ਬਟਾਲਾ ਨੇੜੇ ਮਾਮੂਲੀ ਝਗੜੇ ਤੋਂ ਗੋਲੀ ਚੱਲੀ, ਨੌਜਵਾਨ ਜ਼ਖਮੀ

ਨਬਜ਼-ਏ-ਪੰਜਾਬ ਬਿਊਰੋ, ਬਟਾਲਾ, 19 ਮਾਰਚ:
ਪਿੰਡ ਬਹਾਦਰਪੁਰ ਵਿਖੇ ਇਕ ਨੌਜਵਾਨ ਵੱਲੋਂ ਦੂਸਰੇ ਨੌਜਵਾਨ ਦੇ ਗੋਲੀ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਯੂਥ ਕਲੱਬ ਵੱਲੋੱ ਸਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਮਾਮੂਲੀ ਜਿਹੀ ਗੱਲ ਤੇ 2 ਨੌਜਵਾਨਾਂ ਸੁਖਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਦਰਮਿਆਨ ਤਕਰਾਰ ਹੋ ਗਈ। ਜਿਸ ਤੇ ਗੁੱਸੇ ਵਿੱਚ ਆਏ ਸੁਖਵਿੰਦਰ ਸਿੰਘ ਨੇ ਦੇਸੀ ਪਸਤੌਲ ਨਾਲ ਸੁਖਪ੍ਰੀਤ ਸਿੰਘ (22) ਤੇ ਗੋਲੀ ਚਲਾ ਦਿੱਤੀ। ਜਿਸ ਦੇ ਦੋ ਸ਼ੱਰੇ ਸੁਖਪ੍ਰੀਤ ਸਿੰਘ ਦੀ ਗਰਦਨ ਤੇ ਲੱਗ ਕੇ ਆਰ-ਪਾਰ ਹੋ ਗਏ। ਹਾਜ਼ਰ ਲੋਕਾਂ ਨੇ ਸੁਖਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

Load More Related Articles
Load More By Nabaz-e-Punjab
Load More In Crime & Police

Check Also

ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ

ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਚੋਰੀ ਹੋਏ ਸ…