nabaz-e-punjab.com

ਨੌਜਵਾਨ ਨੇ ਗਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 26 ਜੂਨ:
ਇਥੋਂ ਦੇ ਨੇੜਲੇ ਪਿੰਡ ਨਾਭਾ ਸਾਹਿਬ ਵਿਖੇ ਇਕ 17 ਸਾਲਾ ਦੇ ਲੜਕੇ ਵੱਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਰਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫਸਰ ਏ.ਐਸ.ਆਈ. ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਸਵੀਂ ਵਿੱਚ ਪੜ•ਦਾ ਸੀ ‘ਤੇ ਪੜ•ਾਈ ਵਿੱਚ ਕਮਜ਼ੋਰ ਸੀ। ਇਸ ਕਾਰਨ ਉਹ ਲੰਘੇ ਕੁਝ ਸਮੇ ਤੋਂ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਕਲ• ਸ਼ਾਮ ਉਸਦੇ ਲੜਕੇ ਨੇ ਘਰ ਵਿੱਚ ਪੜ•ਨ ਦੀ ਗੱਲ ਆਖ ਕੇ ਕਮਰਾ ਬੰਦ ਕਰ ਲਿਆ ਸੀ। ਉਸ ਵੱਲੋਂ ਕਾਫੀ ਦੇਰ ਤੱਕ ਦਰਵਾਜਾ ਨਹੀਂ ਖੋਲਿ•ਆ ਤਾਂ ਉਨ•ਾਂ ਵੱਲੋਂ ਦਰਵਾਜਾ ਖੜ•ਕਾਇਆ ਗਿਆ। ਪਰ ਉਸ ਵੱਲੋਂ ਦਰਵਾਜਾ ਨਾ ਖੋਲ•ਣ ‘ਤੇ ਜਦ ਉਨ•ਾਂ ਨੇ ਖਿੜ•ਕੀ ਵਿੱਚੋਂ ਦੇਖਿਆ ਤਾਂ ਉਸਦੀ ਲਾਸ਼ ਖਿੜਕੀ ਦੀ ਗਰਿੱਲ ਨਾਲ ਲੰਮਕ ਰਹੀ ਸੀ। ਉਸਨੇ ਸਿਰ ‘ਤੇ ਬੰਣਨ ਵਾਲੇ ਪਰਨੇ ਨਾਲ ਗਲ ਫਾਹਾ ਲਿਆ ਹੋਇਆ ਸੀ। ਪੁਲੀਸ ਨੂੰ ਮੌਕੇ ਤੋਂ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀ ਹੋਇਆ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਸੀ ਜਦਕਿ ਉਸਦੀ ਇਕ ਵੱਡੀ ਭੈਣ ਹੈ। ਮ੍ਰਿਤਕ ਦੇ ਪਿਤਾ ਡਰਾਈਵਰੀ ਕਰਦੇ ਸੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਲੰਘੇ ਸਮੇ ਤੋਂ ਮਾਨਸਿਕ ਤਣਾਅ ਵਿੱਚ ਸੀ ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …