ਯੂਥ ਆਫ ਪੰਜਾਬ ਨੇ ਲੋੜਵੰਦ ਪਰਿਵਾਰ ਦੀ ਲੜਕੀ ਨੂੰ ਵਿਆਹ ਮੌਕੇ ਦਿੱਤਾ ਘਰੇਲੂ ਸਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਮਈ:
ਯੂਥ ਆਫ਼ ਪੰਜਾਬ ਵੱਲੋਂ ਸਮਾਜ ਸੇਵਾ ਦੀ ਅਰੰਭੀ ਲੜੀ ਤਹਿਤ ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਵਿਚ ਮਿਹਨਤਕਸ਼ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਦੇ ਕੇ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ। ਇਸ ਮੌਕੇ ਗਲਬਾਤ ਕਰਦਿਆਂ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਯੂਕ ਆਫ ਪੰਜਾਬ ਵੱਲੋਂ ਸਮਾਜ ਸੇਵੀ ਕੰਮਾਂ ਵਿਚ ਵੱਧ ਚੜਕੇ ਹਿੱਸਾ ਲਿਆ ਜਾ ਰਿਹਾ ਹੈ ਜਿਸ ਤਹਿਤ ਖੂਨਦਾਨ ਕੈਂਪ, ਮੈਡੀਕਲ ਕੈਂਪ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦਕਾਰਜ ਕਰਵਾਉਣੇ, ਲੜਕੀਆਂ ਲਈ ਸਿਲਾਈ ਮਸ਼ੀਨਾਂ ਆਦਿ ਦੇਣ ਸਮੇਤ ਕਈ ਹੋਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕੌਂਸਲਰ ਵਿਨੀਤ ਕਾਲੀਆ, ਰਮਾਕਾਂਤ ਕਾਲੀਆ ਅਤੇ ਲਖਵੀਰ ਸਿੰਘ ਲੱਕੀ ਕਲਸੀ ਨੇ ਪਰਿਵਾਰ ਨੂੰ ਸੋਨੇ ਦੇ ਟੌਪਸ, ਘੜੀ, ਮਿਲਣੀਆਂ ਦੇ ਕੰਬਲ, ਸ਼ੂਟ, ਸਿੰਗਾਰ ਦਾਨ, ਚੂੜਾ ਕੰਨਿਆ ਦਾਨ ਵੱਜੋਂ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਲੱਕੀ, ਪ੍ਰਮੋਦ ਮਿੱਤਰਾ, ਰਣਜੀਤ ਸਿੰਘ ਕਾਕਾ, ਹਿਤੇਸ਼ ਹਿਤੀ, ਸਤਨਾਮ ਸਿੰਘ ਧੀਮਾਨ, ਹਨੀ ਕਲਸੀ, ਸੁੱਖਾ ਖਰੜ ਆਦਿ ਨੌਜੁਆਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…