ਸਿਵਲ ਡਿਸਪੈਂਸਰੀ ਫੇਜ਼-9 ਵਿੱਚ 5470 ਬੱਚਿਆਂ ਦਾ ਟੀਕਾਕਰਨ ਕੀਤਾ: ਡਾ. ਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਇੱਥੋਂ ਦੇ ਫੇਜ਼-9 ਸਥਿਤ ਸਿਵਲ ਡਿਸਪੈਂਸਰੀ ਵਿੱਚ ਐਸਐਮਓ ਡਾਕਟਰ ਕੁਲਮੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਰੁਬੈਲਾ ਦੇ ਟੀਕੇ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਟੀਕਾਕਰਨ ਦੌਰਾਨ ਹੁਣ ਤੱਕ 9 ਮਹੀਨੇ ਤੋਂ 15 ਸਾਲ ਤੱਕ ਦੇ 20 ਹਜ਼ਾਰ 868 ਬੱਚਿਆਂ ਨੂੰ ਐਮਆਰ ਦੇ ਟੀਕੇ ਲਗਾਏ ਗਏ ਹਨ। ਸਿਵਲ ਡਿਸਪੈਂਸਰੀ ਫੇਜ਼-9 ਟੀਕਾਕਰਨ ਮਾਮਲੇ ਵਿੱਚ ਸਭ ਤੋਂ ਮੋਹਰੀ ਚਲ ਰਹੀ ਹੈ। ਡਿਸਪੈਂਸਰੀ ਵਿੱਚ ਕੱਲ੍ਹ ਤੱਕ 5470 ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਸ ਮੁਹਿੰਮ ਦੌਰਾਨ ਡਾ. ਕੁਲਮੀਤ ਸਿੰਘ ਗਿੱਲ ਦੀ ਅਗਵਾਈ ਹੇਠ ਪੈਰਾ ਮੈਡੀਕਲ ਸਟਾਫ਼ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ ਵੱਖ ਟੀਮਾਂ ਵੱਲੋਂ ਇੱਥੋਂ ਦੇ ਫੇਜ਼-9, ਫੇਜ਼-10 ਅਤੇ ਸੈਕਟਰ-66 ਤੋਂ 68 ਵਿੱਚ ਪੈਂਦੇ 15 ਸਕੂਲਾਂ ਦੇ ਬੱਚਿਆਂ ਨੂੰ ਐਮਆਰ ਟੀਕੇ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ। ਡਾਕਟਰ ਗਿੱਲ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੌਰਾਨ ਹੁਣ ਤੱਕ ਮੁਹਾਲੀ ਵਿੱਚ ਕੋਈ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਹੈ। ਜਿਸ ਵਿੱਚ ਕਿਸੇ ਬੱਚੇ ਨੂੰ ਟੀਕਾ ਲਗਾਉਣ ਤੋਂ ਬਾਅਦ ਉਸ ਦੀ ਤਬੀਅਤ ਵਿਗੜੀ ਹੋਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਰੁਬੈਲਾ ਟੀਕੇ ਬਾਰੇ ਪਰੋਸੀ ਜਾ ਰਹੀ ਗਲਤ ਅਤੇ ਗੁੰਮਰਾਹਕੁਨ ਜਾਣਕਾਰੀ ਬਾਰੇ ਸੁਚੇਤ ਰਹਿਣ ਅਤੇ ਆਪਣੇ ਬੱਚਿਆਂ ਨੂੰ ਐਮਆਰ ਦੇ ਟੀਕੇ ਜ਼ਰੂਰ ਲਗਾਉਣ।

Load More Related Articles
Load More By Nabaz-e-Punjab
Load More In Food and health

Check Also

Punjab Govt Food Programme to provide wheat, sugar, oil & salt to 40 lakh families

Punjab Govt Food Programme to provide wheat, sugar, oil & salt to 40 lakh families Tr…