Nabaz-e-punjab.com

ਐਸਡੀਐਮ ਵੱਲੋਂ ਖਰੜ ਵਿੱਚ ਪੀਜੀ ਹਾਊਸਿਜ਼ ਤੇ ਰੈਸਟ ਹਾਊਸਾਂ ਦੀ ਅਚਨਚੇਤ ਚੈਕਿੰਗ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਫਰਵਰੀ:
ਖਰੜ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਅੱਜ ਇਕ ਵਿਸ਼ੇਸ਼ ਟੀਮ ਵੱਲੋਂ ਅਚਨਚੇਤ ਪੀਜੀ ਹਾਊਸਿਜ਼ ਅਤੇ ਰੈਸਟ ਹਾਊਸਾਂ ਦੀ ਚੈਕਿੰਗ ਕੀਤੀ ਗਈ ਅਤੇ ਉੱਥੇ ਅੱਗ ਤੋਂ ਬਚਾਓ ਅਤੇ ਹੋਰ ਵੱਖ ਵੱਖ ਪ੍ਰਬੰਧਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਮੌਕੇ ਐਸਡੀਐਮ ਦੇ ਨਾਲ ਖਰੜ ਨਗਰ ਕੌਂਸਲ ਦੇ ਫਾਇਰ ਅਫ਼ਸਰ ਵੀ ਮੌਜੂਦ ਸਨ।
ਐਸਡੀਐਮ ਸ੍ਰੀ ਹਿਮਾਸ਼ੂ ਜੈਨ ਦੀ ਜਾਂਚ ਦੌਰਾਨ ਕਿਸੇ ਵੀ ਪੀਜੀ ਕੇਂਦਰ ਵਿੱਚ ਫਾਇਰ ਸੇਫਟੀ ਯੰਤਰ ਨਹੀਂ ਪਾਏ ਜਾਣ ’ਤੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਉਹਨਾਂ ਕਿਹਾ ਕਿ ਨਗਰ ਨਿਵਾਸੀ ਅਤੇ ਠੇਕੇਦਾਰ ਹੋਰਨਾਂ ਸ਼ਹਿਰਾਂ ਵਿੱਚ ਹੋ ਰਹੀਆਂ ਦੁਰਘਟਨਾਵਾਂ ਤੋਂ ਵੀ ਸਬਕ ਨਹੀਂ ਲੈ ਰਹੇ। ਉਹਨਾਂ ਨਗਰ ਨਿਵਾਸੀਆਂ ਅਤੇ ਠੇਕੇਦਾਰਾਂ ਨੂੰ ਹਦਾਇਤ ਦਿੱਤੀ ਕਿ ਉਨ੍ਹਾਂ ਵੱਲੋਂ ਰੱਖੇ ਗਏ ਪੀਜੀ ਜਾਂ ਕਿਰਾਏਦਾਰਾਂ ਦੀ ਸੂਚੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਕੰਮ ਵਿੱਚ ਖਾਮੀਆਂ ਪਾਈਆਂ ਗਈਆਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸਡੀਐਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪੀਜੀ ਦੀ ਚੈਕਿੰਗ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …