ਕਾਰਜਸਾਧਕ ਅਫਸਰ ਜਗਤਾਰ ਸਿਂੰਘ ਨਾਲ ਫੋਨ ਤੇ ਗਲ ਕਰਨੀ ਚਾਹੀ ਤਾਂ ਓਹਨਾਂ ਨੇ ਫੋਨ ਨਹੀਂ ਚੁਕਿਆ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…