ਕੁਰਾਲੀ ਵਿੱਚ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ ਚੋਣਾਂ ਦਾ ਅਮਲ, 69 ਫੀਸਦੀ ਵੋਟਾਂ ਪਈਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਫਰਵਰੀ:
ਪੰਜਾਬ ਵਿੱਚ ਅੱਜ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਰਾਲੀ ਦੇ 14 ਪੋਲਿੰਗ ਬੂਥ ’ਤੇ ਇਲਾਕੇ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ। ਓਵਰਆਲ ਇਸ ਖੇਤਰ ਵਿੱਚ 69 ਫੀਸਦੀ ਵੋਟਾਂ ਪੋਲ ਹੋਈਆਂ ਹਨ। ਸ਼ਹਿਰ ਵਿੱਚ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦਾ ਕੰਮ ਸਵੇਰ 8 ਵਜੇ ਸ਼ੁਰੂ ਹੋ ਗਿਆ ਸੀ ਜੋ ਸ਼ਾਮੀ 5 ਵਜੇ ਤੱਕ ਨਿਰਵਿਘਨ ਚੱਲਦਾ ਰਿਹਾ। ਇਸ ਦੌਰਾਨ ਕਿਸੇ ਵੀ ਹਿੱਸੇ ਵਿੱਚ ਲੜਾਈ ਝਗੜਾ ਅਤੇ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਸੂਚਨਾ ਨਹੀਂ ਹੈ।
ਉਧਰ, ਕੁਰਾਲੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ, ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ, ਆਪ ਦੇ ਉਮੀਦਵਾਰ ਕੰਵਰ ਸੰਧੂ ਦੇ ਸਮਰਥਕਾਂ ਨੇ ਹਰੇਕ ਬੂਥ ਦੇ ਨਜ਼ਦੀਕ ਟੈਂਟ ਲਗਾ ਕੇ ਸਾਰਾ ਦਿਨ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦਾ ਕੰਮ ਕੀਤਾ ਜਦੋਂ ਕਿ ਕਈ ਥਾਵਾਂ ’ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਅਤੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸੁਦੇਸ਼ ਕੁਮਾਰ ਮੁੰਧੋਂ ਦੇ ਸਮਰਥਕ ਵੀ ਬੈਠੇ ਦਿਖਾਈ ਦਿੱਤੇ। ਜਿਥੇ ਪਿੱਤਰੀ ਪਾਰਟੀਆਂ ਨੂੰ ਨਵੀਂ ਪਾਰਟੀ ‘ਆਪ’ ਨੇ ਵਖਤ ਪਾ ਰੱਖਿਆ ਹੈ। ਉਥੇ ਹੁਣ ਉਮੀਦਵਾਰਾਂ ਦੀ ਜਿੱਤ ਹਰ ਦਾ ਫੈਸਲਾ 11 ਮਾਰਚ ਤੱਕ ਏ.ਵੀ.ਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ। ਇਸ ਮੌਕੇ ਹਰੇਕ ਵਰਗ ਦੇ ਵੋਟਰ ਨੇ ਮਤਦਾਨ ਕੀਤਾ ਤੇ ਜਿਆਦਾਤਰ ਗਿਣਤੀ ਅੌਰਤਾਂ ਅਤੇ ਨੌਜਵਾਨ ਵਰਗ ਦੀ ਰਹੀ ਹੈ। ਇਸ ਦੌਰਾਨ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਸ਼ਿਵ ਵਰਮਾ, ਕੌਂਸਲਰ ਬਹਾਦਰ ਸਿੰਘ ਓ.ਕੇ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਜਸਮੀਤ ਸਿੰਘ ਮਿੰਟੂ, ਯੂਥ ਆਗੂ ਹੈਪੀ ਧੀਮਾਨ ਸਮੇਤ ਸਮੁੱਚੇ ਕੌਂਸਲਰਾਂ ਨੇ ਮਤਦਾਨ ਕੀਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…